ਭਾਰਤੀ ਸਿੰਘ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੀ ਕਿਊਟ ਤਸਵੀਰ, ਜੋਕਰ ਬਣੇ ਗੋਲਾ ਲੱਗ ਰਹੇ ਸ਼ਾਨਦਾਰ

Thursday, Jul 28, 2022 - 12:17 PM (IST)

ਭਾਰਤੀ ਸਿੰਘ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੀ ਕਿਊਟ ਤਸਵੀਰ, ਜੋਕਰ ਬਣੇ ਗੋਲਾ ਲੱਗ ਰਹੇ ਸ਼ਾਨਦਾਰ

ਬਾਲੀਵੁੱਡ ਡੈਸਕ-  ਕਾਮੇਡੀਅਨ ਭਾਰਤੀ ਸਿੰਘ ਨੇ ਇਸ  ਸਾਲ ਅਪ੍ਰੈਲ ’ਚ ਪਤੀ ਹਰਸ਼ ਲਿੰਬਾਚੀਆ ਦੇ ਪੁੱਤਰ ਨੂੰ ਜਨਮ ਦਿੱਤਾ ਸੀ। ਹੁਣ ਇਸ ਜੋੜੇ ਦਾ ਲਾਡਲਾ ਪੁੱਤਰ ਕਰੀਬ 4 ਮਹੀਨੇ ਦਾ ਹੋ ਗਿਆ ਹੈ।ਦੋਵੇਂ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਪਿਆਰੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਭਾਰਤੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਨਾਲ ਇਕ ਨਵੀਂ ਤਸਵੀਰ ਸਾਂਝੀ ਕੀਤੀ ਹੈ। ਜੋ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤੀ ਹੈ।

PunjabKesari

ਇਹ ਵੀ ਪੜ੍ਹੋ: ਪ੍ਰੇਮ ਚੋਪੜਾ ਆਪਣੀ ਮੌਤ ਦੀ ਅਫ਼ਵਾਹ ’ਤੇ ਭੜਕੇ, ਕਿਹਾ- ‘ਮੈਂ ਜਿਊਂਦਾ ਹਾਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ’

ਭਾਰਤੀ ਵੱਲੋਂ ਸਾਂਝੀ ਕੀਤੀ ਤਸਵੀਰ ’ਚ ਉਨ੍ਹਾਂ ਦੇ ਪੁੱਤਰ ਗੋਲਾ ਦੀ ਨਵੀਂ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਜੋਕਰ ਲੁੱਕ ’ਚ ਗੋਲਾ ਕਾਫ਼ੀ ਕਿਊਟ ਲੱਗ ਰਿਹਾ ਹੈ।ਹਾਲਾਂਕਿ  ਗੋਲਾ ਨੂੰ ਜੋ ਭਾਰਤੀ ਸਿੰਘ ਨੇ ਜੋਕਰ ਬਣਾਇਆ ਹੈ ਇਹ ਫ਼ਿਲਟਰ ਦੀ ਮਦਦ ਨਾਲ ਬਣਾਇਆ ਗਿਆ ਹੈ।

PunjabKesari

ਦੱਸ ਦੇਈਏ ਕਿ ਭਾਰਤੀ ਸਿੰਘ-ਹਰਸ਼ ਲਿੰਬਾਚੀਆ ਦਾ ਵਿਆਹ ਦਸੰਬਰ 2017 ’ਚ ਹੋਇਆ ਸੀ। ਭਾਰਤੀ ਨੇ ਵਿਆਹ ਦੇ ਚਾਰ ਸਾਲ ਬਾਅਦ 2021 ’ਚ ਇੰਸਟਾਗ੍ਰਾਮ ’ਤੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।  ਜਿਸ ਤੋਂ ਬਾਅਦ ਜੋੜੇ ਨੇ 3 ਅਪ੍ਰੈਲ ਨੂੰ ਆਪਣੇ ਬੱਚੇ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ: ਸੰਜੇ ਮਿਸ਼ਰਾ ਦੇ ਹੱਥ ਦਾ ਹੋਇਆ ਫ਼ਰੈਕਚਰ, ਤਸਵੀਰ ਸਾਂਝੀ ਕਰ ਕਿਹਾ- ਜਦੋਂ ਆਪਣੇ ਦਰਦ ਨੂੰ...’

ਭਾਰਤੀ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਭਾਰਤੀ ਇਸ ਸਮੇਂ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਉਹ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣੀ ਨਜ਼ਰ ਆ ਰਹੀ ਸੀ। ਹੁਣ ਜਦੋਂ ਸ਼ੋਅ ਬੰਦ ਹੋ ਗਿਆ ਹੈ ਤਾਂ ਭਾਰਤੀ ਫ਼ਿਲਹਾਲ ਆਪਣੇ  ਪੁੱਤਰ ’ਤੇ ਪੂਰਾ ਧਿਆਨ ਦੇ ਰਹੀ ਹੈ।  


author

Shivani Bassan

Content Editor

Related News