ਭਾਰਤੀ ਸਿੰਘ ਨੇ ਨਵੇਂ ਵਲੋਗ ’ਚ ਪਤੀ ਹਰਸ਼ ਲਿੰਬਾਚੀਆ ਨੂੰ ਲੈ ਕੇ ਕੀਤਾ ਖ਼ੁਲਾਸਾ (ਵੀਡੀਓ)
Friday, Feb 04, 2022 - 12:13 PM (IST)

ਮੁੰਬਈ (ਬਿਊਰੋ)– ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਘਰ-ਘਰ ’ਚ ਮਸ਼ਹੂਰ ਹਨ। ਭਾਰਤੀ ਸਿੰਘ ਨੇ ਆਪਣੀ ਕਾਮੇਡੀ ਨਾਲ ਪੂਰੀ ਦੁਨੀਆ ’ਚ ਪਛਾਣ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਹਾਲ ਹੀ ’ਚ ਭਾਰਤੀ ਸਿੰਘ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਪਤੀ ਹਰਸ਼ ਲਿੰਬਾਚੀਆ ਬਾਰੇ ਇਕ ਰਾਜ਼ ਖੋਲ੍ਹਿਆ ਹੈ। ਭਾਰਤੀ ਤੇ ਹਰਸ਼ ਇਨ੍ਹੀਂ ਦਿਨੀਂ ਆਪਣੇ ਯੂਟਿਊਬ ਚੈਨਲ ’ਤੇ ਕਾਫੀ ਸਰਗਰਮ ਹਨ।
ਇਸ ਯੂਟਿਊਬ ਚੈਨਲ ’ਤੇ ਕਾਮੇਡੀਅਨ ਨੇ ਆਪਣੇ ਹੋਮ ਟੂਰ ਦੀ ਵੀਡੀਓ ਸਾਂਝੀ ਕੀਤੀ ਹੈ। ਭਾਰਤੀ ਨੇ ਆਪਣਾ ਮੁੰਬਈ ਦਾ ਆਲੀਸ਼ਾਨ ਘਰ ਦਿਖਾਇਆ ਹੈ, ਨਾਲ ਹੀ ਉਸ ਨੇ ਦੱਸਿਆ ਕਿ ਹਰਸ਼ ਕਾਰਨ ਘਰ ’ਚ ਕੋਈ ਮੇਡ ਟਿਕ ਨਹੀਂ ਪਾਉਂਦੀ।
ਕਾਮੇਡੀਅਨ ਭਾਰਤੀ ਸਿੰਘ ਨੇ ਆਪਣੀ ਨਵੀਂ ਵੀਡੀਓ ’ਚ ਦੱਸਿਆ ਕਿ ਹੁਣ ਤਕ ਉਹ ਕਈ ਮੇਡ ਬਦਲ ਚੁੱਕੀ ਹੈ। ਕੋਈ ਵੀ ਮੇਡ ਉਨ੍ਹਾਂ ਦੇ ਘਰ ’ਚ ਨਹੀਂ ਟਿਕਦੀ ਤੇ ਇਸ ਦੀ ਵਜ੍ਹਾ ਹਰਸ਼ ਲਿੰਬਾਚੀਆ ਹੈ। ਭਾਰਤੀ ਸਿੰਘ ਦੱਸਦੀ ਹੈ ਕਿ ਹਰਸ਼ ਦਿਨ ’ਚ ਕਈ ਵਾਰ ਕੱਪੜੇ ਬਦਲਦੇ ਹਨ, ਜਿਸ ਕਾਰਨ ਮੇਡ ਪ੍ਰੇਸ਼ਾਨ ਹੋ ਜਾਂਦੀ ਹੈ ਤੇ ਫਿਰ ਉਹ ਜ਼ਿਆਦਾ ਪੈਸੇ ਮੰਗਦੀ ਹੈ ਜਾਂ ਕਹਿ ਦਿੰਦੀ ਹੈ ਕਿ ਉਸ ਕੋਲੋਂ ਕੰਮ ਨਹੀਂ ਹੋਵੇਗਾ।
ਭਾਰਤੀ ਨੇ ਵੀਡੀਓ ’ਚ ਇਸ਼ਾਰੇ ਨਾਲ ਕਈ ਵਾਰ ਦੱਸਿਆ ਕਿ ਹਰਸ਼ ਦੇ ਹੁੰਦਿਆਂ ਘਰ ਬਿਲਕੁਲ ਵੀ ਸਾਫ ਨਹੀਂ ਰਹਿੰਦਾ ਹੈ। ਉਹ ਪੂਰਾ ਘਰ ਫੈਲਾ ਕੇ ਰੱਖਦੇ ਹਨ। ਉਹ ਬਹੁਤ ਹੀ ਸ਼ੈਤਾਨ ਕਿਸਮ ਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।