ਭਾਰਤੀ ਸਿੰਘ ਨੇ ਫੋਟੋਗ੍ਰਾਫਰਾਂ ਨੂੰ ਬਣਾਇਆ ਮਾਮਾ, ਦੱਸਿਆ ਕਦੋਂ ਆਵੇਗੀ ਖ਼ੁਸ਼ਖ਼ਬਰੀ
Friday, Dec 31, 2021 - 10:55 AM (IST)
ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਜਲਦ ਹੀ ਖ਼ੁਸ਼ਖ਼ਬਰੀ ਦੇਣ ਵਾਲੀ ਹੈ। ਭਾਰਤੀ ਪ੍ਰੈਗਨੈਂਟ ਹੈ ਤੇ ਹੁਣ ਉਸ ਨੇ ਦੱਸਿਆ ਹੈ ਕਿ ਉਸ ਦਾ ਬੱਚਾ ਦੁਨੀਆ ’ਚ ਕਦੋਂ ਆਵੇਗਾ। ਭਾਰਤੀ ਸਿੰਘ ਨੂੰ ਆਪਣੇ ਮਸਤਮੌਲਾ ਤੇ ਮਜ਼ਾਕੀਆ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਭਾਰਤੀ ਅਕਸਰ ਹੀ ਫੋਟੋਗ੍ਰਾਫਰਾਂ ਨਾਲ ਗੱਲਬਾਤ ਕਰਦੀ ਵੀ ਨਜ਼ਰ ਆਉਂਦੀ ਹੈ। ਅਜਿਹੀ ਹੀ ਇਕ ਗੱਲਬਾਤ ’ਚ ਉਸ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਜਨਮ ਕਦੋਂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ '83' ਦੇ ਮੇਕਰਸ ਨੇ ਭਾਰਤੀ ਖਿਡਾਰੀਆਂ ਨੂੰ ਦਿੱਤੇ 15 ਕਰੋੜ ਰੁਪਏ, ਸਭ ਤੋਂ ਵਧ ਮਿਲੇ ਕਪਿਲ ਦੇਵ ਨੂੰ
ਸੈਲੇਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਭਾਰਤੀ ਸਿੰਘ ਫੋਟੋਗ੍ਰਾਫਰਾਂ ਨਾਲ ਗੱਲਬਾਤ ਕਰ ਰਹੀ ਹੈ। ਭਾਰਤੀ ਕਹਿ ਰਹੀ ਹੈ ਕਿ ਤੁਸੀਂ ਸਾਰੇ ਬੱਚੇ ਦੇ ਮਾਮਾ ਹੋ। ਅਪ੍ਰੈਲ, 2022 ’ਚ ਤੁਹਾਨੂੰ ਖ਼ੁਸ਼ਖ਼ਬਰੀ ਮਿਲ ਜਾਵੇਗੀ। ਭਾਰਤੀ ਨੇ ਇਹ ਵੀ ਦੱਸਿਆ ਕਿ ਇਮਲੀ ਤੇ ਖੱਟਾ ਖਾਣ ਦਾ ਉਸ ਦਾ ਸਮਾਂ ਚੱਲ ਗਿਆ ਹੈ। ਉਹ ਚੰਗਾ ਖਾਣਾ ਖਾ ਰਹੀ ਹੈ ਤੇ ਉਮੀਦ ਕਰ ਰਹੀ ਹੈ ਕਿ ਉਸ ਦਾ ਬੱਚਾ ਸਿਹਤਮੰਦ ਹੋਵੇ।
ਭਾਰਤੀ ਨੇ ਫੋਟੋਗ੍ਰਾਫਰਾਂ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ? ਸਾਰਿਆਂ ਨੇ ਉਸ ਨੂੰ ਲੜਕੀ ਹੋਣ ਬਾਰੇ ਕਿਹਾ। ਕੁਝ ਦਿਨ ਪਹਿਲਾਂ ਭਾਰਤੀ ਸਿੰਘ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਪੋਸਟ ਕਰਕੇ ਪ੍ਰਸ਼ੰਸਕਾਂ ਤੋਂ ਵੀ ਇਹੀ ਸਵਾਲ ਕੀਤਾ ਸੀ। ਉਦੋਂ ਵੀ ਕਈ ਸਿਤਾਰਿਆਂ ਤੇ ਪ੍ਰਸ਼ੰਸਕਾਂ ਨੇ ਉਸ ਨੂੰ ਲੜਕੀ ਹੋਣ ਬਾਰੇ ਕਿਹਾ ਸੀ।
ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਬੇਹੱਦ ਖ਼ੁਸ਼ ਹਨ ਤੇ ਆਪਣੇ ਬੱਚੇ ਦਾ ਦੁਨੀਆ ’ਚ ਸੁਆਗਤ ਕਰਨ ਲਈ ਉਤਸ਼ਾਹਿਤ ਵੀ ਹਨ। ਸੋਸ਼ਲ ਮੀਡੀਆ ਰਾਹੀਂ ਭਾਰਤੀ ਨੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਉਹ ਅਕਸਰ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਉਂਦੀ ਹੈ। ਇਕ ਇੰਟਰਵਿਊ ’ਚ ਭਾਰਤੀ ਸਿੰਘ ਨੇ ਪਤੀ ਹਰਸ਼ ਲਿੰਬਾਚੀਆ ਦੀ ਗਰਭਵਤੀ ਹੋਣ ’ਤੇ ਪ੍ਰਤੀਕਿਰਿਆ ਵੀ ਦੱਸੀ ਸੀ। ਉਸ ਨੇ ਕਿਹਾ ਕਿ ਹਰਸ਼ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਸ ਦੀਆਂ ਅੱਖਾਂ ’ਚ ਹੰਝੂ ਆ ਗਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।