ਬੱਚਾ ਹੋਣ ਤੋਂ ਬਾਅਦ ਉੱਡੀ ਭਾਰਤੀ ਸਿੰਘ ਦੀ ਨੀਂਦ, ਹਸਪਤਾਲ ਤੋਂ ਪਹਿਲੀ ਤਸਵੀਰ ਕੀਤੀ ਸਾਂਝੀ

04/07/2022 12:52:13 PM

ਮੁੰਬਈ (ਬਿਊਰੋ)– ਮਾਂ ਬਣਨ ਤੋਂ ਬਾਅਦ ਕਾਮੇਡੀਅਨ ਭਾਰਤੀ ਸਿੰਘ ਆਪਣੇ ਹਰ ਪਲ ਨੂੰ ਆਪਣੇ ਬੇਬੀ ਨਾਲ ਯਾਦਗਾਰ ਬਣਾ ਰਹੀ ਹੈ। ਭਾਰਤੀ ਨੇ ਹਾਲ ਹੀ ’ਚ ਪੁੱਤਰ ਨੂੰ ਜਨਮ ਦਿੱਤਾ ਹੈ। ਘਰ ’ਚ ਨੰਨ੍ਹਾ ਮਹਿਮਾਨ ਆਉਣ ਨਾਲ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਬੇਹੱਦ ਖ਼ੁਸ਼ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਪੁੱਛਿਆ, ‘ਗਰਮੀਆਂ ’ਚ ਠੰਡੀ ਬੀਅਰ ਨਹੀਂ ਪਿਲਾਓਗੇ’, ਅਦਾਕਾਰ ਨੇ ਅੱਗੋਂ ਦਿੱਤਾ ਇਹ ਜਵਾਬ

ਦੋਵੇਂ ਆਪਣੇ ਪੁੱਤਰ ਨਾਲ ਆਪਣੀ ਜ਼ਿੰਦਗੀ ਦੇ ਨਵੇਂ ਚੈਪਟਰ ਨੂੰ ਸ਼ੁਰੂ ਕਰ ਰਹੇ ਹਨ। ਮਾਂ ਬਣਨ ਤੋਂ ਬਾਅਦ ਭਾਰਤੀ ਦੀ ਜ਼ਿੰਦਗੀ ਥੋੜ੍ਹੀ ਬਦਲ ਗਈ ਹੈ, ਜਿਸ ਦਾ ਜ਼ਿਕਰ ਉਸ ਨੇ ਆਪਣੀ ਇੰਸਟਾ ਸਟੋਰੀ ’ਚ ਕੀਤਾ ਹੈ।

ਭਾਰਤੀ ਸਿੰਘ ਨੇ ਡਿਲਿਵਰੀ ਤੋਂ ਬਾਅਦ ਹਸਪਤਾਲ ਤੋਂ ਆਪਣੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਭਾਰਤੀ ਨੇ ਹਸਪਤਾਲ ਤੋਂ ਆਪਣੀ ਸੈਲਫੀ ਸਾਂਝੀ ਕਰਦਿਆਂ ਦੱਸਿਆ ਕਿ ਪੁੱਤਰ ਦੇ ਜਨਮ ਤੋਂ ਬਾਅਦ ਉਸ ਦੀ ਜ਼ਿੰਦਗੀ ’ਚ ਕੀ ਬਦਲਾਅ ਆਇਆ ਹੈ।

PunjabKesari

ਭਾਰਤੀ ਨੇ ਕੈਪਸ਼ਨ ’ਚ ਲਿਖਿਆ, ‘ਹੁਣ ਨੀਂਦ ਨਹੀਂ ਜਾਗਣਾ ਹੈ ਬਸ।’ ਭਾਰਤੀ ਦੀ ਕੈਪਸ਼ਨ ਤੋਂ ਸਾਫ ਹੈ ਕਿ ਉਹ ਸਾਰੀ ਰਾਤ ਜਾਗ ਕੇ ਆਪਣੇ ਪੁੱਤਰ ਦੀ ਦੇਖਭਾਲ ਕਰ ਰਹੀ ਹੈ।

PunjabKesari

ਇਸ ਤੋਂ ਇਲਾਵਾ ਭਾਰਤੀ ਨੇ ਹਸਪਤਾਲ ਦੇ ਬੈੱਡ ਤੋਂ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਖਾਣਾ ਨਜ਼ਰ ਆ ਰਿਹਾ ਹੈ, ਜਿਸ ਦੀ ਕੈਪਸ਼ਨ ’ਚ ਭਾਰਤੀ ਨੇ ਲਿਖਿਆ, ‘ਯਾਹੂ ਲੰਚ ਤਾਂ ਘਰ ਕਰੇਗੀ ਬੇਬੀ ਦੀ ਮੰਮੀ।’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News