ਭਾਈ ਦੂਜ ਮੌਕੇ ਦੇਖੋ ਬਾਲੀਵੁੱਡ ਦੇ ਭੈਣ-ਭਰਾਵਾਂ ਦੀਆਂ ਖ਼ੂਬਸੂਰਤ ਤਸਵੀਰਾਂ, ਇਕ-ਦੂਜੇ ’ਤੇ ਵਾਰਦੇ ਨੇ ਜਾਨ

Saturday, Nov 06, 2021 - 02:01 PM (IST)

ਭਾਈ ਦੂਜ ਮੌਕੇ ਦੇਖੋ ਬਾਲੀਵੁੱਡ ਦੇ ਭੈਣ-ਭਰਾਵਾਂ ਦੀਆਂ ਖ਼ੂਬਸੂਰਤ ਤਸਵੀਰਾਂ, ਇਕ-ਦੂਜੇ ’ਤੇ ਵਾਰਦੇ ਨੇ ਜਾਨ

ਮੁੰਬਈ (ਬਿਊਰੋ)– ਦੀਵਾਲੀ ਤੋਂ ਬਾਅਦ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਰਾ-ਭੈਣ ਦੇ ਖ਼ੂਬਸੂਰਤ ਰਿਸ਼ਤੇ ਨੂੰ ਸਮਰਪਿਤ ਇਹ ਤਿਉਹਾਰ ਲੋਕਾਂ ਦੀ ਜ਼ਿੰਦਗੀ ’ਚ ਖ਼ਾਸ ਅਹਿਮੀਅਤ ਰੱਖਦਾ ਹੈ। ਏਕਤਾ ਕਪੂਰ ਤੇ ਤੁਸ਼ਾਰ ਕਪੂਰ ਤੋਂ ਲੈ ਕੇ ਅਭਿਸ਼ੇਕ ਬੱਚਨ ਤੇ ਸ਼ਵੇਤਾ ਬੱਚਨ ਤੱਕ, ਤਮਾਮ ਬਾਲੀਵੁੱਡ ਦੇ ਮਸ਼ਹੂਰ ਭਰਾ-ਭੈਣ ਇਸ ਤਿਉਹਾਰ ਨੂੰ ਖ਼ਾਸ ਮਹੱਤਵ ਦਿੰਦੇ ਹਨ। ਦੇਖੋ ਇਸ ਮੌਕੇ ’ਤੇ ਬਾਲੀਵੁੱਡ ਦੇ 8 ਮਸ਼ਹੂਰ ਭਰਾ-ਭੈਣਾਂ ਦੀਆਂ ਖ਼ੂਬਸੂਰਤ ਤਸਵੀਰਾਂ–

ਏਕਤਾ ਕਪੂਰ ਤੇ ਤੁਸ਼ਾਰ ਕਪੂਰ ਦੀ ਜੋੜੀ ਬਾਲੀਵੁੱਡ ਦੇ ਮਸ਼ਹੂਰ ਭੈਣ-ਭਰਾਵਾਂ ਦੀ ਜੋੜੀ ’ਚੋਂ ਇਕ ਹੈ। ਤੁਸ਼ਾਰ ਆਪਣੀ ਭੈਣ ਦੀਆਂ ਕਈ ਫ਼ਿਲਮਾਂ ’ਚ ਕੰਮ ਵੀ ਕਰ ਚੁੱਕੇ ਹਨ। ਇਨ੍ਹਾਂ ਦੋਵਾਂ ਵਿਚਾਲੇ ਕਾਫ਼ੀ ਮਜ਼ਬੂਤ ਰਿਸ਼ਤਾ ਹੈ। ਉਹ ਬਚਪਨ ਤੋਂ ਹੀ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤੇ ਸਮਝਦੇ ਹਨ। ਦੋਵੇਂ ਹਰ ਸਾਲ ਭਾਈ ਦੂਜ ਸ਼ਾਨਦਾਰ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹਨ।

PunjabKesari

ਸਲਮਾਨ ਖ਼ਾਨ ਆਪਣੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਖ਼ਾਨ ਦੇ ਕਾਫ਼ੀ ਕਰੀਬ ਹਨ। ਉਹ ਆਪਣੀਆਂ ਭੈਣਾਂ ਨੂੰ ਲੈ ਕੇ ਕਾਫ਼ੀ ਪ੍ਰੋਟੈਕਟਿਵ ਵੀ ਰਹਿੰਦੇ ਹਨ। ਉਹ ਭਾਈ ਦੂਜ ਵਰਗੇ ਮੌਕਿਆਂ ’ਤੇ ਉਨ੍ਹਾਂ ਨੂੰ ਖ਼ਾਸ ਗਿਫ਼ਟ ਦੇ ਕੇ ਆਪਣਾ ਪਿਆਰ ਪ੍ਰਗਟਾਉਂਦੇ ਹਨ।

PunjabKesari

ਅਭਿਸ਼ੇਕ ਬੱਚਨ ਤੇ ਸ਼ਵੇਤਾ ਬੱਚਨ ਵੀ ਬਾਲੀਵੁੱਡ ਦੇ ਪ੍ਰਸਿੱਧ ਭਰਾ-ਭੈਣ ਹਨ। ਸ਼ਵੇਤਾ ਕੈਮਰੇ ਤੋਂ ਦੂਰ ਰਹਿਣਾ ਹੀ ਪਸੰਦ ਕਰਦੀ ਹੈ ਪਰ ਭਰਾ ਅਭਿਸ਼ੇਕ ਲਈ ਉਨ੍ਹਾਂ ਦਾ ਪਿਆਰ ਕਿਸੇ ਵੀ ਤੋਂ ਲੁਕਿਆ ਨਹੀਂ ਹੈ। ਬਚਪਨ ਤੋਂ ਹੀ ਇਨ੍ਹਾਂ ਦੇ ਵਿਚਾਲੇ ਮਜ਼ਬੂਤ ਰਿਸ਼ਤਾ ਹੈ। ਉਹ ਅੱਜ ਵੀ ਇਕੱਠੇ ਹੀ ਛੁੱਟੀਆਂ ਮਨਾਉਣ ਜਾਂਦੇ ਹਨ।

PunjabKesari

ਸੈਫ਼ ਅਲੀ ਖ਼ਾਨ ਆਪਣੀਆਂ ਭੈਣਾਂ ਸੋਹਾ ਤੇ ਸਬਾ ਦੇ ਕਾਫ਼ੀ ਕਰੀਬ ਹਨ। ਉਹ ਇਕ-ਦੂਜੇ ਦੇ ਪ੍ਰਤੀ ਕਾਫ਼ੀ ਸੁਪੋਰਟਿਵ ਹਨ ਤੇ ਜ਼ਰੂਰਤ ਦੇ ਸਮੇਂ ਇਹ ਸਭ ਇਕ-ਦੂਜੇ ਨਾਲ ਖੜ੍ਹੇ ਰਹਿੰਦੇ ਹਨ।

PunjabKesari

ਫ਼ਰਾਹ ਖ਼ਾਨ ਤੇ ਸਾਜਿਦ ਖ਼ਾਨ ਬਾਲੀਵੁੱਡ ਦੇ ਮਸ਼ਹੂਰ ਭਰਾ-ਭੈਣ ਹਨ। ਦੋਵਾਂ ਵਿਚਾਲੇ ਕਾਫ਼ੀ ਮਜ਼ਬੂਤ ਰਿਸ਼ਤਾ ਹੈ। ਇਨ੍ਹਾਂ ਦੋਵਾਂ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਦੇ ਦੌਰ ਨੂੰ ਇਕੱਠੇ ਕੱਟਿਆ ਹੈ। ਦੋਵੇਂ ਇਕੱਠੇ ਕੰਮ ਕਰਦੇ ਰਹੇ ਹਨ। ਜ਼ਰੂਰਤ ਦੇ ਸਮੇਂ ਦੋਵੇਂ ਇਕ-ਦੂਜੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ।

PunjabKesari

ਸੋਨਮ ਕਪੂਰ ਤੇ ਉਨ੍ਹਾਂ ਦੇ ਭਰਾ ਅਰਜੁਨ ਕਪੂਰ ਵਿਚਾਲੇ ਕਾਫ਼ੀ ਮਜ਼ਬੂਤ ਰਿਸ਼ਤਾ ਹੈ। ਸੋਨਮ ਅਰਜੁਨ ਦੇ ਕਾਫ਼ੀ ਕਰੀਬ ਹੈ ਤੇ ਉਹ ਇਕ-ਦੂਜੇ ਨਾਲ ਆਪਣੀ ਹਰ ਗੱਲ ਸ਼ੇਅਰ ਕਰਦੇ ਹਨ।

PunjabKesari

ਕਰੀਨਾ ਕਪੂਰ ਖ਼ਾਨ ਤੇ ਰਣਬੀਰ ਕਪੂਰ ਕਜ਼ਨ ਹਨ ਪਰ ਇਨ੍ਹਾਂ ਵਿਚਾਲੇ ਬਿਹਤਰੀਨ ਤਾਲਮੇਲ ਹੈ। ਹਾਲਾਂਕਿ ਇਨ੍ਹਾਂ ਦੋਵਾਂ ਨੇ ਇਕੱਠੇ ਕਿਸੇ ਫ਼ਿਲਮ ’ਚ ਕੰਮ ਨਹੀਂ ਕੀਤਾ ਪਰ ਇਹ ਦੋਵੇਂ ਇਕੱਠੇ ਕਰਨ ਜੌਹਰ ਦੇ ਟਾਕ ਸ਼ੋਅ ‘ਕੌਫ਼ੀ ਵਿਦ ਕਰਨ’ ’ਚ ਨਜ਼ਰ ਆ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਵਿਚਾਲੇ ਬਚਪਨ ਤੋਂ ਹੀ ਕਾਫ਼ੀ ਮਜ਼ਬੂਤ ਰਿਸ਼ਤਾ ਹੈ। ਇਨ੍ਹਾਂ ਵਿਚਾਲੇ ਮਜ਼ਬੂਤ ਬਾਂਡ ਹੈ। ਇਹੀ ਨਹੀਂ, ਆਪਣੀ ਭੈਣ ਬੇਬੋ ਯਾਨੀ ਕਿ ਕਰੀਨਾ ਦੇ ਵਿਆਹ ’ਚ ਰਣਬੀਰ ਨੇ ਪੂਰੇ ਜੋਸ਼ ’ਚ ਡਾਂਸ ਕੀਤਾ ਸੀ।

PunjabKesari

ਸੋਨਾਕਸ਼ੀ ਤੇ ਉਨ੍ਹਾਂ ਦੇ ਭਰਾ ਲਵ-ਕੁਸ਼ ਵੀ ਇਕ-ਦੂਜੇ ਨਾਲ ਬਿਹਤਰੀਨ ਤਾਲਮੇਲ ਸਾਂਝਾ ਕਰਦੇ ਹਨ। ਸੋਨਾਕਸ਼ੀ ਆਪਣੇ ਭਰਾਵਾਂ ਨੂੰ ਬੇਹੱਦ ਪਿਆਰ ਕਰਦੀ ਹੈ। ਦੋਵੇਂ ਭਰਾ ਆਪਣੀ ਭੈਣ ਸੋਨਾਕਸ਼ੀ ਨਾਲ ਅਲੱਗ-ਅਲੱਗ ਇਵੈਂਟਸ ’ਤੇ ਨਜ਼ਰ ਆਉਂਦੇ ਰਹਿੰਦੇ ਹਨ। ਇਨ੍ਹਾਂ ਤਿੰਨਾਂ ਦਰਮਿਆਨ ਬਚਪਨ ਤੋਂ ਹੀ ਕਾਫ਼ੀ ਮਜ਼ਬੂਤ ਰਿਸ਼ਤਾ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News