ਪ੍ਰਸਿੱਧ ਅਦਾਕਾਰ ਨੂੰ ਪਤਨੀ ਨੇ ਦੋਸਤ ਨਾਲ ਮਿਲ ਕੇ ਦਿੱਤਾ ਧੋਖਾ, ਖਾਣੇ ''ਚ ਮਿਲਾਇਆ ਜ਼ਹਿਰ

Wednesday, Dec 25, 2024 - 05:21 PM (IST)

ਪ੍ਰਸਿੱਧ ਅਦਾਕਾਰ ਨੂੰ ਪਤਨੀ ਨੇ ਦੋਸਤ ਨਾਲ ਮਿਲ ਕੇ ਦਿੱਤਾ ਧੋਖਾ, ਖਾਣੇ ''ਚ ਮਿਲਾਇਆ ਜ਼ਹਿਰ

ਐਂਟਰਟੇਨਮੈਂਟ ਡੈਸਕ - ਸੰਦੀਪ ਆਨੰਦ ਨੂੰ ਟੀਵੀ ਦੀ ਦੁਨੀਆ ਵਿਚ ਕਿਸੇ ਪਛਾਣ ਦੀ ਲੋੜ ਨਹੀਂ ਹੈ। ‘ਐੱਫ. ਆਈ. ਆਰ.’ ਅਤੇ ‘ਮੇਅ ਆਈ ਕਮ ਇਨ ਮੈਡਮ’ ਵਰਗੇ ਸ਼ੋਅਜ਼ ਨਾਲ ਦਰਸ਼ਕਾਂ ਨੂੰ ਹਮੇਸ਼ਾ ਹਸਾਉਣ ਵਾਲੇ ਸੰਦੀਪ ਆਨੰਦ ਦੀ ਨਿੱਜੀ ਜ਼ਿੰਦਗੀ ਦਰਦ ਅਤੇ ਦੁੱਖ ਨਾਲ ਭਰੀ ਹੋਈ ਹੈ, ਜਿਨ੍ਹਾਂ 2 ਲੋਕਾਂ ‘ਤੇ ਅਭਿਨੇਤਾ ਨੇ ਆਪਣੀ ਜ਼ਿੰਦਗੀ ਵਿਚ ਸਭ ਤੋਂ ਵੱਧ ਭਰੋਸਾ ਕੀਤਾ, ਉਨ੍ਹਾਂ ਨੇ ਉਸ ਦੀ ਪਿੱਠ ਵਿਚ ਛੁਰਾ ਮਾਰਿਆ। 

ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦੇ ਘਰ ਲੱਗੀ ਅੱਗ 'ਚ 80 ਸਾਲਾ ਔਰਤ ਜ਼ਖਮੀ, 9 ਲੋਕਾਂ ਨੂੰ ਬਚਾਇਆ

ਹਾਲ ਹੀ ‘ਚ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਸੰਦੀਪ ਆਨੰਦ ਦਾ ਦਰਦ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇੱਕ ਡਿਜੀਟਲ ਡਾਕੂਮੈਂਟਰੀ ਨੂੰ ਇੰਟਰਵਿਊ ਦਿੱਤਾ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਕਿਸੇ ਨੂੰ ਕੋਈ ਦਿਲਚਸਪੀ ਨਹੀਂ ਸੀ ਪਰ ਜਿਵੇਂ ਹੀ ਉਨ੍ਹਾਂ ਦਾ ਤਲਾਕ ਹੋਇਆ, ਉਨ੍ਹਾਂ ਦੀ ਜ਼ਿੰਦਗੀ ਵਿਚ ਸਾਰਿਆਂ ਦੀ ਦਿਲਚਸਪੀ ਵਧ ਗਈ। ਕੰਮ ਛੱਡ ਕੇ ਲੋਕ ਉਨ੍ਹਾਂ ਦੇ ਤਲਾਕ ਦੀਆਂ ਗੱਲਾਂ ਕਰਨ ਲੱਗੇ।

ਇਹ ਵੀ ਪੜ੍ਹੋ- ਗਾਇਕ ਜੱਸੀ ਗਿੱਲ ਨੂੰ ਆਇਆ ਪਾਕਿਸਤਾਨੋਂ ਫੋਨ, ਜੱਸੀ ਨੇ ਆਖੀ ਵੱਡੀ ਗੱਲ

ਇਸ ਇੰਟਰਵਿਊ ‘ਚ ‘ਐੱਫ. ਆਈ. ਆਰ.’ ਦੇ ‘ਬਿੱਲੂ’ ਨੇ ਆਪਣੇ ਵਿਆਹ ਨੂੰ ਧੋਖਾਧੜੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਪਤਨੀ ਨੇ ਮੈਨੂੰ ਮੇਰੇ ਬਚਪਨ ਦੇ ਦੋਸਤ ਨਾਲ ਧੋਖਾ ਦਿੱਤਾ ਅਤੇ ਹੁਣ ਉਹ ਦੋਵੇਂ ਮੇਰੇ ਬੱਚੇ ਸਮੇਤ ਲਾਪਤਾ ਹੈ’। ਉਨ੍ਹਾਂ ਨੇ ਅੱਗੇ ਦੱਸਿਆ ਕਿ ‘ਮੈਂ ਜਿਸ ਕੁੜੀ ਨਾਲ ਵਿਆਹ ਕੀਤਾ ਸੀ, ਉਸ ਨੂੰ ਮੈਂ ਜਾਣਦਾ ਵੀ ਨਹੀਂ ਸੀ। ਮੈਂ ਉਸ ਨੂੰ ਮੁਸ਼ਕਿਲ ਨਾਲ 2-3 ਵਾਰ ਮਿਲਿਆ ਅਤੇ ਫਿਰ ਮੇਰਾ ਵਿਆਹ ਹੋ ਗਿਆ। ਸੰਦੀਪ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਉਸ ਨਾਲ ਧੋਖਾਧੜੀ ਕਰਦੀ ਸੀ ਅਤੇ ਉਸ ਨੂੰ ਅਣਜਾਣ ਚੀਜ਼ਾਂ ਮਿਲਾ ਕੇ ਖਾਣਾ ਦਿੰਦੀ ਸੀ। ਉਨ੍ਹਾਂ ਨੇ ਦੱਸਿਆ, ‘ਮੈਂ ਅਕਸਰ ਘਰੋਂ ਬਾਹਰ ਰਹਿੰਦਾ ਸੀ। ਮੈਨੂੰ ਨਹੀਂ ਪਤਾ ਕਿ ਮੇਰੀ ਪਤਨੀ ਮੇਰੇ ਖਾਣੇ ਵਿਚ ਕੀ ਮਿਲਾਉਂਦੀ ਸੀ। ਉਹ ਮੈਨੂੰ ਹੌਲੀ ਜ਼ਹਿਰ ਦੇ ਰਹੀ ਸੀ। ‘ਮੇ ਆਈ ਕਮ ਇਨ ਮੈਡਮ’ ਦੌਰਾਨ ਮੈਂ ਕਾਫੀ ਮੋਟਾ ਸੀ। ਮੇਰਾ ਸਰੀਰ ਸੁੱਜ ਗਿਆ ਸੀ। ਮੈਨੂੰ ਜ਼ਹਿਰ ਦਿੱਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ- ਅੱਲੂ ਅਰਜੁਨ ਦੀ ‘ਪੁਸ਼ਪਾ-2’ ਨੇ ਰਚਿਆ ਇਤਿਹਾਸ! 20ਵੇਂ ਦਿਨ ਮਾਰੀ ਵੱਡੀ ਬਾਜ਼ੀ

ਆਪਣੇ ਬੱਚੇ ਬਾਰੇ ਗੱਲ ਕਰਦੇ ਹੋਏ, ਅਭਿਨੇਤਾ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਫਸਾਉਣ ਲਈ ਪ੍ਰੈਗਨੇਂਸੀ ਦੀ ਯੋਜਨਾ ਬਣਾਈ ਸੀ। ਉਸ ਸਮੇਂ ਉਹ ਬੱਚਾ ਨਹੀਂ ਚਾਹੁੰਦਾ ਸੀ ਪਰ ਉਸ ਨੂੰ ਧੋਖਾ ਦੇ ਕੇ ਉਨ੍ਹਾਂ ਦਾ ਇਕ ਬੇਟਾ ਹੋਇਆ, ਜਿਸ ਨਾਲ ਉਸ ਦੀ ਮੁਲਾਕਾਤ ਸਿਰਫ 6 ਮਹੀਨੇ ਹੀ ਹੋਈ। ਸੰਦੀਪ ਆਨੰਦ ਅਨੁਸਾਰ ਉਸ ਦੀ ਪਤਨੀ ਅਤੇ ਉਸ ਦੇ ਜਿਗਰੀ ਦੋਸਤ ਆਪਣੇ ਬੇਟੇ ਸਮੇਤ ਕਈ ਸਾਲਾਂ ਤੋਂ ਲਾਪਤਾ ਹਨ। ਅਭਿਨੇਤਾ ਵੀ ਵਿਆਹ ਤੋਂ ਆਪਣੇ ਬੱਚੇ ਨੂੰ ਧੋਖਾ ਸਮਝਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News