ਨਿੱਕੀ ਤੰਬੋਲੀ ਅਤੇ ਅਰਬਾਜ਼ ਪਟੇਲ ਦੇ ਰਿਸ਼ਤੇ ''ਚ ਆਈ ਦਰਾਰ? ਪਰਿਵਾਰ ਦੇ ਖ਼ਿਲਾਫ਼ ਜਾ ਕੇ ਰੱਖਿਆ ਰਿਸ਼ਤਾ

Wednesday, Feb 18, 2026 - 01:40 PM (IST)

ਨਿੱਕੀ ਤੰਬੋਲੀ ਅਤੇ ਅਰਬਾਜ਼ ਪਟੇਲ ਦੇ ਰਿਸ਼ਤੇ ''ਚ ਆਈ ਦਰਾਰ? ਪਰਿਵਾਰ ਦੇ ਖ਼ਿਲਾਫ਼ ਜਾ ਕੇ ਰੱਖਿਆ ਰਿਸ਼ਤਾ

ਮਨੋਰੰਜਨ ਡੈਸਕ - ਰਿਐਲਿਟੀ ਸ਼ੋਅ 'ਦ 50' 'ਚ ਨਿੱਕੀ ਤੰਬੋਲੀ ਅਤੇ ਅਰਬਾਜ਼ ਪਟੇਲ ਦੇ ਵਿਚਕਾਰ ਕਾਫੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸ਼ੋਅ 'ਚ ਦੋਵਾਂ ਦੇ ਰਿਸ਼ਤੇ 'ਚ ਕਦੇ ਪਿਆਰ ਅਤੇ ਕਦੇ ਤਕਰਾਰ ਦੇਖਣ ਨੂੰ ਮਿਲਦੀ ਰਹਿੰਦੀ ਹੈ। ਹਾਲ ਹੀ 'ਚ ਇਕ ਟਾਸਕ ਦੌਰਾਨ ਦੋਵਾਂ ਵਿਚਾਲੇ ਹੋਏ ਝਗੜੇ ਨੇ ਫੈਨਜ਼ ਨੂੰ ਚਿੰਤਾ 'ਚ ਪਾ ਦਿੱਤਾ ਹੈ।

ਟਾਸਕ ਦੌਰਾਨ ਵਧਿਆ ਵਿਵਾਦ
ਸ਼ੋਅ ਦੇ ਇਕ ਲੇਟੈਸਟ ਐਪੀਸੋਡ 'ਚ ਨਿੱਕੀ ਤੰਬੋਲੀ ਦੀ ਟੀਮ ਟਾਸਕ ਹਾਰ ਗਈ, ਜਦੋਂ ਕਿ ਅਰਬਾਜ਼ ਦੀ ਟੀਮ ਨੇ ਜਿੱਤ ਦਰਜ ਕੀਤੀ। ਪਰੇਸ਼ਾਨੀ ਉਦੋਂ ਸ਼ੁਰੂ ਹੋਈ ਜਦੋਂ ਅਰਬਾਜ਼ ਨੇ ਆਪਣੀ ਜਿੱਤ ਦਾ ਜਸ਼ਨ ਨਿੱਕੀ ਨਾਲ ਨਹੀਂ ਮਨਾਇਆ ਜਿਸ ਕਾਰਨ ਨਿੱਕੀ ਕਾਫੀ ਗੁੱਸੇ ਹੋ ਗਈ ਅਤੇ ਭਾਵੁਕ ਹੋ ਕੇ ਰੋਣ ਲੱਗ ਪਈ। 

ਪਰਿਵਾਰ ਦੇ ਖ਼ਿਲਾਫ਼ ਜਾ ਕੇ ਲਿਆ ਸੀ ਫੈਸਲਾ 
ਝਗੜੇ ਦੌਰਾਨ ਨਿੱਕੀ ਨੇ ਆਪਣੇ ਦਿਲ ਦਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਸਨੇ ਅਰਬਾਜ਼ ਲਈ ਆਪਣੇ ਪਰਿਵਾਰ ਅਤੇ ਖ਼ਾਸ ਕਰਕੇ ਆਪਣੇ ਪਿਤਾ ਦੇ ਖ਼ਿਲਾਫ਼ ਜਾ ਕੇ ਇਹ ਰਿਸ਼ਤਾ ਰੱਖਿਆ ਹੈ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਅਰਬਾਜ਼ ਨਾਲ ਲਿਵ-ਇਨ ਵਿੱਚ ਰਹਿ ਰਹੀ ਹੈ। ਨਿੱਕੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਇੰਨੀਆਂ ਕੁਰਬਾਨੀਆਂ ਦੇ ਬਾਵਜੂਦ ਅਰਬਾਜ਼ ਉਸਨੂੰ ਬੁਰਾ ਮਹਿਸੂਸ ਕਰਵਾ ਰਿਹਾ ਹੈ। 

 ਕੀ ਟੁੱਟ ਜਾਵੇਗਾ ਰਿਸ਼ਤਾ? 
ਹਾਲਾਂਕਿ, ਬਾਅਦ 'ਚ ਅਰਬਾਜ਼ ਨੇ ਆਪਣੀ ਗਲਤੀ ਮੰਨ ਲਈ ਅਤੇ ਨਿੱਕੀ ਤੋਂ ਮਾਫੀ ਮੰਗੀ, ਜਿਸ ਤੋਂ ਬਾਅਦ ਦੋਵਾਂ ਦਾ ਪੈਚਅੱਪ ਹੋ ਗਿਆ। ਜ਼ਿਕਰਯੋਗ ਹੈ ਕਿ ਇਹਨਾਂ ਦੀ ਲਵ ਸਟੋਰੀ 'ਬਿੱਗ ਬੌਸ ਮਰਾਠੀ ਸੀਜ਼ਨ 5' ਵਿੱਚ ਸ਼ੁਰੂ ਹੋਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸ਼ੋਅ ਖਤਮ ਹੋਣ ਤੋਂ ਬਾਅਦ ਇਹ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ ਜਾਂ ਬਿਖਰ ਜਾਂਦਾ ਹੈ, ਕਿਉਂਕਿ ਨਿੱਕੀ ਦੇ ਪਿਤਾ ਅਜੇ ਵੀ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਹਨ।
 


author

Sunaina

Content Editor

Related News