‘ਪਠਾਨ’ ਫ਼ਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ 12 ਨੂੰ ਹੋਵੇਗਾ ਰਿਲੀਜ਼
Sunday, Dec 11, 2022 - 02:25 PM (IST)

ਮੁੰਬਈ (ਬਿਊਰੋ)– ਨਿਰਮਾਤਾ ਆਦਿਤਿਆ ਚੋਪੜਾ ਤੇ ਨਿਰਦੇਸ਼ਕ ਸਿਧਾਰਥ ਆਨੰਦ ਫ਼ਿਲਮ ‘ਪਠਾਨ’ ਨਾਲ ਭਾਰਤ ਦੇ ਸਭ ਤੋਂ ਵੱਡੇ ਐਕਸ਼ਨ ਡਰਾਮੇ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਤਾ ਲੱਗਾ ਹੈ ਕਿ ‘ਪਠਾਨ’ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ 12 ਦਸੰਬਰ ਨੂੰ ਰਿਲੀਜ਼ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੋ ਸਮੇਂ ਪ੍ਰੈਗਨੈਂਟ, ਭੜਕੇ ਲੋਕਾਂ ਨੇ ਕਿਹਾ– ‘ਇਹ ਕਿਵੇਂ ਮੁਮਕਿਨ ਹੈ?’
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਗੀਤ ਦੀਪਿਕਾ ਪਾਦੂਕੋਣ ਨੂੰ ਉਸ ਦੇ ਸਭ ਤੋਂ ਹੌਟ ਅੰਦਾਜ਼ ’ਚ ਪੇਸ਼ ਕਰੇਗਾ ਤੇ ਉਸ ਦੇ ਤੇ ਸ਼ਾਹਰੁਖ ਵਿਚਕਾਰ ਅਜਿਹੀ ਕੈਮਿਸਟਰੀ ਦਿਖਾਏਗਾ, ਜੋ ਤੁਹਾਡੇ ਸਾਹਾਂ ਨੂੰ ਛੂਹ ਲਵੇਗੀ।
ਸਿਧਾਰਥ ਨੇ ਕਿਹਾ, ‘‘ਜੀ ਹਾਂ, ਇਹ ਸੱਚ ਹੈ ਕਿ ਸਾਡੀ ਫ਼ਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਸੋਮਵਾਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ’ਚ ਸਾਡੀ ਪੀੜ੍ਹੀ ਦੇ ਦੋ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਆਪਣੇ ਹੁਣ ਤੱਕ ਦੇ ਸਭ ਤੋਂ ਹੌਟ ਅੰਦਾਜ਼ ’ਚ ਦਿਖਾਈ ਦੇਣਗੇ।’’
ਦੱਸ ਦੇਈਏ ਕਿ ਫ਼ਿਲਮ ’ਚ ਸ਼ਾਹਰੁਖ ਤੇ ਦੀਪਿਕਾ ਤੋਂ ਇਲਾਵਾ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੁਨੀਆ ਭਰ ’ਚ 25 ਜਨਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੇ।