''ਖੇਲ ਖੇਲ ਮੇਂ'' ਦੀ ਰਿਲੀਜ਼ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਕੀਤਾ ਇਹ ਨੇਕ ਕੰਮ, ਜਿੱਤਿਆ ਫੈਨਜ਼ ਦਾ ਦਿਲ

Wednesday, Aug 07, 2024 - 10:46 AM (IST)

''ਖੇਲ ਖੇਲ ਮੇਂ'' ਦੀ ਰਿਲੀਜ਼ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਕੀਤਾ ਇਹ ਨੇਕ ਕੰਮ, ਜਿੱਤਿਆ ਫੈਨਜ਼ ਦਾ ਦਿਲ

ਮੁੰਬਈ- ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ 'ਸਿਰਫਿਰਾ' ਬਾਕਸ ਆਫਿਸ 'ਤੇ ਕਮਾਲ ਨਹੀਂ ਦਿਖਾ ਸਕੀ। ਹੁਣ ਉਸ ਦਾ ਪੂਰਾ ਧਿਆਨ ਆਪਣੀ ਆਉਣ ਵਾਲੀ ਫਿਲਮ 'ਖੇਲ ਖੇਲ ਮੇਂ' 'ਤੇ ਹੈ। ਇਹ ਫਿਲਮ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਅਤੇ ਅਦਾਕਾਰ ਇਸ ਦੇ ਪ੍ਰਚਾਰ 'ਚ ਲੱਗੇ ਹੋਏ ਹਨ। ਹਾਲਾਂਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਕਸ਼ੈ ਕੁਮਾਰ ਵੀ ਨੇਕ ਕੰਮ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।ਅਕਸ਼ੈ ਕੁਮਾਰ ਦੀ ਮੁੰਬਈ ਦੀਆਂ ਸੜਕਾਂ 'ਤੇ ਲੋਕਾਂ ਨੂੰ ਖਾਣਾ ਖੁਆਉਂਦੇ ਹੋਏ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਇਕ ਫੈਨ ਕਲੱਬ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਕਸ਼ੈ ਅਤੇ ਉਨ੍ਹਾਂ ਦੀ ਟੀਮ ਮੁੰਬਈ ਦੇ ਜੁਹੂ 'ਚ ਆਪਣੇ ਘਰ ਦੇ ਬਾਹਰ ਲੋਕਾਂ ਨੂੰ ਖਾਣਾ ਪਰੋਸਦੇ ਨਜ਼ਰ ਆ ਰਹੇ ਹਨ। ਖਬਰ ਹੈ ਕਿ ਅਕਸ਼ੈ ਆਪਣੀ ਆਉਣ ਵਾਲੀ ਫਿਲਮ ਦੀ ਸਫਲਤਾ ਲਈ ਇਹ ਨੇਕ ਕੰਮ ਕਰਦੇ ਨਜ਼ਰ ਆ ਰਹੇ ਹਨ।

 

ਵੀਡੀਓ 'ਚ ਅਕਸ਼ੈ ਮਾਸਕ ਪਹਿਨ ਕੇ ਇਕ ਔਰਤ ਨੂੰ ਖਾਣੇ ਦੀ ਪਲੇਟ ਦਿੰਦੇ ਹੋਏ ਨਜ਼ਰ ਆ ਰਹੇ ਹਨ। ਔਰਤ ਫਿਰ ਹੋਰਾਂ ਨੂੰ ਲੰਗਰ 'ਚ ਸ਼ਾਮਲ ਹੋਣ ਲਈ ਬੁਲਾਉਂਦੀ ਹੈ। ਅਦਾਕਾਰ ਦੇ ਕੰਮ ਤੋਂ ਨੇਟੀਜ਼ਨ ਬਹੁਤ ਪ੍ਰਭਾਵਿਤ ਹੋਏ, ਉਨ੍ਹਾਂ ਨੇ ਵੀਡੀਓ ਦੇ ਕੁਮੈਂਟ ਸੈਕਸ਼ਨ 'ਚ ਦਿਲ ਨੂੰ ਛੂਹ ਲੈਣ ਵਾਲੇ ਕੁਮੈਂਟ ਕੀਤੇ। ਇੱਕ ਯੂਜ਼ਰ ਨੇ ਲਿਖਿਆ, "ਅਕਸ਼ੇ ਕੁਮਾਰ ਸਰ ਬਹੁਤ ਡਾਊਨ ਟੂ ਅਰਥ ਹਨ।" ਇਕ ਹੋਰ ਨੇ ਲਿਖਿਆ "ਉਹ ਬਹੁਤ ਨਿਮਰ ਹੈ।"ਫਿਲਮ 'ਖੇਲ ਖੇਲ ਮੇਂ' ਆਜ਼ਾਦੀ ਦਿਵਸ ਦੇ ਮੌਕੇ 'ਤੇ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੀ ਟੱਕਰ ਬਾਕਸ ਆਫਿਸ 'ਤੇ ਕਈ ਫਿਲਮਾਂ ਨਾਲ ਹੋਵੇਗੀ, ਜਿਨ੍ਹਾਂ 'ਚ ਜਾਨ ਅਬ੍ਰਾਹਮ ਦੀ ਫਿਲਮ 'ਵੇਦਾ' ਅਤੇ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਫਿਲਮ 'ਸਤ੍ਰੀ 2' ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News