ਪੁਲਸ ਦਾ ਦਾਅਵਾ: ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੁਸ਼ਾਂਤ ਗੂਗਲ 'ਤੇ ਲਗਾਤਾਰ ਸਰਚ ਕਰਦੇ ਸਨ ਇਹ ਚੀਜ਼ਾਂ

08/03/2020 2:04:15 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕਸ਼ੀ ਮਾਮਲੇ 'ਚ ਹਰ ਰੋਜ਼ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਮੁੰਬਈ ਪੁਲਸ ਪਹਿਲਾਂ ਹੀ ਉਸ ਦੀ ਮੌਤ ਨੂੰ ਖ਼ੁਦਕੁਸ਼ੀ ਕਰਾਰ ਦੇ ਚੁੱਕੀ ਹੈ ਪਰ ਬਿਹਾਰ ਪੁਲਸ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਸ ਦੌਰਾਨ ਮੁੰਬਈ ਪੁਲਸ ਨੇ ਸੁਸ਼ਾਂਤ ਬਾਰੇ ਨਵੇਂ ਖ਼ੁਲਾਸੇ ਕੀਤੇ ਹਨ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਆਪਣੀ ਖ਼ੁਦਕੁਸ਼ੀ ਤੋਂ ਇੱਕ ਹਫ਼ਤਾ ਪਹਿਲਾਂ ਗੂਗਲ 'ਤੇ ਲਗਾਤਾਰ ਤਿੰਨ ਚੀਜ਼ਾਂ ਦੀ ਭਾਲ ਕਰ ਰਿਹਾ ਸੀ। ਉਹ ਖ਼ਬਰਾਂ ਦੀ ਰਿਪੋਰਟ 'ਚ ਆਪਣੇ ਨਾਂ, ਆਪਣੀ ਸਾਬਕਾ ਮੈਨੇਜਰ ਦਿਸ਼ਾ ਸਲੀਅਨ ਦਾ ਨਾਂ ਅਤੇ ਆਪਣੀ ਬਿਮਾਰੀ ਬਾਰੇ ਸਰਚ ਕਰ ਰਿਹਾ ਸੀ।

ਇਹ ਖ਼ਬਰ ਪੜ੍ਹੋ : ਇਹ ਖ਼ਬਰ ਪੜ੍ਹੋ : ਪਹਿਲੀ ਵਾਰ ਰੱਖੜੀ ਬੰਨ੍ਹਣ ਨੂੰ ਤਰਸ ਰਹੀਆਂ ਸੁਸ਼ਾਤ ਦੀਆਂ ਭੈਣਾਂ, ਦਿਲ ਨੂੰ ਝੰਜੋੜ ਰਹੀ ਇਹ ਪੋਸਟ

ਫੋਰੈਂਸਿਕ ਰਿਪੋਰਟ 'ਚ ਖ਼ੁਲਾਸਾ ਕੀਤਾ ਗਿਆ
ਇੰਗਲਿਸ਼ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ ਇੱਕ ਵੱਡੇ ਪੁਲਸ ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ 14 ਜੂਨ ਦੇ ਦਿਨ, ਜਿਸ ਦਿਨ ਉਸ ਨੇ ਖ਼ੁਦਕੁਸ਼ੀ ਕੀਤੀ ਸੀ, ਉਸ ਨੇ ਗੂਗਲ 'ਤੇ ਆਪਣਾ ਨਾਮ ਵੀ ਖੋਜਿਆ ਸੀ। ਅਧਿਕਾਰੀ ਦਾ ਦਾਅਵਾ ਹੈ ਕਿ ਇਹ ਸਾਰੀ ਜਾਣਕਾਰੀ ਉਸ ਦੇ ਮੋਬਾਈਲ ਅਤੇ ਲੈਪਟਾਪ ਦੀ ਫੋਰੈਂਸਿਕ ਰਿਪੋਰਟ ਤੋਂ ਬਾਅਦ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਸੁਸ਼ਾਂਤ ਦੀ ਮੌਤ ਤੋਂ ਇੱਕ ਹਫਤਾ ਪਹਿਲਾਂ ਉਸ ਦੀ ਸਾਬਕਾ ਮੈਨੇਜਰ ਦਿਸ਼ਾ ਨੇ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਉਦਾਸੀ (ਡਿਪ੍ਰੈਸ਼ਨ) ਦਾ ਇਲਾਜ ਕਰਵਾ ਰਿਹਾ ਸੀ।

ਹੁਣ ਤੱਕ 40 ਲੋਕਾਂ ਦੇ ਦਰਜ ਕੀਤੇ ਜਾ ਚੁੱਕੇ ਹਨ ਬਿਆਨ
ਇਸ ਕੇਸ ਦੀ ਪੜਤਾਲ ਕਰ ਰਹੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਸੁਸ਼ਾਂਤ ਦੇ ਖ਼ਾਤੇ 'ਚੋਂ ਜੋ ਸਾਰਾ ਪੈਸਾ ਨਿਕਲਿਆ ਉਹ ਉਸ ਦੇ ਜਾਣ ਪਛਾਣ ਵਾਲੇ ਦੇ ਖ਼ਾਤੇ 'ਚੋਂ ਨਿਕਲੇ ਹਨ। ਉਸ ਨੇ ਪਿਛਲੇ ਸਾਲ ਢਾਈ ਕਰੋੜ ਦਾ ਟਰਾਂਜੈਕਸ਼ਨ ਕੀਤਾ। ਇਹ ਪੈਸਾ ਉਸ ਦੇ ਖ਼ਾਤੇ 'ਚੋਂ ਜੀ. ਐਸ. ਟੀ. ਵਜੋਂ ਦਿੱਤਾ ਗਿਆ ਸੀ। ਮੁੰਬਈ ਪੁਲਸ ਦੇ ਅਨੁਸਾਰ ਇਸ ਮਾਮਲੇ 'ਚ ਹੁਣ ਤੱਕ 40 ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਸ ਮਾਮਲੇ 'ਚ ਪੁਲਸ ਨੇ ਹੁਣ ਤੱਕ ਤਿੰਨ ਮਨੋਵਿਗਿਆਨਕਾਂ ਦੇ ਬਿਆਨ ਦਰਜ ਕੀਤੇ ਹਨ।

ਇਹ ਖ਼ਬਰ ਪੜ੍ਹੋ : ਸੁਸ਼ਾਂਤ ਕੇਸ ਦੀ ਜਾਂਚ ਲਈ ਮੁੰਬਈ ਪਹੁੰਚੇ ਪਟਨਾ ਦੇ SP, ਘਿਰੇ ਨਵੀਂ ਮੁਸੀਬਤ 'ਚ

ਪਰਿਵਾਰ ਨੇ ਉਸ ਸਮੇਂ ਕੀ ਕਿਹਾ
ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਪਿਤਾ ਕੇ ਕੇ ਸਿੰਘ, ਭੈਣ ਨੀਤੂ ਅਤੇ ਮਿਤੂ ਸਿੰਘ ਦੇ ਬਿਆਨ ਲਏ ਗਏ ਸਨ। ਉਨ੍ਹਾਂ ਨੇ ਕਿਸੇ 'ਤੇ ਮੌਤ ਦਾ ਦੋਸ਼ ਨਹੀਂ ਲਾਇਆ। ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ 'ਚ ਹੁਣ ਤੱਕ ਪ੍ਰੋਫੈਸ਼ਨਲ ਰਵਾਇਲਰੀ ਤਹਿਤ ਵੀ ਜਾਂਚ ਕੀਤੀ ਜਾ ਚੁੱਕੀ ਹੈ। ਕਈ ਪ੍ਰੋਡਕਸ਼ਨ ਹਾਊਸ ਦੇ ਸਟਾਫ ਦੇ ਬਿਆਨ ਵੀ ਦਰਜ ਕੀਤੇ ਗਏ ਹਨ।

14 ਜੂਨ ਨੂੰ ਮੌਤ ਹੋ ਗਈ
ਦੱਸ ਦੇਈਏ ਕਿ 34 ਸਾਲਾ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੀ ਬਾਂਦਰਾ ਸਥਿਤ ਰਿਹਾਇਸ਼ 'ਤੇ ਮ੍ਰਿਤਕ ਪਾਇਆ ਗਿਆ ਸੀ। ਮੁੰਬਈ ਪੁਲਸ ਤੋਂ ਇਲਾਵਾ ਬਿਹਾਰ ਪੁਲਸ ਉਸ ਦੀ ਮੌਤ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਉਸ ਦੇ ਪਿਤਾ ਨੇ ਪਟਨਾ 'ਚ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਖ਼ਬਰ ਪੜ੍ਹੋ : ਲਾਈਵ ਸੈਸ਼ਨ ਦੌਰਾਨ ਆਪੇ ਤੋਂ ਬਾਹਰ ਸ਼ਹਿਨਾਜ਼, ਸਿਧਾਰਥ ਦੇ ਜੜਿਆ ਥੱਪੜ (ਵੀਡੀਓ)     


sunita

Content Editor

Related News