ਸਲਮਾਨ ਖ਼ਾਨ ਤੋਂ ਪਹਿਲਾਂ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੂੰ ਮਿਲਿਆ ਗਨ ਲਾਇਸੈਂਸ, ਦੇਖੋ ਲਿਸਟ

Tuesday, Aug 02, 2022 - 11:09 AM (IST)

ਸਲਮਾਨ ਖ਼ਾਨ ਤੋਂ ਪਹਿਲਾਂ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੂੰ ਮਿਲਿਆ ਗਨ ਲਾਇਸੈਂਸ, ਦੇਖੋ ਲਿਸਟ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਸ ਦੇ ਪਿਤਾ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਚਿੱਠੀ ਮਿਲਦਿਆਂ ਹੀ ਮੁੰਬਈ ਪੁਲਸ ਕਾਫ਼ੀ ਸਾਵਧਾਨ ਹੋ ਗਈ ਹੈ। ਸਲਮਾਨ ਵੀ ਆਪਣੀ ਸੁਰੱਖਿਆ ’ਚ ਕੋਈ ਢਿੱਲ ਨਹੀਂ ਵਰਤ ਰਹੇ। ਹੁਣ ਅਦਾਕਾਰ ਬੁਲੇਟ ਪਰੂਫ਼ ਗੱਡੀ ’ਚ ਸਫ਼ਰ ਕਰਨਗੇ। ਇਸ ਤੋਂ ਇਲਾਵਾ ਮੁੰਬਈ ਪੁਲਸ ਨੇ ਅਦਾਕਾਰ ਨੂੰ ਆਤਮ ਰੱਖਿਆ ਲਈ ਗਨ ਲਾਇਸੈਂਸ ਜਾਰੀ ਕਰ ਦਿੱਤਾ ਹੈ।

PunjabKesari

ਤੁਹਾਨੂੰ ਦੱਸ ਦੇਈਏ ਹੋਰ ਕਿਹੜੇ ਬਾਲੀਵੁੱਡ ਸਿਤਾਰਿਆਂ ਕੋਲ ਗਨ ਲਾਇਸੈਂਸ ਹੈ। ਅਮਿਤਾਭ ਬੱਚਨ ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਹਨ। ਅਦਾਕਾਰ ਕੋਲ ਵੀ ਹਥਿਆਰ ਰੱਖਣ ਦਾ ਲਾਇਸੈਂਸ ਹੈ। ਅਮਿਤਾਭ ਬੱਚਨ ਗਨ ਰੱਖਦੇ ਹਨ। ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ: ਜਾਹਨਵੀ ਨੇ ਮਲਟੀ ਡਰੈੱਸ ’ਚ ਕਰਵਾਇਆ ਬੋਲਡ ਫ਼ੋਟੋਸ਼ੂਟ, ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ

ਬਾਲੀਵੁੱਡ ਐਕਸ਼ਨ ਸਟਾਰ ਸੰਨੀ ਦਿਓਲ ਨੇ ਆਪਣੀ ਆਤਮ ਰੱਖਿਆ ਲਈ ਹਥਿਆਰ ਰੱਖਣ ਦਾ ਲਾਇਸੈਂਸ ਲਿਆ ਹੈ। ਸੰਨੀ ਦਿਓਲ ਵੀ ਆਪਣੇ ਕੋਲ ਗਨ ਰੱਖਦੇ ਹਨ।

PunjabKesari

ਇਹ ਵੀ ਪੜ੍ਹੋ: ‘ਏਕ ਵਿਲੇਨ ਰਿਟਰਨਜ਼’ ਫ਼ਿਲਮ ‘ਸ਼ਮਸ਼ੇਰਾ’ ਤੋਂ ਵੀ ਰਹਿ ਗਈ ਪਿੱਛੇ, ਵੀਕੈਂਡ ’ਤੇ ਕਮਾਏ ਸਿਰਫ਼ ਇੰਨੇ ਰੁਪਏ

ਬਾਲੀਵੁੱਡ ਦੀ ਅਦਾਕਾਰਾ ਪੁਨਮ ਢਿੱਲੋਂ ਕੋਲ ਗਨ ਲਾਇਸੈਂਸ ਹੈ। ਇਕ ਇੰਟਰਵਿਊ ’ਚ ਪੁਨਮ ਢਿੱਲੋਂ ਨੇ ਦੱਸਿਆ ਸੀ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਘਰ ਹਥਿਆਰ ਰੱਖਦੀ ਹੈ।

PunjabKesari

ਸੋਹਾ ਅਲੀ ਖ਼ਾਨ ਬਾਲੀਵੁੱਡ ਅਦਾਕਾਰਾ ਹੈ । ਅਦਾਕਾਰਾ ਕੋਲ ਵੀ ਹਥਿਆਰ ਰੱਖਣ ਦਾ ਲਾਇਸੈਂਸ ਹੈ। ਸੋਹਾ ਅਲੀ ਖ਼ਾਨ ਨੂੰ 16 ਸਾਲ ਦੀ ਉਮਰ ’ਚ ਹੀ ਗਨ ਲਾਇਸੈਂਸ ਮਿਲ ਗਿਆ ਸੀ, ਪਰ ਵਿਵਾਦ ਕਾਰਨ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ।

PunjabKesari


author

Shivani Bassan

Content Editor

Related News