ਸਟਾਰ ਕਿੱਡ ਸ਼ਨਾਇਆ ਕਪੂਰ ਨਾਲ ਕਰਨ ਜੌਹਰ ਇਨ੍ਹਾਂ ਅਦਾਕਾਰਾਂ ਨੂੰ ਕਰਨਗੇ ਲਾਂਚ, ਦੇਖੋ ਪੋਸਟਰ

Thursday, Mar 03, 2022 - 12:27 PM (IST)

ਸਟਾਰ ਕਿੱਡ ਸ਼ਨਾਇਆ ਕਪੂਰ ਨਾਲ ਕਰਨ ਜੌਹਰ ਇਨ੍ਹਾਂ ਅਦਾਕਾਰਾਂ ਨੂੰ ਕਰਨਗੇ ਲਾਂਚ, ਦੇਖੋ ਪੋਸਟਰ

ਮੁੰਬਈ (ਬਿਊਰੋ)– ਕਰਨ ਜੌਹਰ ਨੇ ਅੱਜ ਤਿੰਨ ਨਵੇਂ ਚਿਹਰਿਆਂ ਨੂੰ ਬਾਲੀਵੁੱਡ ’ਚ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕਰਨ ਜੌਹਰ ਦੇ ਪਰਿਵਾਰ ’ਚ ਹੁਣ ਸ਼ਨਾਇਆ ਕਪੂਰ, ਲਕਸ਼ੇ ਲਾਲਵਾਨੀ ਤੇ ਗੁਰਫਤਿਹ ਸਿੰਘ ਪੀਰਜ਼ਾਦਾ ਦਾ ਨਾਂ ਜੁੜ ਗਿਆ ਹੈ।

 
 
 
 
 
 
 
 
 
 
 
 
 
 
 

A post shared by Karan Johar (@karanjohar)

ਕਰਨ ਜੌਹਰ ਆਪਣੇ ਪ੍ਰੋਡਕਸ਼ਨ ’ਚ ਬਣ ਰਹੀ ਫ਼ਿਲਮ ‘ਬੇਧੜਕ’ ਤੋਂ ਇਕ ਨਵੀਂ ਸਟਾਰ ਕਿੱਡ ਸ਼ਨਾਇਆ ਕਪੂਰ ਨੂੰ ਲਾਂਚ ਕਰਨ ਜਾ ਰਹੇ ਹਨ। ਸ਼ਨਾਇਆ ਨਾਲ ਇਸ ਫ਼ਿਲਮ ਰਾਹੀਂ ਲਕਸ਼ੇ ਵੀ ਡੈਬਿਊ ਕਰਨਗੇ। ਫ਼ਿਲਮ ਤੋਂ ਇਨ੍ਹਾਂ ਦੋਵਾਂ ਦਾ ਲੁੱਕ ਸਾਹਮਣੇ ਆਉਣ ਤੋਂ ਬਾਅਦ ਹੁਣ ਕਰਨ ਜੌਹਰ ਨੇ ਆਪਣੀ ਫ਼ਿਲਮ ਦੇ ਤੀਜੇ ਸਟਾਰ ਦਾ ਨਾਂ ਵੀ ਐਲਾਨ ਦਿੱਤਾ ਹੈ।

 
 
 
 
 
 
 
 
 
 
 
 
 
 
 

A post shared by Karan Johar (@karanjohar)

‘ਬੇਧੜਕ’ ’ਚ ਸ਼ਨਾਇਆ ਤੇ ਲਕਸ਼ੇ ਨਾਲ ਕਰਨ ਜੌਹਰ ਗੁਰਫਤਿਹ ਸਿੰਘ ਪੀਰਜ਼ਾਦਾ ਨੂੰ ਵੀ ਲਾਂਚ ਕਰਨ ਜਾ ਰਹੇ ਹਨ। 3 ਨਵੇਂ ਚਿਹਰਿਆਂ ਨਾਲ ਬਣਨ ਜਾ ਰਹੀ ਫ਼ਿਲਮ ‘ਬੇਧੜਕ’ ਨੂੰ ਮਸ਼ਹੂਰ ਡਾਇਰੈਕਟਰ ਸ਼ਸ਼ਾਂਕ ਖੇਤਾਨ ਡਾਇਰੈਕਟ ਕਰਨਗੇ।

 
 
 
 
 
 
 
 
 
 
 
 
 
 
 

A post shared by Karan Johar (@karanjohar)

ਕਰਨ ਜੌਹਰ ਨੇ ਫ਼ਿਲਮ ਦੇ ਪੋਸਟਰ ਵੀ ਸਾਂਝੇ ਕੀਤੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘ਅਸੀਂ ਪਿਆਰ ਦੇ ਨਵੇਂ ਦੌਰ ਨੂੰ ਲੈ ਕੇ ਆ ਰਹੇ ਹਾਂ, ਜੋ ਪੈਸ਼ਨ, ਇੰਟੈਂਸਿਟੀ ਤੇ ਬਾਊਂਡਰੀਜ਼ ਨਾਲ ਭਰਿਆ ਹੈ ਤੇ ਜੋ ਕ੍ਰਾਸ ਹੋਵੇਗੀ।’

 
 
 
 
 
 
 
 
 
 
 
 
 
 
 

A post shared by Karan Johar (@karanjohar)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News