ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

03/05/2021 5:24:40 PM

ਮੁੰਬਈ: ਮਸ਼ਹੂਰ ਗਾਇਕਾ ਨੇਹਾ ਕੱਕੜ ਇਨੀਂ ਦਿਨੀਂ ਸੋਸ਼ਲ ਮੀਡੀਆ ਦੀ ਦੁਨੀਆ ’ਚ ਕਾਫ਼ੀ ਸਰਗਰਮ ਹੈ ਅਤੇ ਪਤੀ ਰੋਹਨਪ੍ਰੀਤ ਸਿੰਘ ਨਾਲ ਕਈ ਫਨੀ ਅਤੇ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਨੇਹਾ ਨੇ ਪਤੀ ਨਾਲ ਆਪਣੀਆਂ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ ਅਤੇ ਰੋਹਨਪ੍ਰੀਤ ਦੇ ਨਾਲ ਜਮ ਕੇ ਪੋਜ ਦੇ ਰਹੀ ਹੈ। ਜੋੜੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਇਨ੍ਹਾਂ ਤਸਵੀਰਾਂ ’ਚ ਨੇਹਾ ਕੱਕੜ ਬਲਿਊ ਰੰਗ ਸਾੜ੍ਹੀ ’ਚ ਨਜ਼ਰ ਆ ਰਹੀ ਹੈ ਜਿਸ ’ਚ ਉਸ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸਾੜ੍ਹੀ ਦੇ ਨਾਲ ਹੈਵੀ ਏਅਰਰਿੰਗ ਅਤੇ ਖੁੱਲ੍ਹੇ ਵਾਲ਼ਾਂ ’ਚ ਨੇਹਾ ਬੇਹੱਦ ਸੋਹਣੀ ਲੱਗ ਰਹੀ ਹੈ। ਉੱਧਰ ਰੋਹਨਪ੍ਰੀਤ ਪੈਂਟਕੋਟ ਅਤੇ ਪੱਗ ’ਚ ਬੇਹੱਦ ਸੋਹਣੇ ਨਜ਼ਰ ਆ ਰਹੇ ਹਨ। 

PunjabKesari
ਇਕੱਠੇ ਜੋੜੇ ਦਾ ਦਮਦਾਰ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। 

PunjabKesari
ਦੱਸ ਦੇਈਏ ਕਿ ਨੇਹਾ ਕੱਕੜ ਨੇ ਸਾਲ 2020 ’ਚ ਅਕਤੂਬਰ ’ਚ ਪੰਜਾਬੀ ਗਾਇਕਾ ਰੋਹਨਪ੍ਰੀਤ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਜੋੜੇ ਦੀਆਂ ਤਸਵੀਰਾਂ ਕਾਫ਼ੀ ਦਿਨਾਂ ਤੱਕ ਇੰਟਰਨੈੱਟ ’ਤੇ ਛਾਈਆਂ ਰਹੀਆਂ। ਹੁਣ ਇਹ ਦੋਵੇਂ ਸਿਤਾਰੇ ਇੰਡਸਟਰੀ ਦੇ ਰੋਮਾਂਟਿਕ ਜੋੜਿਆਂ ’ਚੋਂ ਇਕ ਹੈ। 

PunjabKesari

PunjabKesari


Aarti dhillon

Content Editor

Related News