ਅਕਸ਼ੈ ਕੁਮਾਰ ਦੇ ਵਿਆਹ ਤੋਂ 20 ਸਾਲ ਬਾਅਦ ਵਾਇਰਲ ਹੋਈਆਂ ਖ਼ੂਬਸੂਰਤ ਤਸਵੀਰਾਂ

2021-06-17T10:36:17.633

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਟਵਿੰਕਲ ਖੰਨਾ ਦਾ ਵਿਆਹ 2001 ‘ਚ ਹੋਇਆ ਸੀ। ਇਸ ਵਿਆਹ ਦੀਆਂ ਤਸਵੀਰਾਂ 20 ਸਾਲ ਬਾਅਦ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

PunjabKesari

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਜੋੜੇ ਨੇ ਮੀਡੀਆ ‘ਤੇ ਛਿਪ ਕੇ ਇੱਕ ਰਿਵਾਇਤੀ ਸਮਾਰੋਹ ‘ਚ ਵਿਆਹ ਕਰ ਲਿਆ ਸੀ।

PunjabKesariਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਦਾ ਵਿਆਹ ਪ੍ਰਸਿੱਧ ਡਿਜ਼ਾਈਨਰ ਅਬੁ ਜਾਨੀ ਅਤੇ ਸੰਦੀਪ ਖੋਸਲਾ ਦੇ ਘਰ ਹੋਇਆ ਸੀ। ਤਸਵੀਰਾਂ ‘ਚ ਵੇਖ ਸਕਦੇ ਹੋ ਕਿ ਦੋਨਾਂ ਨੇ ਵਿਆਹ ਵਾਲੇ ਦਿਨ ਮੈਚ ਕਰਦਾ ਹੋਇਆ ਵਿਆਹ ਦਾ ਜੋੜਾ ਪਾਇਆ ਸੀ।

PunjabKesari

ਦੱਸ ਦਈਏ ਕਿ ਟਵਿੰਕਲ ਖੰਨਾ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਅਤੇ ਉਹ ਹੁਣ ਬਤੌਰ ਰਾਈਟਰ ਅਤੇ ਪ੍ਰੋਡਿਊਸਰ ਕੰਮ ਕਰ ਰਹੀ ਹੈ। ਅਦਾਕਾਰ ਅਕਸ਼ੈ ਫ਼ਿਲਮਾਂ ‘ਚ ਸਰਗਰਮ ਹਨ ਅਤੇ ਜਲਦ ਹੀ ਉਸ ਦੀ ਫ਼ਿਲਮ 'ਬੈੱਲ ਬੋਟਮ' ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਲੰਬੇ ਸਮੇਂ ਤੋਂ ਅਕਸ਼ੈ ਦੀ ਆਉਣ ਵਾਲੀ ਫ਼ਿਲਮ 'ਬੈੱਲ ਬੋਟਮ' ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰ ਰਹੇ ਹਨ।

ਹੁਣ ਖਿਲਾੜੀ ਅਕਸ਼ੈ ਕੁਮਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਇਹ ਫ਼ਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। 


Aarti dhillon

Content Editor Aarti dhillon