ਸ਼ੇਫਾਲੀ ਜਰੀਵਾਲਾ ਨੇ ਮਲਟੀ ਰੰਗ ਦੇ ਲਹਿੰਗੇ ''ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Saturday, Oct 09, 2021 - 01:15 PM (IST)

ਸ਼ੇਫਾਲੀ ਜਰੀਵਾਲਾ ਨੇ ਮਲਟੀ ਰੰਗ ਦੇ ਲਹਿੰਗੇ ''ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਮੁੰਬਈ- 7 ਅਕਤੂਬਰ ਤੋਂ ਨਰਾਤੇ ਸ਼ੁਰੂ ਹੋ ਗਏ ਹਨ। ਨਰਾਤਿਆਂ ਦਾ ਜਸ਼ਨ 9 ਦਿਨ ਤੱਕ ਚਲੇਗਾ। ਇਨ੍ਹੀਂ ਦਿਨੀਂ ਹਰ ਕੋਈ ਭਗਤੀ ਦੇ ਰੰਗ 'ਚ ਰੰਗਿਆ ਨਜ਼ਰ ਆਵੇਗਾ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਇਸ ਨੂੰ ਧੂਮਧਾਮ ਨਾਲ ਸੈਲੀਬਿਰੇਟ ਕਰਦੇ ਹਨ। ਹਾਲ ਹੀ 'ਚ ਅਦਾਕਾਰਾ ਸ਼ੇਫਾਲੀ ਜਰੀਵਾਲਾ ਨੇ ਕੁਝ ਤਸਵੀਰਾਂ ਸ਼ੇਅਰ ਕਰ ਨਰਾਤਿਆਂ ਦੀ ਵਧਾਈ ਦਿੱਤੀ ਹੈ।

PunjabKesari

ਤਸਵੀਰਾਂ 'ਚ ਸ਼ੇਫਾਲੀ ਮਲਟੀ ਰੰਗ ਦੇ ਲਹਿੰਗੇ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਯੈਲੋ ਦੁਪੱਟਾ ਕੈਰੀ ਕੀਤਾ ਹੋਇਆ ਹੈ। ਮਿਨੀਮਲ ਮੇਕਅਪ ਅਤੇ ਹਾਈ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਸ਼ੇਫਾਲੀ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਹੈ।

PunjabKesari
ਤਸਵੀਰ ਸ਼ੇਅਰ ਕਰ ਸ਼ੇਫਾਲੀ ਨੇ ਨਰਾਤਿਆਂ ਦੀ ਵਧਾਈ ਦਿੰਦੇ ਹੋਏ ਲਿਖਿਆ-ਅਸੀਮ ਹੋਣ ਦੀ ਸ਼ਕਤੀ ਸਾਡੇ ਅੰਦਰ ਹੈ...#ਨਰਾਤੇ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਲੁੱਟਾ ਰਹੇ ਹਨ।

PunjabKesari
ਦੱਸ ਦੇਈਏ ਕਿ ਸਾਲ 2020 'ਚ ਸ਼ੇਫਾਲੀ ਨੇ 'ਕਾਂਟਾ ਲਗਾ' ਮਿਊਜ਼ਿਕ ਵੀਡੀਓ ਕੀਤਾ ਸੀ ਜਿਸ ਨੇ ਸ਼ੇਫਾਲੀ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ। ਉਦੋਂ ਤੋਂ ਲੋਕ ਅਦਾਕਾਰਾ ਨੂੰ 'ਕਾਂਟਾ ਲਗਾ ਗਰਲ' ਦੇ ਨਾਂ ਨਾਲ ਜਾਣਦੇ ਹਨ। ਇਸ ਤੋਂ ਬਾਅਦ ਸ਼ੇਫਾਲੀ ਕਈ ਸ਼ੋਅ 'ਚ ਨਜ਼ਰ ਆਈ। ਇਸ ਤੋਂ ਬਾਅਦ ਸ਼ੇਫਾਲੀ 2020 'ਚ ਬਿਗ ਬੌਸ 13 'ਚ ਨਜ਼ਰ ਆਈ। ਇਸ ਤੋਂ ਬਾਅਦ ਅਦਾਕਾਰਾ ਦੇ ਫੋਲੋਅਰਸ ਬਹੁਤ ਤੇਜ਼ੀ ਨਾਲ ਵਧੇ। 

PunjabKesari


author

Aarti dhillon

Content Editor

Related News