ਤਾਰਾ ਸੁਤਾਰੀਆ ਨੇ ਭੈਣ ਅਤੇ ਦੋਸਤ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ

Sunday, May 29, 2022 - 03:42 PM (IST)

ਤਾਰਾ ਸੁਤਾਰੀਆ ਨੇ ਭੈਣ ਅਤੇ ਦੋਸਤ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ

ਮੁੰਬਈ-ਅਦਾਕਾਰਾ ਤਾਰਾ ਸੁਤਾਰੀਆ ਸੋਸ਼ਲ ਮੀਡੀਆ 'ਤੇ ਸਰਗਰਮ ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਤਾਰਾ ਨੇ ਆਪਣੀ ਭੈਣ ਪਿਯਾ ਸੁਤਾਰੀਆ ਅਤੇ ਦੋਸਤ ਮਿਸ਼ਾਨ ਹਿਰਾਨੀ ਦੇ ਨਾਲ ਬਚਪਨ ਅਤੇ ਹੁਣ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਖੂਬ ਪਸੰਦ ਕੀਤੀ ਜਾ ਰਹੀ ਹੈ। 

PunjabKesari
ਤਾਰਾ ਸੁਤਾਰੀਆ, ਪਿਯਾ ਅਤੇ ਮਿਸ਼ਾਨ ਇਕ ਅੰਦਾਜ਼ 'ਚ ਪੋਜ਼ ਦੇ ਰਹੇ ਹਨ। ਤਿੰਨੇ ਢਿੱਡ ਦੇ ਭਾਰ ਲੇਟੇ ਹੋਏ ਹਨ ਅਤੇ ਦੋਵੇਂ ਹੱਥ ਚਿਹਰੇ 'ਤੇ ਟਿਕਾਏ ਹੋਏ ਹਨ। ਤਿੰਨੇ ਬਹੁਤ ਪਿਆਰੇ ਲੱਗ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਤਾਰਾ ਨੇ ਲਿਖਿਆ-'22 ਸਾਲ ਬਾਅਦ, ਕੁਝ ਚੀਜ਼ਾਂ ਨਹੀਂ ਬਦਲਦੀਆਂ ਹਨ। ਅਸੀਂ ਜੋ ਅੱਜ ਹਾਂ। ਮੈਨੂੰ ਉਸ 'ਤੇ ਮਾਣ ਹੈ। ਇਥੇ ਹਮੇਸ਼ਾ ਸਿਲੀ ਹੋਣਾ, ਜਿਥੇ ਅਸੀਂ ਛੱਡਿਆ ਸੀ ਉਥੋਂ ਸ਼ੁਰੂ ਕਰਨਾ ਅਤੇ ਹਰ ਚੀਜ਼ 'ਚ ਇਕ ਦੂਜੇ ਨਾਲ ਪਿਆਰ ਕਰਨਾ'। ਪ੍ਰਸ਼ੰਸਕ ਇਸ ਤਸਵੀਰ ਨੂੰ ਬਹੁਤ ਪਿਆਰ ਦੇ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਤਾਰਾ ਹਾਲ ਹੀ 'ਚ ਟਾਈਗਰ ਸ਼ਰਾਫ ਦੇ ਨਾਲ ਫਿਲਮ 'ਹੀਰੋਪੰਤੀ 2' 'ਚ ਨਜ਼ਰ ਆਈ। ਇਹ ਫਿਲਮ ਬਾਕਸ 'ਤੇ ਫਲਾਪ ਹੋਈ। ਹੁਣ ਤਾਰਾ ਫਿਲਮ 'ਏਕ ਵਿਲੇਨ 2' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਆਦਾਕਾਰਾ ਦੇ ਨਾਲ ਅਰਜੁਨ ਕਪੂਰ, ਜਾਨ ਇਬਰਾਹਿਮ ਅਤੇ ਦਿਸ਼ਾ ਪਾਟਨੀ ਨਜ਼ਰ ਆਉਣਗੇ।

PunjabKesari


author

Aarti dhillon

Content Editor

Related News