BDay Spl: ਕਦੇ ਆਟੋ ਡਰਾਈਵਰ ਕਹਿ ਕੇ ਬੁਲਾਉਂਦੇ ਸਨ ਲੋਕ, ਅੱਜ ਹੈ ਸੁਪਰਸਟਾਰ

Sunday, Jul 28, 2024 - 12:53 PM (IST)

BDay Spl: ਕਦੇ ਆਟੋ ਡਰਾਈਵਰ ਕਹਿ ਕੇ ਬੁਲਾਉਂਦੇ ਸਨ ਲੋਕ, ਅੱਜ ਹੈ ਸੁਪਰਸਟਾਰ

ਮੁੰਬਈ- ਮਿਹਨਤ ਅਤੇ ਲਗਨ ਨਾਲ ਫ਼ਿਲਮ ਇੰਡਸਟਰੀ 'ਚ ਆਪਣਾ ਕਰੀਅਰ ਬਣਾਉਣ ਵਾਲਾ ਇਹ ਅਦਾਕਾਰ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਿਹਾ ਹੈ। ਇਸ ਅਦਾਕਾਰ ਨੂੰ ਸ਼ੂਟਿੰਗ ਸੈੱਟ 'ਤੇ ਆਟੋ ਡਰਾਈਵਰ ਕਿਹਾ ਜਾਂਦਾ ਸੀ। ਉਸ ਦੇ ਲੁੱਕ ਨੂੰ ਦੇਖ ਕੇ ਹਰ ਕੋਈ ਕਹਿੰਦਾ ਸੀ ਕਿ ਉਹ ਹੀਰੋ ਨਹੀਂ ਬਣ ਸਕਦਾ ਅਤੇ ਅੱਜ ਉਹ ਦੱਖਣੀ ਭਾਰਤ ਦੇ ਟਾਪ 10 ਸੁਪਰਸਟਾਰਾਂ 'ਚ ਸ਼ਾਮਲ ਹੈ। ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਧਨੁਸ਼ ਦੀ। ਉਹ ਅਦਾਕਾਰ ਰਜਨੀਕਾਂਤ ਦਾ ਜਵਾਈ ਸੀ। ਰਜਨੀਕਾਂਤ ਦੀ ਬੇਟੀ ਐਸ਼ਵਰਿਆ ਅਤੇ ਧਨੁਸ਼ ਵਿਆਹ ਦੇ 17 ਸਾਲ ਬਾਅਦ ਵੱਖ ਹੋ ਗਏ ਸਨ। ਅੱਜ ਉਨ੍ਹਾਂ ਦੇ ਜਨਮਦਿਨ 'ਤੇ, ਆਓ ਤੁਹਾਨੂੰ ਦੱਸਦੇ ਹਾਂ ਅਦਾਕਾਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ...

ਇਹ ਖ਼ਬਰ ਵੀ ਪੜ੍ਹੋ - Jasmin Bhasin ਦੀਆਂ ਅੱਖਾਂ ਹੋਈਆਂ ਠੀਕ, ਡਾਕਟਰਾਂ ਅਤੇ ਐਲੀ ਗੋਨੀ ਦਾ ਕੀਤਾ ਧੰਨਵਾਦ

ਧਨੁਸ਼ ਦਾ ਜਨਮ 28 ਜੁਲਾਈ 1983 ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਹੋਇਆ ਹੈ। ਅਦਾਕਾਰ ਦਾ ਅਸਲੀ ਨਾਂ ਵੈਂਕਟੇਸ਼ ਪ੍ਰਭੂ ਕਸਤੂਰੀ ਰਾਜਾ ਹੈ। ਧਨੁਸ਼ ਆਪਣੀ ਅਦਾਕਾਰੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਈ ਰੱਖਦੇ ਹਨ ਅਤੇ ਉਹ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਸ ਨੇ ਆਪਣੇ 17 ਸਾਲ ਪੁਰਾਣੇ ਵਿਆਹ ਨੂੰ ਇਕ ਹੀ ਝਟਕੇ 'ਚ ਖਤਮ ਕਰ ਦਿੱਤਾ ਅਤੇ ਉਸ ਨੇ ਖੁਦ ਟਵਿੱਟਰ 'ਤੇ ਇਸ ਦਾ ਐਲਾਨ ਕੀਤਾ। ਕਿਹਾ ਜਾਂਦਾ ਹੈ ਕਿ ਧਨੁਸ਼ ਅਤੇ ਐਸ਼ਵਰਿਆ ਦਾ ਤਲਾਕ ਪਤਨੀ ਦੀ ਦੋਸਤ ਦੇ ਕਾਰਨ ਹੋਇਆ ਸੀ। ਕਿਹਾ ਜਾਂਦਾ ਹੈ ਕਿ ਧਨੁਸ਼ ਅਤੇ ਅਦਾਕਾਰਾ ਸ਼ਰੂਤੀ ਹਾਸਨ ਨੇ ਫ਼ਿਲਮ '3' 'ਚ ਇਕੱਠੇ ਕੰਮ ਕੀਤਾ ਸੀ ਅਤੇ ਇਸ ਤਰ੍ਹਾਂ ਦੋਵੇਂ ਨੇੜੇ ਆਏ। ਇਸ ਫ਼ਿਲਮ ਦਾ ਨਿਰਦੇਸ਼ਨ ਐਸ਼ਵਰਿਆ ਨੇ ਕੀਤਾ ਸੀ ਅਤੇ ਐਸ਼ਵਰਿਆ ਅਤੇ ਸ਼ਰੂਤੀ ਬਹੁਤ ਚੰਗੀਆਂ ਦੋਸਤ ਸਨ।

ਇਹ ਖ਼ਬਰ ਵੀ ਪੜ੍ਹੋ - ਕੀ ਤੈਮੂਰ ਦੀ ਨੈਨੀ ਨੂੰ ਕਰੀਨਾ-ਸੈਫ ਹਰ ਮਹੀਨੇ ਦਿੰਦੇ 2.5 ਲੱਖ ਰੁਪਏ? ਹੋਇਆ ਖੁਲਾਸਾ

ਧਨੁਸ਼ ਨੇ ਆਪਣੀ ਦਿੱਖ ਅਤੇ ਰੰਗ ਕਾਰਨ ਲੋਕਾਂ ਤੋਂ ਚੰਗੀਆਂ-ਮਾੜੀਆਂ ਗੱਲਾਂ ਵੀ ਸੁਣੀਆਂ ਹਨ। ਅਦਾਕਾਰਾ ਵਿਜੇ ਸੇਤੂਪਤੀ ਨਾਲ ਗੱਲਬਾਤ ਦੌਰਾਨ ਧਨੁਸ਼ ਨੇ ਦੱਸਿਆ ਸੀ ਕਿ ਜਦੋਂ ਉਹ 2003 'ਚ ਆਪਣੀ ਫ਼ਿਲਮ 'ਕਾਢਲ ਕੋਂਡਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ ਤਾਂ ਸੈੱਟ 'ਤੇ ਉਨ੍ਹਾਂ ਨੂੰ 'ਆਟੋ ਡਰਾਈਵਰ' ਕਹਿ ਕੇ ਮਜ਼ਾਕ ਉਡਾਇਆ ਗਿਆ ਸੀ।


author

Priyanka

Content Editor

Related News