ਪਿਆਰ ਦੇ ਡਰ ਨੂੰ ਬੇਹੱਦ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ ਬਰਬਾਦ ਸੌਂਗ : ਜੁਬਿਨ ਨੌਟਿਆਲ
Sunday, Jun 22, 2025 - 04:40 PM (IST)

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਸੂਰੀ ਅਤੇ ਯਸ਼ ਰਾਜ ਫਿਲਮਜ਼ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਰੋਮਾਂਟਿਕ ਫਿਲਮ ‘ਸੈਯਾਰਾ’ ਇਨ੍ਹੀਂ ਦਿਨੀਂ ਸੁਰਖੀਆਂ ’ਚ ਹੈ। ਫਿਲਮ ਦੇ ਗੀਤ ‘ਬਰਬਾਦ' ਨੂੰ ਰਿਲੀਜ਼ ਦੇ ਬਾਅਦ ਤੋਂ ਹੀ ਖ਼ੂਬ ਪਿਆਰ ਮਿਲ ਰਿਹਾ ਹੈ। ਖ਼ਾਸ ਕਾਰਨ ਇਹ ਵੀ ਹੈ ਕਿ ਇਹ ਗੀਤ ਜੁਬਿਨ ਨੌਟਿਆਲ ਨੇ ਗਾਇਆ ਹੈ। ਮੋਹਿਤ ਸੂਰੀ ਅਤੇ ਯਸ਼ ਰਾਜ ਫਿਲਮਜ਼ ਨਾਲ ਜੁਬਿਨ ਦਾ ਇਹ ਪਹਿਲਾ ਗਾਣਾ ਹੈ। ਫਿਲਮ ‘ਸੈਯਾਰਾ’ 18 ਜੁਲਾਈ 2025 ਨੂੰ ਸਿਨੇਮਾਘਰਾਂ ’ਚ ਵਰਲਡ ਵਾਈਡ ਰਿਲੀਜ਼ ਹੋਵੇਗੀ। ਫਿਲਮ ਅਤੇ ਬਰਬਾਦ ਗੀਤ ਨੂੰ ਲੈ ਕੇ ਜੁਬਿਨ ਨੌਟਿਆਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ਕਿਸੇ ਵੀ ਰੋਮਾਂਟਿਕ ਗੀਤ ਨੂੰ ਜਦੋਂ ਤੁਸੀਂ ਆਵਾਜ਼ ਦਿੰਦੇ ਹੋ ਤਾਂ ਫੈਂਸ ਉਨ੍ਹਾਂ ਦੇ ਦਿਵਾਨੇ ਹੋ ਜਾਂਦੇ ਹਨ। ਕਿੰਨਾ ਖ਼ਾਸ ਹੈ ਤੁਹਾਡੇ ਲਈ ਬਰਬਾਦ ਗੀਤ?
ਜਦੋਂ ਵੀ ਕੋਈ ਗਾਣਾ ਬਣਦਾ ਹੈ ਤਾਂ ਉਸ ’ਚ ਕਈ ਲੋਕਾਂ ਦੀ ਮਿਹਨਤ ਹੁੰਦੀ ਹੈ ਜਿਵੇਂ ਮਿਊਜ਼ਿਕ ਕੰਪੋਜ਼ਰ, ਮਿਊਜ਼ਿਕ ਪ੍ਰੋਡਿਊਸਰ ਅਤੇ ਗੀਤਕਾਰ। ਇਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਹੁੰਦਾ ਹੈ ਡਾਇਰੈਕਟਰ। ਉਸ ਤੋਂ ਬਾਅਦ ਪੂਰੀ ਵਿਜ਼ੁਅਲਸ ਦੀ ਟੀਮ, ਜੋ ਉਸ ਗੀਤ ਦੀ ਪੂਰੀ ਕਹਾਣੀ ਬਣਾਉਂਦੀ ਹੈ। ਉਸ ’ਤੇ ਸ਼ੂਟ ਹੁੰਦਾ ਹੈ, ਐਡੀਟਿੰਗ ਹੁੰਦੀ ਹੈ। ਐਕਟਰਸ ਆਉਂਦੇ ਹਨ, ਗੀਤ ਨੂੰ, ਉਸ ਇਮੋਸ਼ਨ ਨੂੰ ਇੰਨਾ ਮਹਿਸੂਸ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਬਰਬਾਦ ਅਜਿਹਾ ਗੀਤ ਹੈ, ਜਿਸ ’ਚ ਇਹ ਸਾਰੀਆਂ ਚੀਜ਼ਾਂ ਜ਼ੋਰ-ਸ਼ੋਰ ਨਾਲ ਆਈਆਂ ਹਨ। ਤੁਸੀਂ ਗੀਤ ਸੁਣੋ, ਉਸ ਦੇ ਬੋਲ, ਉਸ ਦਾ ਪ੍ਰੋਡਕਸ਼ਨ ਅਤੇ ਜੋ ਕਲਾਕਾਰਾਂ ਨੇ ਉਸ ਮਿਹਨਤ ਕੀਤੀ ਹੈ। ਜਿਸ ਤਰ੍ਹਾਂ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਅਤੇ ਜੋ ਫਿਲਮ ਹੈ, ਉਹ ਸਭ ਏ-ਵਨ ਹੈ ਅਤੇ ਇਸ ਦੀ ਹਰ ਚੀਜ਼ ਮੇਰੇ ਲਈ ਬਹੁਤ ਖ਼ਾਸ ਹੈ। ਇਹ ਗੀਤ ਆਪਣੇ ਵਿਚ ਹੀ ਇਕ ਤਰ੍ਹਾਂ ਦਾ ਜਾਦੂ ਖਿੰਡਾਉਂਦਾ ਹੈ।
ਪ੍ਰ. ਜਦੋਂ ਤੁਸੀਂ ਪਹਿਲੀ ਵਾਰ ਬਰਬਾਦ ਦੀ ਮੈਲੇਡੀ ਅਤੇ ਲਿਰਿਕਸ ਸੁਣੇ, ਤਾਂ ਤੁਹਾਡੇ ਮਨ ’ਚ ਕੀ ਖ਼ਿਆਲ ਆਇਆ?
ਪਹਿਲਾਂ ਤਾਂ ਮੈਨੂੰ ਲੱਗਿਆ ਇਹ ਇਕ ਸੈਡ ਸਾਂਗ ਹੈ। ਫਿਰ ਜਦੋਂ ਇਸ ’ਚ ਅਸੀਂ ਇਨਵਾਲਵ ਹੋਏ ਅਤੇ ਮੋਹਿਤ ਸੂਰੀ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਰੋਮਾਂਟਿਕ ਗੀਤ ਹੈ। ਇਸ ਗੀਤ ਦੇ ਪਿੱਛੇ ਇਕ ਹੀਰੋ ਦਾ ਡਰ ਹੈ ਕਿ ਮੈਨੂੰ ਕੁਝ ਹਰਾ ਹੀ ਨਹੀਂ ਸਕਦਾ ਨਾ, ਕਿਤੇ ਪਿਆਰ ਤੋਂ ਨਾ ਹਾਰ ਜਾਂਵਾ। ਇਸ ਗੀਤ ’ਚ ਬਹੁਤ ਹੀ ਸਪੈਸ਼ਲ ਇਮੋਸ਼ਨ ਹੈ। ਇਸ ਤਰ੍ਹਾਂ ਨਾਲ ਆਮਤੌਰ ’ਤੇ ਕਿਸੇ ਗੀਤ ’ਚ ਪਿਆਰ ਨੂੰ ਨਹੀਂ ਦਰਸਾਇਆ ਗਿਆ ਹੈ। ਇਸ ਗੀਤ ’ਚ ਇਕ ਸੱਚਾਈ ਹੈ ਕਿ ਜਦੋਂ ਇਨਸਾਨ ਨੂੰ ਪਿਆਰ ਹੁੰਦਾ ਹੈ ਤਾਂ ਉਸ ਦੇ ਮਨ ’ਚ ਇਕ ਡਰ ਬੈਠ ਜਾਂਦਾ ਹੈ। ਉਸੇ ਡਰ ਨੂੰ ਇਹ ਗੀਤ ਬੇਹੱਦ ਖ਼ੂਬਸੂਰਤੀ ਨਾਲ ਬਿਆਨ ਕਰ ਰਿਹਾ ਹੈ। ਇਸ ਦਾ ਇਮੋਸ਼ਨ ਸਮਝਣ ਤੋਂ ਬਾਅਦ ਮੈਂ ਉਸ ਨੂੰ ਉਸ ਤਰੀਕੇ ਨਾਲ ਗਾਇਆ।
ਪ੍ਰ. ਮੋਹਿਤ ਸੂਰੀ ਦੇ ਨਾਲ ਇਹ ਤੁਹਾਡਾ ਪਹਿਲਾ ਗੀਤ ਹੈ। ਉਨ੍ਹਾਂ ਦਾ ਨਿਰਦੇਸ਼ਨ ਅਤੇ ਵਿਜ਼ਨ ਤੁਹਾਡੀ ਸਿਗਿੰਗ ’ਚ ਕਿਸ ਤਰ੍ਹਾਂ ਝਲਕਦਾ ਹੈ?
ਪਹਿਲਾਂ ਅਸੀਂ ਇਹ ਗੀਤ ਰਿਕਾਰਡ ਕਰ ਲਿਆ ਸੀ ਅਤੇ ਮੈਂ ਸੈਡ ਸਾਂਗ ਸਮਝ ਕੇ ਇਸ ਗੀਤ ਨੂੰ ਗਾਇਆ ਸੀ। ਫਿਰ ਜਦੋਂ ਮੋਹਿਤ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਗੀਤ ਦਾ ਅਸਲੀ ਇਮੋਸ਼ਨ ਸਮਝਾਇਆ ਕਿ ਕੋਈ ਨਵਾਂ-ਨਵਾਂ ਪਿਆਰ ’ਚ ਪਿਆ ਹੈ ਅਤੇ ਉਸ ਨੂੰ ਡਰ ਹੈ ਕਿ ਕਿਤੇ ਇਸ ’ਚ ਮੈਂ ਬਰਬਾਦ ਨਾ ਹੋ ਜਾਂਵਾ। ਫਿਰ ਮੈਂ ਆਪਣੇ ਮਨ ’ਚ ਉਹ ਵਿਚਾਰ ਤੇ ਉਹ ਇਮੋਸ਼ਨ ਰੱਖ ਕੇ ਗਾਇਆ ਅਤੇ ਰਿਕਾਰਡ ਕੀਤਾ। ਫਿਰ ਕੁਝ ਟੇਕ ਪੁਰਾਣੇ ਡਬ ਨਾਲ ਮਿਲੇ ਅਤੇ ਕੁਝ ਨਵੇਂ ਡਬ ਨਾਲ। ਮੋਹਿਤ ਦੇ ਨਾਲ ਕੰਮ ਕਰਨਾ ਕਾਫ਼ੀ ਖ਼ਾਸ ਰਿਹਾ ਮੇਰੇ ਲਈ ਕਿਉਂਕਿ ਉਹ ਇਕ ਕਮਾਲ ਦੇ ਮਿਊਜ਼ਿਕ ਡਾਇਰੈਕਟਰ ਹਨ। ਉਹ ਜਿਸ ਤਰ੍ਹਾਂ ਆਪਣੀ ਫਿਲਮਾਂ ’ਚ ਮਿਊਜ਼ਿਕ ਨੂੰ ਸਜਾਉਂਦੇ ਹਨ, ਉਨ੍ਹਾਂ ਦੇ ਨਾਲ ਕਿਸੇ ਵੀ ਸਿੰਗਰ ਦੇ ਲਈ ਕੰਮ ਕਰਨਾ ਖ਼ੁਸ਼ਨਸੀਬੀ ਹੁੰਦੀ ਹੈ। ਉਹ ਤੁਹਾਡੇ ਸੰਗੀਤ, ਤੁਹਾਡੇ ਕੰਮ ਨੂੰ ਸਜਾਉਂਦੇ ਹਨ। ਇਕ ਕਲਾਕਾਰ ਦੇ ਲਈ ਉਸ ਦਾ ਕੰਮ ਹੀ ਸਭ ਕੁਝ ਹੁੰਦਾ ਹੈ ਅਤੇ ਕੋਈ ਉਸ ਦੇ ਕੰਮ ਨੂੰ ਪਿਆਰ ਕਰੇ ਤਾਂ ਉਹ ਉਸ ਦਾ ਮੁਰੀਦ ਹੋ ਜਾਂਦਾ ਹੈ। ਮੈਂ ਪਹਿਲੀ ਵਾਰ ਮੋਹਿਤ ਦੇ ਨਾਲ ਕੰਮ ਕੀਤਾ ਹੈ ਅਤੇ ਅੱਗੇ ਵੀ ਮੌਕਾ ਮਿਲੇਗਾ ਤਾਂ ਜ਼ਰੂਰ ਕਰਾਂਗਾ।
ਪ੍ਰ. ਤੁਹਾਡੇ ਅਨੁਸਾਰ ਇਕ ਸੱਚਾ ਰੋਮਾਂਟਿਕ ਗੀਤ ਕਿਸ ਚੀਜ਼ ਨਾਲ ਬਣਦਾ ਹੈ- ਬੋਲ, ਮੈਲੋਡੀ ਜਾਂ ਸਿੰਗਰ ਦੀ ਫੀਲਿੰਗਸ?
ਇਕ ਚੰਗੇ ਅਤੇ ਸੱਚੇ ਰੋਮਾਂਟਿਕ ਗੀਤ ’ਚ ਸਭ ਤੋਂ ਜ਼ਰੂਰੀ ਹੈ ਸੱਚਾਈ। ਅਜਿਹਾ ਨਹੀਂ ਹੈ ਕਿ ਅਸੀਂ ਕਲਾਕਾਰ ਹਾਂ ਤਾਂ ਉਸ ’ਚ ਸਾਨੂੰ ਕੁਝ ਆਪਣੀ ਕਲਾਕਾਰੀ ਦਿਖਾਉਣੀ ਹੈ। ਜੇਕਰ ਅਸੀਂ ਇਮਾਨਦਾਰੀ ਅਤੇ ਸਰਲਤਾ ਨਾਲ ਕਹਿ ਦਈਏ ਕਿਸੇ ਚੀਜ਼ ਨੂੰ ਤਾਂ ਚਾਹੇ ਸਿੰਗਰ ਹੋਵੇ, ਗੀਤਕਾਰ ਹੋਵੇ, ਜਾਂ ਕੰਪੋਜ਼ਰ ਹੋਵੇ, ਉਹ ਜ਼ਰੂਰ ਸਫ਼ਲ ਹੋਵੇਗਾ। ਸੰਗੀਤ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਭਾਵਨਾ ਹੁੰਦੀ ਹੈ, ਫਿਰ ਕਲਾ ਅਤੇ ਸੁਰ, ਤਾਲ ਆਉਂਦੇ ਹਨ। ਭਾਵਨਾ ਸਭ ਤੋਂ ਵੱਡੀ ਇਸ ਲਈ ਹੁੰਦੀ ਹੈ ਕਿਉਂਕਿ ਅਸੀਂ ਭਾਵਨਾ ਦੇ ਲਈ ਹੀ ਕੰਮ ਕਰਦੇ ਹਾਂ। ਜਿਵੇਂ ਇਕ ਤੋਂ ਵੱਧ ਕੇ ਇਕ ਸਿੰਗਰ ਰਹੇ ਹਨ, ਪਰ ਹਰ ਕਿਸੇ ਦੇ ਦਿਲ ’ਚ ਕਿਸ਼ੋਰ ਕੁਮਾਰ ਲਈ ਅਲੱਗ ਜਗ੍ਹਾ ਹੈ। ਉਨ੍ਹਾਂ ਦੇ ਅੰਦਰ ਸਾਰੀ ਭਾਵਨਾ ਦੀ ਹੀ ਖੇਡ ਸੀ। ਉਹ ਬਸ ਦਿਲ ਤੋਂ ਗਾਉਂਦੇ ਸਨ ਤੇ ਦਿਲ ਤੱਕ ਆਵਾਜ਼ ਪਹੁੰਚ ਜਾਂਦੀ ਸੀ।
ਪ੍ਰ. ਕੀ ਤੁਸੀਂ ਮੰਨਦੇ ਹੋ ਕਿ ਦਿਲ ਟੁੱਟਣ ਦੇ ਦੌਰ ’ਚ ਸਭ ਤੋਂ ਡੂੰਘੇ ਗੀਤ ਲਿਖੇ ਅਤੇ ਗਾਏ ਜਾਂਦੇ ਹਨ ?
ਸੰਗੀਤ, ਕਲਾ ਦਾ ਇਕ ਹਿੱਸਾ ਹੈ। ਇਕ ਦਿਲ ਟੁੱਟੇ ਆਰਟਿਸਟ ਦਾ ਇਸ ਦੀ ਕਲਾ ਨਾਲ ਕਿਤੇ ਨਾ ਕਿਤੇ ਇਕ ਜੁੜਾਅ ਤਾਂ ਹੁੰਦਾ ਹੀ ਹੈ ਅਤੇ ਉਹ ਬਹੁਤ ਹੀ ਖ਼ਾਸ ਅਤੇ ਪਰਸਨਲ ਹੁੰਦਾ ਹੈ। ਜੋ ਸ਼ਾਇਦ ਉਹ ਕਿਸੇ ਤੋਂ ਕਹਾ ਨਾ ਪਾਉਣ ਪਰ ਆਪਣੀ ਕਲਾ ਦੇ ਰਾਹੀਂ ਜ਼ਾਹਰ ਕਰ ਸਕਦਾ ਹੈ।
ਪ੍ਰ. ਮੋਹਿਤ ਸੂਰੀ ਨੇ ਕਿਹਾ ਕਿ ਤੁਸੀਂ ਅੱਜੇ ਦੌਰ ਦੇ ਰੋਮਾਂਸ ਦੀ ਆਵਾਜ਼ ਹੋ, ਕੀ ਕਹੋਗੇ ਇਸ ’ਤੇ?
ਮੋਹਿਤ ਸੂਰੀ ਵੱਲੋਂ ਜੇਕਰ ਮੇਰੇ ਲਈ ਅਜਿਹਾ ਕਿਹਾ ਗਿਆ ਹੈ ਤਾਂ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਮੋਹਿਤ ਸੂਰੀ ਉਹ ਇਨਸਾਨ ਹਨ, ਜਿਨ੍ਹਾਂ ਨੇ ਵਾਰ-ਵਾਰ ਨੌਜਵਾਨਾਂ ਨੂੰ ਪਿਆਰ ਕਰਨਾ ਸਿਖਾਇਆ ਹੈ। ‘ਕਲਯੁਗ’, ‘ਆਵਾਰਪਨ’, ‘ਜ਼ਹਿਰ’ ਅਤੇ ‘ਏਕ ਵਿਲੇਨ’ ਫਿਲਮਾਂ ਦੇ ਗੀਤਾਂ ਦਾ ਜਾਦੂ ਦੁਨੀਆ ’ਤੇ ਚੱਲਿਆ ਅਤੇ ਹਰ ਕੋਈ ਇਨ੍ਹਾਂ ਗੀਤਾਂ ਦਾ ਦੀਵਾਨਾ ਹੋ ਗਿਆ ਤਾਂ ਜੇਕਰ ਉਨ੍ਹਾਂ ਦੇ ਲਈ ਮੈਂ ਰੋਮਾਂਸ ਦੀ ਆਵਾਜ਼ ਹਾਂ ਤਾਂ ਇਹ ਮੇਰੇ ਲਈ ਇਕ ਵੱਡਾ ਕੰਪਲੀਮੈਂਟ ਹੈ।
ਪ੍ਰ. ਤੁਸੀਂ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ, ਤੁਹਾਡਾ ਪਸੰਦੀਦਾ ਗੀਤ ਕਿਹੜਾ ਹੈ?
ਮੇਰਾ ਪਰਸਨਲ ਫੇਵਰੇਟ ਗੀਤ ਬਰਬਾਦ ਹੀ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ। ਇਸ ਲਈ ਹੀ ਮੈਂ ਇਸ ਦੇ ਲਈ ਇੰਟਰਵਿਊ ਵੀ ਕਰ ਰਿਹਾ ਹਾਂ। ਇਕ ਕਾਰਨ ਇਹ ਵੀ ਹੈ ਕਿ ਮੇਰੇ ਅਤੇ ਮੇਰੇ ਪਿਤਾ ਦੇ ਵਿਚਕਾਰ ਜ਼ਨਰੇਸ਼ਨ ਗੈਪ ਹੈ ਪਰ ਅਜਿਹੇ ਬਹੁਤ ਘੱਟ ਗੀਤ ਹੁੰਦੇ ਹਨ, ਜਿਨ੍ਹਾਂ ਨੂੰ ਮੈਂ ਅਤੇ ਉਹ ਲੂਪ ’ਤੇ ਸੁਣਦੇ ਹਾਂ। ਹੁਣ ਬਰਬਾਦ ਅਜਿਹਾ ਗੀਤ ਹੈ, ਜੋ ਉਹ ਲੂਪ ’ਤੇ ਸੁਣ ਰਹੇ ਹਨ। ਜਦੋਂ ਪਿਤਾ ਜੀ ਮੇਰੇ ਕਿਸੇ ਗੀਤ ਨੂੰ ਲੂਪ ’ਤੇ ਸੁਣ ਰਹੇ ਹਨ ਤਾਂ ਉਹ ਮੇਰਾ ਫੇਵਰੇਟ ਹੋ ਜਾਂਦਾ ਹੈ।