ਹੁਣ ਨਵੇਂ ਮਾਮਲੇ ''ਚ ਫਸੀ ਕੰਗਨਾ ਰਣੌਤ, ਕੋਰਟ ਨੇ ਦਿੱਤੇ FIR ਦਰਜ ਕਰਨ ਦੇ ਹੁਕਮ

10/17/2020 3:16:17 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਖਿਲਾਫ ਮੁੰਬਈ ਦੀ ਬਾਂਦਰਾ ਕੋਰਟ ਨੇ ਐੱਫ. ਆਈ. ਆਰ. ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਕੰਗਨਾ ਰਨੌਤ 'ਤੇ ਫਿਰਕੂ ਨਫ਼ਰਤ ਫੈਲਾਉਣ ਦਾ ਦੋਸ਼ ਹੈ, ਜਿਸ ਕਾਰਨ ਉਸ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਹੈ।

ਇਹ ਹੈ ਇਲਜ਼ਾਮ :-
ਮੁਹੰਮਦ ਸਾਹਿਲ ਅਸ਼ਰਫ ਅਲੀ ਸਯਯਾ ਨਾਂ ਦੇ ਇਕ ਵਿਅਕਤੀ ਨੇ ਮੁੰਬਈ ਦੀ ਬਾਂਦਰਾ ਅਦਾਲਤ ਵਿਚ ਕੰਗਨਾ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕੰਗਨਾ ਰਣੌਤ ਆਪਣੇ ਟਵੀਟ ਰਾਹੀਂ ਬਾਲੀਵੁੱਡ ਵਿਚ ਹਿੰਦੂ-ਮੁਸਲਿਮ ਭਾਈਚਾਰੇ ਵਿਚ ਝਗੜਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦਾ ਕਹਿੰਦਾ ਹੈ ਕਿ ਕੰਗਨਾ ਦੋਵਾਂ ਭਾਈਚਾਰਿਆਂ ਦਰਮਿਆਨ ਨਫ਼ਰਤ ਵਧਾ ਰਹੀ ਹੈ। ਅਜਿਹੀ ਸਥਿਤੀ ਵਿਚ ਕੰਗਨਾ 'ਤੇ ਫਿਰਕਾਪ੍ਰਸਤੀ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਹੈ, ਜਿਸ ਕਾਰਨ ਬਾਂਦਰਾ ਅਦਾਲਤ ਵਲੋਂ ਕੰਗਨਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ।

Mumbai: Bandra Magistrate Metropolitan Court orders registration of police complaint against actor Kangana Ranaut (in file photo) and her sister Rangoli Chandel on allegations of a complainant that they tried to create a divide between communities with social media posts. pic.twitter.com/U1p17CEnUs

— ANI (@ANI) October 17, 2020

ਹੋ ਸਕਦੀ ਹੈ ਗ੍ਰਿਫ਼ਤਾਰੀ :-
ਇਸ ਵਿਅਕਤੀ ਨੇ ਅਦਾਲਤ ਵਿਚ ਕੰਗਨਾ ਦੇ ਬਹੁਤ ਸਾਰੇ ਟਵੀਟ ਵੀ ਰੱਖੇ। ਸੀ. ਆਰ. ਪੀ. ਸੀ. ਦੀ ਧਾਰਾ 156 (3) ਦੀ ਤਰ੍ਹਾਂ ਕੰਗਨਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ। ਐੱਫ. ਆਈ. ਆਰ. ਤੋਂ ਬਾਅਦ ਕੰਗਨਾ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਜੇ ਕੰਗਨਾ ਦੇ ਖ਼ਿਲਾਫ਼ ਸਬੂਤ ਮਿਲਦਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ।
 


sunita

Content Editor

Related News