ਬੰਬੀਹਾ ਗਰੁੱਪ ਨੇ ਮੁੜ ਦਿੱਤੀ ਮਨਕੀਰਤ ਔਲਖ ਨੂੰ ਧਮਕੀ (ਵੀਡੀਓ)

03/25/2022 5:32:37 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਚਰਚਾ ’ਚ ਹਨ। ਮਨਕੀਰਤ ਔਲਖ ਨੂੰ ਬੰਬੀਹਾ ਗਰੁੱਪ ਵਲੋਂ ਕੁਝ ਦਿਨ ਪਹਿਲਾਂ ਹੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਥੇ ਹੁਣ ਮੁੜ ਬੰਬੀਹਾ ਗਰੁੱਪ ਨੇ ਮਨਕੀਰਤ ਔਲਖ ਨੂੰ ਧਮਕੀ ਦੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮੁੰਬਈ ਕੋਰਟ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਕਿਹਾ– ‘ਉਹ ਸੈਲੇਬ੍ਰਿਟੀ ਹੋਵੇਗੀ ਪਰ...’

ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਉਨ੍ਹਾਂ ਲਿਖਿਆ ਕਿ ਮਨਕੀਰਤ ਔਲਖ ਇਕ ਨੰਬਰ ਦਾ ਫੁਕਰਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮਨਕੀਰਤ ਔਲਕ ਦਾ ਗੈਂਗਸਟਰ ਗਰੁੱਪ ਨਾਲ ਸਬੰਧ ਵੀ ਹੈ।

ਪੋਸਟ ’ਚ ਉਨ੍ਹਾਂ ਲਿਖਿਆ ਕਿ ਮਨਕੀਰਤ ਔਲਖ ਵਾਰ-ਵਾਰ ਨਹੀਂ ਬੱਚ ਸਕਦਾ ਹੈ। ਧਮਕੀ ਮਿਲਣ ਤੋਂ ਬਾਅਦ ਮਨਕੀਰਤ ਔਲਖ ਨੇ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕੀਤੀ ਸੀ। ਮਨਕੀਰਤ ਔਲਖ ਨੇ ਮੋਹਾਲੀ ਪੁਲਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ।

 
ਬੰਬੀਹਾ ਗਰੁੱਪ ਨੇ ਮੁੜ ਦਿੱਤੀ Mankirt Aulakh ਨੂੰ ਜਾਨੋ ਮਾਰਨ ਦੀ ਧਮਕੀ

ਬੰਬੀਹਾ ਗਰੁੱਪ ਨੇ ਮੁੜ ਦਿੱਤੀ Mankirt Aulakh ਨੂੰ ਜਾਨੋ ਮਾਰਨ ਦੀ ਧਮਕੀ #MankirtAulakh #PunjabiSinger #BambihaGroup #GangsterGroup

Posted by Bollywood Tadka - Punjabi on Friday, March 25, 2022

ਦੱਸ ਦੇਈਏ ਕਿ ਬੰਬੀਹਾ ਗਰੁੱਪ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਦੇ ਗੀਤ ਭੜਕਾਊ ਹੁੰਦੇ ਹਨ। ਉਸ ਵਲੋਂ ਵਾਰ-ਵਾਰ ਗੀਤਾਂ ’ਚ ਹਥਿਆਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News