''ਪਾਣੀ ਪਾਣੀ'' ਗੀਤ ''ਚ ਬਾਦਸ਼ਾਹ ਤੇ ਜੈਕਲੀਨ ਦਾ ਦਿਲ ਖਿੱਚਵਾਂ ਅੰਦਾਜ਼, ਤਸਵੀਰ ਵਾਇਰਲ

06/02/2021 12:44:03 PM

ਚੰਡੀਗੜ੍ਹ (ਬਿਊਰੋ) : ਆਪਣੀ ਐਕਟਿੰਗ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਜੈਕਲੀਨ ਫਰਨਾਡਿਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਰਹਿੰਦੀ ਹੈ। ਇਸ ਵਿਚਕਾਰ ਖ਼ਬਰਾਂ ਆ ਰਹੀਆਂ ਹਨ ਕਿ ਉਹ ਇਕ ਵਾਰ ਮਸ਼ਹੂਰ ਸਿੰਗਰ ਬਾਦਸ਼ਾਹ ਨਾਲ ਗੀਤ 'ਪਾਣੀ ਪਾਣੀ' ਨਾਲ ਇਕ ਵਾਰ ਫਿਰ ਧਮਾਲ ਮਚਾਉਣ ਆ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਹਾਲ ਹੀ 'ਚ ਬਾਦਸ਼ਾਹ ਨੇ ਗੀਤ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਜੈਕਲੀਨ ਤੇ ਬਾਦਸ਼ਾਹ ਇਕ-ਦੂਜੇ ਦੀਆਂ ਬਾਹਾਂ 'ਚ ਲਿਪਟੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ 'ਚ ਜੈਕਲੀਨ ਬਹੁਤ ਹੀ ਖ਼ੂਬਸੂਰਤ ਤੇ ਹੌਟ ਨਜ਼ਰ ਆ ਰਹੀ ਹੈ। 

 
 
 
 
 
 
 
 
 
 
 
 
 
 
 
 

A post shared by BADSHAH (@badboyshah)


ਦੱਸ ਦਈਏ ਕਿ ਇਸ ਦੀ ਜਾਣਕਾਰੀ ਉਨ੍ਹਾਂ ਨੇ 30 ਮਈ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਗੀਤ ਦੀ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਸੀ। ਇਸ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ, 'ਅਸੀਂ ਇਕ ਵਾਰ ਇਕੱਠਿਆਂ ਆ ਰਹੇ ਹਾਂ। ਨਾਲ ਹੀ ਉਨ੍ਹਾਂ ਨੇ 31 ਮਈ ਨੂੰ ਗੀਤ ਦੇ ਫਰਸਟ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ 'ਚ ਉਹ ਸਿੰਗਰ ਬਾਦਸ਼ਾਹ ਨਾਲ ਨਜ਼ਰ ਆ ਰਹੀ ਹੈ।'
 

 
 
 
 
 
 
 
 
 
 
 
 
 
 
 
 

A post shared by BADSHAH (@badboyshah)

ਦੱਸਣਯੋਗ ਹੈ ਕਿ ਅਦਕਾਰਾ ਦੇ ਨਵੇਂ ਗੀਤ ਦੇ ਫਰਸਟ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਜੈਕਲੀਨ ਦੇ ਪ੍ਰਸ਼ੰਸਕ ਦਿਲ ਖੋਲ੍ਹ ਕੇ ਪਿਆਰ ਲੁਟਾ ਰਹੇ ਹਨ। ਇਸ ਪੋਸਟ ਨੂੰ ਇੰਸਟਾਗ੍ਰਾਮ 'ਤੇ ਹੁਣ ਤਕ ਸਾਢੇ 5 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਨਾਲ ਹੀ ਪੋਸਟਰ 'ਤੇ ਕੁਮੈਂਟ ਕਰ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ।


sunita

Content Editor

Related News