ਮਾਲਦੀਵ ''ਚ ਸੈਰ ਸਪਾਟੇ ''ਤੇ ਗਏ ਬਾਦਸ਼ਾਹ ਦੇ ਮੂੰਹ ਦੀ ਚਮੜੀ ਝੁਲਸੀ, ਤਸਵੀਰਾਂ ਵਾਇਰਲ

Saturday, Oct 24, 2020 - 12:17 PM (IST)

ਮਾਲਦੀਵ ''ਚ ਸੈਰ ਸਪਾਟੇ ''ਤੇ ਗਏ ਬਾਦਸ਼ਾਹ ਦੇ ਮੂੰਹ ਦੀ ਚਮੜੀ ਝੁਲਸੀ, ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) — ਮਸ਼ਹੂਰ ਰੈਪਰ ਬਾਦਸ਼ਾਹ ਇੰਨੀਂ ਦਿਨੀਂ ਮਾਲਦੀਵ 'ਚ ਇੰਜੁਆਏ ਕਰ ਰਹੇ ਹਨ ਪਰ ਇਸੇ ਦੌਰਾਨ ਉਨ੍ਹਾਂ ਦੇ ਚਿਹਰੇ (ਮੂੰਹ) ਦਾ ਬੁਰਾ ਹਾਲ ਹੋ ਗਿਆ ਹੈ। ਦਰਅਸਲ, ਹਾਲ ਹੀ 'ਚ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਤਸਵੀਰ 'ਚ ਬਾਦਸ਼ਾਹ ਦੇ ਮੂੰਹ ਦੀ ਚਮੜੀ 'ਤੇ ਕੁਝ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਇਸ ਸਭ ਨੂੰ ਦੇਖ ਕੇ ਕਈ ਲੋਕ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ।

 
 
 
 
 
 
 
 
 
 
 
 
 
 

Sunburnt

A post shared by BADSHAH (@badboyshah) on Oct 23, 2020 at 1:42am PDT

ਦੱਸ ਦਈਏ ਕਿ ਬਾਦਸ਼ਾਹ ਦਾ ਚਿਹਰਾ ਧੁੱਪ ਕਾਰਨ ਖ਼ਰਾਬ ਹੋਇਆ ਹੈ। ਉਨ੍ਹਾਂ ਦੇ ਚਿਹਰੇ ਦੀ ਚਮੜੀ ਧੁੱਪ ਕਾਰਨ ਸੜ੍ਹ ਗਈ ਹੈ। ਯਾਨੀਕਿ ਰੈਪਰ ਸਨਬਰਨ ਦਾ ਸ਼ਿਕਾਰ ਹੋ ਗਏ ਹਨ। ਬਾਦਸ਼ਾਹ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'Sunburnt।' ਬਾਦਸ਼ਾਹ ਦੇ ਤਸਵੀਰਾਂ ਸ਼ੇਅਰ ਕਰਦਿਆਂ ਹੀ ਪ੍ਰਸ਼ੰਸਕਾਂ ਨੇ ਕੁਮੈਟ ਕਰਨੇ ਸ਼ੁਰੂ ਕਰ ਦਿੱਤੇ।

PunjabKesari

ਇਕ ਪ੍ਰਸ਼ੰਸਕ ਨੇ ਹੈਰਾਨੀ ਜਤਾਉਂਦੇ ਹੋਏ ਲਿਖਿਆ, 'ਕਿਵੇਂ? ਕਦੋ?' ਉਥੇ ਹੀ ਦੂਜੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਚਿਹਰੇ 'ਤੇ ਐਲੋਵੀਰਾ ਲਾਉਣ ਦੀ ਸਹਾਲ ਦਿੱਤੀ। ਕਈਆਂ ਨੇ ਮਜ਼ਾਕ ਉਡਾਉਂਦੇ ਹੋਏ ਲਿਖਿਆ, 'ਭਰਾ ਸੂਰਜ 'ਤੇ ਹੀ ਚਲਾ ਗਿਆ ਸੀ?  

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਬਾਦਸ਼ਾਹ ਨੇ ਹਾਲ ਹੀ 'ਚ ਸ਼ਾਹਰੁਖ ਖ਼ਾਨ ਦੀ ਆਈ. ਪੀ. ਐੱਲ. ਟੀਮ, ਕੋਲਕਾਤਾ ਨਾਈਟ ਰਾਈਡਰਸ ਲਈ ਇਕ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ 'ਚ ਰੈਪਰ ਬਾਦਸ਼ਾਹ ਕਿੰਗ ਖ਼ਾਨ ਨਾਲ ਨਜ਼ਰ ਆ ਰਹੇ ਸਨ।

PunjabKesari


author

sunita

Content Editor

Related News