ਕੀ ਦੂਜਾ ਵਿਆਹ ਕਰਨਗੇ ਰੈਪਰ ਬਾਦਸ਼ਾਹ? ਖ਼ੁਦ ਬਿਆਨ ਕੀਤਾ ਸੱਚ

Tuesday, Apr 04, 2023 - 01:48 PM (IST)

ਕੀ ਦੂਜਾ ਵਿਆਹ ਕਰਨਗੇ ਰੈਪਰ ਬਾਦਸ਼ਾਹ? ਖ਼ੁਦ ਬਿਆਨ ਕੀਤਾ ਸੱਚ

ਚੰਡੀਗੜ੍ਹ (ਬਿਊਰੋ)– ਰੈਪਰ ਬਾਦਸ਼ਾਹ ਇਨ੍ਹੀਂ ਦਿਨੀਂ ਚਰਚਾ ’ਚ ਬਣੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਉਹ ਦੂਜਾ ਵਿਆਹ ਕਰਨ ਵਾਲੇ ਹਨ। ਇਹ ਵਿਆਹ ਉਹ ਅਦਾਕਾਰਾ ਈਸ਼ਾ ਰਿਖੀ ਨਾਲ ਕਰਨਗੇ।

ਬਾਦਸ਼ਾਹ ਨੂੰ ਲੈ ਕੇ ਕਾਫੀ ਸਮੇਂ ਤੋਂ ਖ਼ਬਰ ਆ ਰਹੀ ਹੈ ਕਿ ਉਹ ਅਦਾਕਾਰਾ ਈਸ਼ਾ ਰਿਖੀ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਖ਼ਬਰਾਂ ਨੂੰ ਦੋਵਾਂ ਸਿਤਾਰਿਆਂ ਨੇ ਨਾ ਤਾਂ ਕੰਫਰਮ ਕੀਤਾ ਤੇ ਨਾ ਹੀ ਇਨ੍ਹਾਂ ਤੋਂ ਇਨਕਾਰ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ

ਹਾਲ ਹੀ ’ਚ ਖ਼ਬਰ ਆਈ ਸੀ ਕਿ ਬਾਦਸ਼ਾਹ ਤੇ ਈਸ਼ਾ ਜਲਦ ਵਿਆਹ ਦੇ ਬੰਧਨ ’ਚ ਬੱਝਣਗੇ। ਹੁਣ ਰੈਪਰ ਨੇ ਇਨ੍ਹਾਂ ਖ਼ਬਰਾਂ ਨੂੰ ਖਾਰਜ ਕਰਦਿਆਂ ਸੱਚ ਦੱਸਿਆ ਹੈ।

ਬਾਦਸ਼ਾਹ ਨੇ ਮੀਡੀਆ ਦੇ ਨਾਂ ’ਤੇ ਇਕ ਪੋਸਟ ਲਿਖੀ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਉਹ ਵਿਆਹ ਨਹੀਂ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਜੋ ਵੀ ਇਹ ਖ਼ਬਰਾਂ ਫੈਲਾ ਰਿਹਾ ਹੈ, ਉਸ ਨੂੰ ਬਿਹਤਰ ਮਸਾਲੇ ਦੀ ਲੋੜ ਹੈ।

PunjabKesari

ਬਾਦਸ਼ਾਹ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਣਾ ਪਸੰਦ ਕਰਦੇ ਹਨ। ਆਪਣੇ ਪਹਿਲੇ ਵਿਆਹ ਨੂੰ ਲੈ ਕੇ ਵੀ ਉਨ੍ਹਾਂ ਨੇ ਜ਼ਿਆਦਾ ਗੱਲ ਨਹੀਂ ਕੀਤੀ ਹੈ।

ਬਾਦਸ਼ਾਹ ਨੇ ਸਾਲ 2012 ’ਚ ਪਤਨੀ ਜੈਸਮੀਨ ਨਾਲ ਵਿਆਹ ਕਰਵਾਇਆ ਸੀ। 2017 ’ਚ ਉਨ੍ਹਾਂ ਦੇ ਘਰ ਧੀ ਜੈਸੇਮੀ ਗ੍ਰੇਸ ਮਸੀਹ ਸਿੰਘ ਦਾ ਜਨਮ ਹੋਇਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News