ਜਾਣੋ ਕਿੰਨੇ ਕਰੋੜ ਨਾਲ ਖਾਤਾ ਖੋਲ੍ਹੇਗੀ ਵਿੱਕੀ-ਐਮੀ ਅਤੇ ਤ੍ਰਿਪਤੀ ਦੀ ਇਹ ਫ਼ਿਲਮ ''ਬੈਡ ਨਿਊਜ਼''

Friday, Jul 19, 2024 - 04:52 PM (IST)

ਮੁੰਬਈ (ਬਿਊਰੋ) : ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ 'ਬੈਡ ਨਿਊਜ਼' ਆਖ਼ਰਕਾਰ ਸਿਨੇਮਾਘਰਾਂ 'ਚ ਆ ਗਈ ਹੈ। ਫ਼ਿਲਮ ਨੇ ਕਾਫ਼ੀ ਚਰਚਾ ਪੈਦਾ ਕੀਤੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਪਹਿਲੇ ਵੀਕੈਂਡ 'ਚ ਵਧੀਆ ਪ੍ਰਦਰਸ਼ਨ ਕਰੇਗੀ। ਇੰਡਸਟਰੀ ਟ੍ਰੈਕਰ ਸੈਕਨਿਲਕ ਅਨੁਸਾਰ ਹਲਕੀ-ਫੁਲਕੀ ਕਾਮੇਡੀ ਵਾਲੀ ਇਸ ਫ਼ਿਲਮ ਨੇ ਆਪਣੇ ਪਹਿਲੇ ਦਿਨ ਲਈ ਪਹਿਲਾਂ ਹੀ 2 ਕਰੋੜ ਰੁਪਏ ਤੋਂ ਵੱਧ ਦੀ ਐਡਵਾਂਸ ਬੁਕਿੰਗ ਕਰ ਲਈ ਸੀ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਰਿਪੋਰਟ ਅਨੁਸਾਰ, 8079 ਸਕ੍ਰੀਨਿੰਗਾਂ ਲਈ 983,924 ਟਿਕਟਾਂ ਵੇਚੀਆਂ ਗਈਆਂ ਸਨ, ਫ਼ਿਲਮ ਨੇ ਪਹਿਲੇ ਦਿਨ ਦੀ ਐਡਵਾਂਸ ਵਿਕਰੀ 'ਚ ਹਿੰਦੀ 'ਚ 2.67 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਬੁਕਿੰਗ ਨੰਬਰਾਂ ਦੇ ਆਧਾਰ 'ਤੇ ਫ਼ਿਲਮ ਬਾਰੇ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰਨ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਫ਼ਿਲਮ ਦੀ ਤੁਲਨਾ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨਾਲ ਕੀਤੀ ਗਈ ਹੈ, ਜਿਸ ਨੇ ਇਸ ਸਾਲ ਦੇ ਸ਼ੁਰੂ 'ਚ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਸੀ। ਸ਼ਾਹਿਦ ਕਪੂਰ-ਕ੍ਰਿਤੀ ਸੈਨਨ ਦੀ ਫ਼ਿਲਮ ਨੇ 6.7 ਕਰੋੜ ਰੁਪਏ ਨਾਲ ਸ਼ਾਨਦਾਰ ਓਪਨਿੰਗ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

ਦੂਜੇ ਪਾਸੇ 'ਬੈਡ ਨਿਊਜ਼' ਨੇ ਐਡਵਾਂਸ ਬੁਕਿੰਗ 'ਚ 2 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ, ਫ਼ਿਲਮ ਦੀ ਪਹਿਲੇ ਦਿਨ 8-9 ਕਰੋੜ ਰੁਪਏ ਕਮਾ ਲੈਣ ਦੀ ਸੰਭਾਵਨਾ ਹੈ। ਦੋਵੇਂ ਫ਼ਿਲਮਾਂ ਰੋਮਾਂਟਿਕ-ਕਾਮੇਡੀ ਸ਼ੈਲੀ ਨੂੰ ਸਾਂਝਾ ਕਰਦੀਆਂ ਹਨ, ਜਿਸ ਨੂੰ ਮੁੱਖ ਸ਼ਹਿਰਾਂ ਵਿੱਚ ਖਾਸ ਤੌਰ 'ਤੇ ਪਸੰਦ ਕੀਤਾ ਜਾਂਦਾ ਹੈ। ਜੇਕਰ 'ਬੈਡ ਨਿਊਜ਼' ਨੂੰ ਦਰਸ਼ਕਾਂ ਅਤੇ ਸਮੀਖਿਅਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਦਾ ਹੈ, ਤਾਂ ਇਹ ਬਿਨਾਂ ਸ਼ੱਕ ਹਿੰਦੀ ਮਾਰਕੀਟ 'ਚ ਫ਼ਿਲਮ ਨੂੰ ਲਾਭ ਪਹੁੰਚਾਏਗਾ। ਹਾਲਾਂਕਿ ਹਾਲ ਹੀ 'ਚ ਰਿਲੀਜ਼ ਹੋਈਆਂ ਫਿਲਮਾਂ ਪ੍ਰਭਾਸ ਦੀ ਫ਼ਿਲਮ ਤੋਂ ਦਰਸ਼ਕਾਂ ਨੂੰ ਮੋੜਨ 'ਚ ਅਸਮਰੱਥ ਰਹੀਆਂ ਹਨ ਪਰ ਬੈਡ ਨਿਊਜ਼ ਵਿੱਚ ਸਫਲ ਹੋਣ ਦੀ ਸਮਰੱਥਾ ਹੈ।

ਇਸ ਫ਼ਿਲਮ ਦਾ ਨਿਰਦੇਸ਼ਨ ਆਨੰਦ ਤਿਵਾਰੀ ਦੁਆਰਾ ਕੀਤਾ ਗਿਆ ਹੈ, ਜਿਸ 'ਚ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਹਨ। ਇਹ ਫ਼ਿਲਮ 2019 ਦੀ ਬਲਾਕਬਸਟਰ ਗੁੱਡ ਨਿਊਜ਼ ਦਾ ਸੀਕਵਲ ਜਾਪਦੀ ਹੈ, ਜਿਸ 'ਚ ਦਿਲਜੀਤ ਦੁਸਾਂਝ, ਕਿਆਰਾ ਅਡਵਾਨੀ, ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਮੁੱਖ ਭਾਗਾਂ 'ਚ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News