ਕਾਨਸ ਫ਼ਿਲਮ ਫ਼ੈਸਟੀਵਲ ਤੋਂ ਘਰ ਪਰਤਦੇ ਹੀ ਅਭਿਸ਼ੇਕ ਬੱਚਨ ਨੂੰ ਮਿਲੀ ਬੁਰੀ ਖ਼ਬਰ,ਕਰੀਬੀ ਦੋਸਤ ਹੀ ਹੋਈ ਮੌਤ

05/23/2022 4:51:29 PM

ਮੁੰਬਈ: ਅਦਾਕਾਰ ਅਭਿਸ਼ੇਕ ਬੱਚਨ ਨੇ ਪਤਨੀ  ਐਸ਼ਵਰਿਆ ਰਾਏ ਬੱਚਨ ਅਤੇ ਧੀ ਅਰਾਧਿਆ ਨਾਲ ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿੱਸਾ ਲਿਆ ਸੀ। ਅਦਾਕਾਰ ਬੀਤੇ ਦਿਨੀਂ ਆਪਣੀ ਪਤਨੀ ਅਤੇ ਧੀ ਨਾਲ ਮੁੰਬਈ ਪਰਤੇ । ਘਰ ਵਾਪਸ ਆਉਂਦੇ ਹੀ ਅਭਿਸ਼ੇਕ ਨੂੰ ਬੁਰੀ ਖ਼ਬਰ ਸੁਣਨ ਨੂੰ ਮਿਲੀ। ਜਿਸ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ। ਅਭਿਸ਼ੇਕ ਦੇ ਕਿਸੇ ਨਜ਼ਦੀਕੀ ਦਾ ਦਿਹਾਂਤ ਹੋ ਗਿਆ ਸੀ। ਇਹ ਕਰੀਬੀ ਕੋਈ ਹੋਰ ਨਹੀਂ ਸੀ ਸਗੋਂ ਉਨ੍ਹਾਂ ਦੇ ਸੂਟ ਸਟਾਈਲਿਸ਼ ਅਕਬਰ ਸ਼ਾਹਪੁਰਵਾਲਾ ਸੀ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਕੇ ਆਪਣਾ ਦਰਦ ਜ਼ਾਹਰ ਕੀਤਾ ਸੀ।

PunjabKesari

 ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਪ੍ਰਸ਼ੰਸਕਾਂ ਦੀ ਭੀੜ ਨਾਲ ਘਿਰੇ ਗਏ, ਬਾਈਕ ਰਾਹੀਂ ਗੇਟੀ ਗਲੈਕਸੀ ਪਹੁੰਚੇ

ਅਭਿਸ਼ੇਕ ਨੇ ਜੋ ਪੋਸਟ ਸਾਂਝੀ ਕੀਤੀ ਹੈ। ਉਸ ਤੇ ਅਕਬਰ ਲਿਖਿਆ ਹੋਇਆ ਹੈ। ਇਸ ਦੇ ਨਾਲ ਅਦਾਕਾਰ ਨੇ ਲਿਖਿਆ ‘ਬਹੁਤ ਹੀ ਦੁਖਦਾਈ ਖ਼ਬਰ 'ਤੇ ਘਰ ਪਰਤਿਆ ਹਾਂ। ਫ਼ਿਲਮ ਦੁਨੀਆ ਦੇ ਸੱਚੇ ਦਿੱਗਜ ਅਕਬਰ ਸ਼ਾਹਪੁਰਵਾਲਾ ਦਾ ਦਿਹਾਂਤ ਹੋ ਗਿਆ ਹੈ। ਮੈਂ ਉਸਨੂੰ ਅੱਕੀ ਅੰਕਲ ਦੇ ਨਾਂ ਨਾਲ ਜਾਣਦਾ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ ਉਸਨੇ ਮੇਰੇ ਪਿਤਾ ਦੇ ਪਹਿਰਾਵੇ ਅਤੇ ਉਸਦੇ ਜ਼ਿਆਦਾਤਰ ਸੂਟ ਸਿਲਾਈ ਕੀਤੇ ਸਨ। ਜਦੋਂ ਮੈਂ ਛੋਟਾ ਸੀ ਮੇਰਾ ਪਹਿਲਾ ਸੂਟ (ਜੋ ਅੱਜ ਵੀ ਮੇਰੇ ਕੋਲ ਹੈ) ਨੂੰ ਕੱਟ ਕੇ ਸਿਲਾਈ ਕੀਤਾ ਸੀ।ਜਿਸ ਨੂੰ ਮੈਂ ਰਿਫ਼ਿਊਜੀ ਦੇ ਪ੍ਰੀਮੀਅਰ ਲਈ ਪਾਇਆ ਸੀ। ਜੇਕਰ ਤੁਹਾਡੇ ਸੂਟ Kachins ਅਤੇ Gabana ਨੇ ਬਣਾਏ ਹੁੰਦੇ ਤਾਂ ਤੁਸੀਂ ਇਕ ਸਟਾਰ ਬਣ ਕੇ ਉੱਭਰਦੇ। ਇਹ ਹੀ ਉਨ੍ਹਾਂ ਦਾ ਪ੍ਰਭਾਵ ਅਤੇ ਵੱਕਾਰ ਸੀ। ਜੇ ਉਹ ਤੁਹਾਡੇ ਸੂਟ ਨੂੰ ਨਿੱਜੀ ਤੌਰ 'ਤੇ ਕੱਟਦਾ ਸੀ ਤਾਂ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਸੀ। ਉਹ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਸੂਟ ਕੱਟਣਾ ਸਿਰਫ਼ ਸਿਲਾਈ ਨਹੀਂ ਹੈ ਇਹ ਇਕ ਅਹਿਸਾਸ ਹੈ। ਜਦੋਂ ਤੁਸੀਂ ਮੇਰਾ ਸੂਟ ਪਾਉਂਦੇ ਹੋ ਤਾਂ ਹਰ ਟਾਂਕਾ ਪਿਆਰ ਨਾਲ ਬਣਾਇਆ ਜਾਂਦਾ ਹੈ ਅਤੇ ਮੇਰਾ ਆਸ਼ੀਰਵਾਦ ਹੁੰਦਾ ਹੈ। ਮੇਰੇ ਲਈ ਉਹ ਦੁਨੀਆ ਦਾ ਸਭ ਤੋਂ ਵਧੀਆ ਸੂਟ ਬਣਾਉਣ ਵਾਲੇ ਸੀ। ਅੱਕੀ ਅੰਕਲ ਤੁਸੀਂ ਮੇਰੇ ਲਈ ਜੋ ਸੂਟ ਬਣਾਇਆ ਹੈ।ਮੈਂ ਅੱਜ ਰਾਤ ਉਹੀ ਪਾਵਾਂਗਾ। ਮੈਂ ਇਸਨੂੰ ਪਾ ਕੇ ਧੰਨ ਮਹਿਸੂਸ ਕਰਾਂਗਾ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।’ ਪ੍ਰਸ਼ੰਸਕ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।

 ਇਹ ਵੀ ਪੜ੍ਹੋ: ਜਦੋਂ ਜਿਮ 'ਚ ਦਿਸ਼ਾ ਪਟਾਨੀ ਨੇ ਰਾਹ ਰੋਕਣ ਵਾਲੇ ਮੁੰਡੇ ਦੀ ਜੰਮ ਕੇ ਕੀਤੀ ਕੁੱਟਮਾਰ, ਵੀਡੀਓ ਵੇਖ ਲੋਕਾਂ ਨੇ ਕੀਤੀ ਤਾਰੀਫ਼

ਕੰਮ ਦੀ ਗੱਸ ਕਰੀਏ ਤਾਂ ਹਾਲ ਹੀ ’ਚ ਅਭਿਸ਼ੇਕ ਦੀ ਫ਼ਿਲਮ ‘ਦਸਵੀਂ’ ਰਿਲੀਜ਼ ਹੋਈ ਸੀ। ਇਸ ’ਚ ਫ਼ਿਲਮ ਦੇ ਅਦਾਕਾਰ ਦੇ ਨਾਲ ਯਾਮੀ ਗੌਤਮ ਅਤੇ ਨਿਰਮਤ ਕੌਰ ਨਜ਼ਰ ਆਏ ਸੀ। ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਹੈ।


Anuradha

Content Editor

Related News