''ਸ.ਭਗਤ ਸਿੰਘ'' ''ਤੇ ਮਾੜੀ ਟਿੱਪਣੀ ਕਰਨੀ ਜੱਸੀ ਜੱਸਰਾਜ ਨੂੰ ਪਈ ਮਹਿੰਗੀ, ਦਰਜ ਹੋਈ FIR
Tuesday, Oct 13, 2020 - 12:55 PM (IST)

ਜਲੰਧਰ(ਬਿਊਰੋ)- ਪੰਜਾਬੀ ਗਾਇਕ ਤੇ ਰਾਜਨੀਤਿਕ ਜੱਸੀ ਜਸਰਾਜ ਹੁਣ ਵਿਵਾਦਾਂ 'ਚ ਘਿਰ ਗਏ ਹਨ। ਇਹ ਵਿਵਾਦ ਜੱਸੀ ਜਸਰਾਜ ਦੇ ਸੋਸ਼ਲ ਮੀਡੀਆ 'ਤੇ ਕੀਤੇ ਗਏ ਇਕ ਲਾਈਵ ਨੂੰ ਹੋਇਆ ਹੈ। ਜਿਸ 'ਚ ਲਾਈਵ ਦੌਰਾਨ ਜੱਸੀ ਜੱਸਰਾਜ ਨੇ 'ਭਗਤ ਸਿੰਘ ਮੁਰਦਾਬਾਦ' ਦੇ ਨਾਅਰੇ ਲਗਾਏ ਸਨ।ਵਿਅੰਗਆਤਮਕ ਤਰੀਕੇ ਨਾਲ ਲਗਾਏ ਇਹ ਨਾਅਰੇ ਜੱਸੀ ਜਸਰਾਜ ਲਈ ਮੁਸੀਬਤ ਬਣ ਗਏ ਹਨ। ਜਿਸ ਦੇ ਚਲਦਿਆਂ ਜੱਸੀ ਜੱਸਰਾਜ 'ਤੇ ਐਫ.ਆਈ.ਆਰ ਦਰਜ ਹੋ ਗਈ ਹੈ।
ਸ਼ਹੀਦ ਭਗਤ ਸਿੰਘ ਖਿਲਾਫ ਇਤਰਾਜਯੋਗ ਟਿਪਣੀ ਕਰਨ ਕਾਰਣ ਜੱਸੀ ਜੱਸਰਾਜ ਖਿਲਾਫ ਦੇਰ ਰਾਤ ਮਾਮਲਾ ਦਰਜ ਕੀਤਾ ਗਿਆ ਹੈ । ਦੱਸ ਦਈਏ ਕਿ ਇਕ ਮਾਮਲਾ ਅਮਰ ਸ਼ਹੀਦ ਸੁਖਦੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਦਰਜ ਕਰਵਾਇਆ ਗਿਆ ਹੈ।ਦਰਜ ਕਰਵਾਈ ਗਈ ਸ਼ਿਕਾਇਤ 'ਚ ਲਿਖਿਆ ਗਿਆ ਹੈ ਕਿ ਜੱਸੀ ਜਸਰਾਜ ਵੱਲੋਂ ਸ਼ਹੀਦ ਭਗਤ ਸਿੰਘ ਖਿਲਾਫ ਇਤਰਾਜਯੋਗ ਟਿੱਪਣੀ ਕਰਕੇ ਅਜ਼ਾਦੀ ਘੁਲਾਟੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।