ਫ਼ਿਲਮ ‘ਬੈਡ ਬੁਆਏ’ ਦਾ ਦੂਸਰਾ ਗਾਣਾ ‘ਆਲਮ ਨਾ ਪੂਛੋ’ ਰਿਲੀਜ਼

03/21/2023 4:08:33 PM

ਮੁੰਬਈ (ਬਿਊਰੋ)– ਨਮਾਸ਼ੀ ਚੱਕਰਵਰਤੀ ਤੇ ਅਮਰੀਨ ਸਟਾਰਰ ‘ਬੈਡ ਬੁਆਏ’ ਦਾ ਟੀਜ਼ਰ ਹੋਲੀ ’ਤੇ ਲਾਂਚ ਕੀਤਾ ਗਿਆ, ਜਿਸ ਨੂੰ ਲੋਕਾਂ ਦਾ ਜ਼ਬਰਦਸਤ ਪਿਆਰ ਤੇ ਪ੍ਰਸ਼ੰਸਾ ਮਿਲੀ। ਅਰਿਜੀਤ ਸਿੰਘ ਵਲੋਂ ਗਾਇਆ ਫ਼ਿਲਮ ਦਾ ਪਹਿਲਾ ਗਾਣਾ ‘ਤੇਰਾ ਹੂਆ’ ਕੁਝ ਹੀ ਸਮੇਂ ’ਚ ਦਰਸ਼ਕਾਂ ਦਾ ਪਸੰਦੀਦਾ ਬਣ ਗਿਆ।

ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਕੱਲ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਹੁਣ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਦਿਆਂ ਨਿਰਮਾਤਾਵਾਂ ਨੇ ਦੂਜਾ ਗਾਣਾ ‘ਆਲਮ ਨਾ ਪੂਛੋ’ ਲਾਂਚ ਕੀਤਾ ਹੈ। ਗੀਤ ਨੂੰ ਹੈਦਰਾਬਾਦ ’ਚ ਇਕ ਈਵੈਂਟ ’ਚ ਲਾਂਚ ਕੀਤਾ ਗਿਆ। ਗੀਤ ਨੂੰ ਪਾਇਲ ਦੇਵ, ਰਾਜ ਬਰਮਨ ਤੇ ਆਕ੍ਰਿਤੀ ਮਹਿਰਾ ਨੇ ਗਾਇਆ ਹੈ।

ਗੀਤ ਨੂੰ ਸੰਗੀਤ ਹਿਮੇਸ਼ ਰੇਸ਼ਮੀਆ ਵਲੋਂ ਦਿੱਤਾ ਗਿਆ ਹੈ ਤੇ ਗੀਤ ਦੇ ਬੋਲ ਸ਼ਬੀਰ ਅਹਿਮਦ ਵਲੋਂ ਲਿਖੇ ਗਏ ਹਨ। ਇਸ ਰੋਮਾਂਟਿਕ ਕਾਮੇਡੀ ਦਾ ਨਿਰਦੇਸ਼ਨ ਅਨੁਭਵੀ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਵਲੋਂ ਕੀਤਾ ਗਿਆ ਹੈ ਤੇ ‘ਬੈਡ ਬੁਆਏ’ ਦੇ ਸਿਤਾਰੇ ਜੌਨੀ ਲੀਵਰ, ਰਾਜਪਾਲ ਯਾਦਵ, ਦਰਸ਼ਨ ਜਰੀਵਾਲਾ ਤੇ ਸ਼ਾਸ਼ਵਤ ਚੈਟਰਜੀ ਤੋਂ ਇਲਾਵਾ ਸਹਾਇਕ ਭੂਮਿਕਾਵਾਂ ’ਚ ਨਮਾਸ਼ੀ ਚਕਰਵਰਤੀ ਤੇ ਅਮਰੀਨ ਹਨ।

ਇਨਬਾਕਸ ਪਿਕਚਰਜ਼ ਦੇ ਬੈਨਰ ਹੇਠ ਅੰਜੁਮ ਕੁਰੈਸ਼ੀ ਤੇ ਸਾਜਿਦ ਕੁਰੈਸ਼ੀ ਵਲੋਂ ਨਿਰਮਿਤ ‘ਬੈਡ ਬੁਆਏ’ 28 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News