3 ਦਿਨਾਂ ’ਚ ‘ਬੱਚਨ ਪਾਂਡੇ’ ਨੇ ਕਮਾਏ ਸਿਰਫ ਇੰਨੇ ਕਰੋੜ ਰੁਪਏ

03/21/2022 4:14:40 PM

ਮੁੰਬਈ (ਬਿਊਰੋ)– ਇਕ ਪਾਸੇ ਜਿਥੇ ਸਿਨੇਮਾਘਰਾਂ ’ਚ ‘ਦਿ ਕਸ਼ਮੀਰ ਫਾਈਲਜ਼’ ਦਾ ਸ਼ੋਰ ਹੈ, ਉਥੇ ਅਕਸ਼ੇ ਕੁਮਾਰ ਦੀ ‘ਬੱਚਨ ਪਾਂਡੇ’ ਨੂੰ ਕਮਾਈ ਲਈ ਮਿਹਨਤ ਕਰਨੀ ਪੈ ਰਹੀ ਹੈ। ਅਕਸ਼ੇ ਕੁਮਾਰ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ਨੂੰ ਲੈ ਕੇ ਕਾਫੀ ਹੱਲਾ ਸੀ।

ਇਹ ਖ਼ਬਰ ਵੀ ਪੜ੍ਹੋ : ਮਾਂ ਬਣਨ ਵਾਲੀ ਹੈ ਸੋਨਮ ਕਪੂਰ, ਪਤੀ ਨਾਲ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਰਿਲੀਜ਼ ਲਈ ਹੋਲੀ ਦਾ ਦਿਨ ਚੁਣਿਆ ਗਿਆ ਸੀ ਪਰ ਅਫਸੋਸ ਲੰਮੇ ਵੀਕੈਂਡ ਦੇ ਬਾਵਜੂਦ ਫ਼ਿਲਮ ਜ਼ਿਆਦਾ ਕਮਾਲ ਨਹੀਂ ਕਰ ਸਕੀ। ਅਕਸ਼ੇ ਕੁਮਾਰ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ਨੇ ਪਹਿਲੇ ਦਿਨ 13.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜੋ ‘ਦਿ ਕਸ਼ਮੀਰ ਫਾਈਲਜ਼’ ਦੇ ਮੁਕਾਬਲੇ ਬੇਹੱਦ ਘੱਟ ਸੀ।

ਦੂਜੇ ਦਿਨ ਲੱਗਾ ਸੀ ਕਿ ਫ਼ਿਲਮ ਦੀ ਕਮਾਈ ’ਚ ਕੁਝ ਵਾਧਾ ਦੇਖਣ ਨੂੰ ਮਿਲੇਗਾ ਪਰ ਅਜਿਹਾ ਨਹੀਂ ਹੋਇਆ। ਸ਼ਨੀਵਾਰ ਨੂੰ ਫ਼ਿਲਮ ਦੀ ਕਮਾਈ ਲਗਭਗ 12 ਕਰੋੜ ਰਹੀ। ਮਤਲਬ ਪਹਿਲੇ ਦਿਨ ਤੋਂ ਘੱਟ। ਉਥੇ ਐਤਵਾਰ ਦੀ ਕਮਾਈ ਵੀ ਸਾਹਮਣੇ ਆ ਚੁੱਕੀ ਹੈ।

ਸ਼ੁੱਕਰਵਾਰ ਤੇ ਸ਼ਨੀਵਾਰ ਦੀ ਕਮਾਈ ਨੂੰ ਦੇਖਦਿਆਂ ਅਜਿਹਾ ਮੰਨਿਆ ਜਾ ਰਿਹਾ ਸੀ ਕਿ ‘ਬੱਚਨ ਪਾਂਡੇ’ ਐਤਵਾਰ ਨੂੰ ਚੰਗੀ ਕਮਾਈ ਕਰ ਸਕਦੀ ਹੈ ਪਰ ‘ਦਿ ਕਸ਼ਮੀਰ ਫਾਈਲਜ਼’ ਦੀ ਸੁਨਾਮੀ ’ਚ ‘ਬੱਚਨ ਪਾਂਡੇ’ ਦਾ ਸਟਾਰਡਮ ਫਿੱਕਾ ਪੈਂਦਾ ਦਿਖਾਈ ਦਿੱਤਾ। ਐਤਵਾਰ ਨੂੰ ਫ਼ਿਲਮ ਨੇ ਬਾਕਸ ਆਫਿਸ ’ਤੇ 12 ਕਰੋੜ ਰੁਪਏ ਕਮਾਏ ਹਨ। ਤਿੰਨਾਂ ਦਿਨਾਂ ਦੀ ਕਮਾਈ ਹੁਣ ਤਕ 50 ਕਰੋੜ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News