ਬਾਬਿਲ ਨੇ ਮਰਹੂਮ ਪਿਤਾ ਇਰਫਾਨ ਖ਼ਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਆਖੀ ਇਹ ਗੱਲ

2021-08-27T10:03:28.4

ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਇਰਫਾਨ ਖ਼ਾਨ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਦੀ ਅਦਾਕਾਰੀ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। ਇਰਫਾਨ ਦਾ ਹੱਸਦਾ ਚਿਹਰਾ ਅਜੇ ਵੀ ਉਸਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਂਦਾ ਹੈ। ਇਹੀ ਕਾਰਨ ਹੈ ਕਿ ਇਰਫਾਨ ਦੇ ਪੁੱਤਰ ਬਾਬਿਲ ਖ਼ਾਨ ਸਮੇਂ -ਸਮੇਂ 'ਤੇ ਇਰਫਾਨ ਖ਼ਾਨ ਦੇ ਪ੍ਰਸ਼ੰਸਕਾਂ ਦੇ ਨਾਲ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਾ ਰਹਿੰਦਾ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਮਰਹੂਮ ਪਿਤਾ ਦੀਆਂ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

PunjabKesari
ਇਸ ਵਾਰ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਦੀ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਚ ਇਰਫਾਨ ਖ਼ਾਨ ਦੀ ਮੁਸਕਾਨ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਬਾਬਿਲ ਨੂੰ ਭਾਵੁਕ ਕੈਪਸ਼ਨ ਪਾਈ ਹੈ ਜਿਸ ਚ ਲਿਖਿਆ ਹੈ- 'ਆਪਣੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਲਈ because it has been a while’। ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਸ ਤਸਵੀਰ ਵਿੱਚ ਇਰਫਾਨ ਲਾਲ ਰੰਗ ਦੀ ਕਮੀਜ਼ ਵਿੱਚ ਨਜ਼ਰ ਆ ਹਨ, ਜਿਸ ਵਿੱਚ ਉਨ੍ਹਾਂ ਨੇ ਉੱਪਰ ਤੋਂ ਸਲੇਟੀ ਰੰਗ ਦੀ ਜੈਕੇਟ ਪਾਈ ਹੋਈ ਹੈ। ਇਰਫਾਨ ਆਪਣੀ ਪਤਨੀ ਸੁਤਾਪਾ ਸਿਕੰਦਰ ਦੇ ਨਾਲ ਖੜ੍ਹੇ ਹਨ। ਤਸਵੀਰ ਵਿੱਚ ਦੋਵੇਂ ਮੁਸਕਰਾਉਂਦੇ ਹੋਏ ਵੇਖੇ ਜਾ ਸਕਦੇ ਹਨ।


Aarti dhillon

Content Editor Aarti dhillon