Babbu Maan ਦਾ 'Hashar' ਗੀਤ ਸੁਣਦੇ ਹੀ ਥਮ ਗਿਆ ਮਾਹੌਲ,ਭਾਵੁਕ ਹੋਇਆ ਖੰਟ ਵਾਲਾ ਮਾਨ

Wednesday, Aug 14, 2024 - 11:15 AM (IST)

Babbu Maan ਦਾ 'Hashar' ਗੀਤ ਸੁਣਦੇ ਹੀ ਥਮ ਗਿਆ ਮਾਹੌਲ,ਭਾਵੁਕ ਹੋਇਆ ਖੰਟ ਵਾਲਾ ਮਾਨ

ਜਲੰਧਰ(ਬਿਊਰੋ)- ਪੰਜਾਬੀ ਗਾਇਕਾਂ ਵਿੱਚੋਂ ਬੱਬੂ ਮਾਨ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਬਹੁਤੇ ਗੀਤ ਆਪ ਲਿਖਦੇ ਹਨ। ਲਫ਼ਜ਼ਾਂ ਨਾਲ ਖੇਡਣ ਦਾ ਉਸ ਦਾ ਆਪਣਾ ਹੀ ਸਲੀਕਾ ਹੈ। ਉਸ ਦੇ ਗੀਤਾਂ ਦੇ ਮੁੱਖੜੇ ਆਮ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਨ ਵਾਲੇ ਹੁੰਦੇ ਹਨ।ਬੱਬੂ ਮਾਨ ਨੂੰ ਲਿਖਣਾ ਵੀ ਆਉਂਦਾ ਹੈ ਅਤੇ ਉਸ ਦੀ ਗਾਇਕੀ ਬਾਰੇ ਸਾਰੇ ਜਾਣੂ ਵੀ ਹਨ। ਸ਼ਬਦਾਂ ਦੇ ਉਚਾਰਣ ਵਿਚਲਾ ਰੰਗ ਉਸ ਦੀ ਗਾਇਕੀ ਨੂੰ ਚਾਰ ਚੰਨ ਲਾਉਂਦਾ ਹੈ।ਹਾਲ ਹੀ 'ਚ ਗਾਇਕ ਵਿਦੇਸ਼ 'ਚ ਆਪਣੇ ਮਿਊਜ਼ਿਕਲ ਦੌਰੇ 'ਤੇ ਹਨ। ਇਸ ਦੌਰਾਨ ਹਾਲ ਹੀ 'ਚ ਬੱਬੂ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਖ਼ੁਦ ਆਪਣਾ ਗੀਤ ਗਾਉਂਦੇ ਹੋਏ ਗਾਇਕ ਭਾਵੁਕ ਹੋ ਗਏ। 

 

 
 
 
 
 
 
 
 
 
 
 
 
 
 
 
 

A post shared by Bollywood Tadka Punjabi (@bollywood_tadka_punjabi)

ਦੱਸ ਦਈਏ ਕਿ ਬੱਬੂ ਮਾਨ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਸ਼ਾਇਰੀ ਤੇ ਨਿੱਤ ਨਵੇਂ ਪ੍ਰੋਜੈਕਟਸ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।ਇਨ੍ਹੀਂ ਦਿਨੀਂ ਬੱਬੂ ਮਾਨ ਆਪਣੇ ਮਿਊਜ਼ਿਕਲ ਸ਼ੋਅ ਲਈ ਆਸਟ੍ਰੇਲੀਆ ਗਏ ਹਨ। ਇਸ ਦੌਰਾਨ ਗਾਇਕ ਦੀ ਇੱਕ ਵੀਡੀਓ ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ ਹੈ। ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ -ਹਾਰਦਿਕ ਪੰਡਯਾ ਨੂੰ ਮਿਲਿਆ ਨਵਾਂ ਪਿਆਰ! ਇਸ ਬ੍ਰਿਟਿਸ਼ ਗਾਇਕਾ ਨੂੰ ਕਰ ਰਹੇ ਹਨ ਡੇਟ

ਇਸ ਵਿਚਾਲੇ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ 'ਚ ਬੱਬੂ ਮਾਨ ਆਪਣੇ ਲਾਈਵ ਸ਼ੋਅ ਦੇ ਦੌਰਾਨ ਆਪਣਾ ਮਸ਼ਹੂਰ ਗੀਤ ਹਸ਼ਰ ਗਾ ਰਹੇ ਹਨ। ਇਸ ਗੀਤ ਨੂੰ ਸੁਣ ਕੇ ਜਿੱਥੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ, ਉੱਥੇ ਹੀ ਦੂਜੇ ਪਾਸੇ ਗਾਇਕ ਖ਼ੁਦ ਆਪਣੇ ਇਸ ਗੀਤ ਨੂੰ ਗਾਉਂਦੇ ਹੋਏ ਭਾਵੁਕ ਹੋ ਗਏ। ਫੈਨਜ਼ ਬੱਬੂ ਮਾਨ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਗਾਇਕ ਦੀ ਸਾਦਗੀ ਦੀ ਤਰੀਫ ਕਰ ਰਹੇ ਹਨ ਕਿ ਗਾਇਕ ਆਪਣੇ ਜੋ ਵੀ ਗੀਤ ਗਾਉਂਦੇ ਹਨ ਉਸ ਨੂੰ ਪੂਰੀ ਇਮਾਨਦਾਰੀ ਤੇ ਸ਼ਿੱਦਤ ਨਾਲ ਨਿਭਾਉਂਦੇ ਹਨ। ਦੱਸਣਯੋਗ ਹੈ ਕਿ ਬੱਬੂ ਮਾਨ ਜਲਦ ਹੀ ਆਪਣੀ ਨਵੀਂ ਫਿਲਮ ਸੱਚਾ ਸੂਰਮਾ ਦੇ ਰਾਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਦਰਸ਼ਕ ਗਾਇਕ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News