ਬੱਬੂ ਮਾਨ ਅਤੇ ਮੁਹੰਮਦ ਸਦੀਕ ਦੇ ਪ੍ਰਸ਼ੰਸਕਾਂ ਲਈ ਖ਼ਾਸ ਖ਼ਬਰ, ਇਕੱਠਿਆਂ ਸ਼ੁਰੂ ਕਰਨਗੇ ਇਹ ਪ੍ਰਾਜੈਕਟ

7/28/2020 2:26:35 PM

ਜਲੰਧਰ (ਬਿਊਰੋ) : ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਅੱਜਕਲ ਵੱਖਰੇ-ਵੱਖਰੇ ਗਾਇਕਾਂ ਨਾਲ ਕੰਮ ਕਰ ਰਹੇ ਹਨ। ਹੁਣ ਬੱਬੂ ਮਾਨ ਨੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨਾਲ ਗੀਤ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਲਿਖਿਆ, 'ਰੀਅਲ ਉਸਤਾਦ ਆਫ ਡੂਇੱਟ। ਬਾਬਾ ਬੋਹੜ ਸਤਿਕਾਰ ਸਹਿਤ ਮੁਹੰਮਦ ਸਦੀਕ ਸਾਬ, ਮੈਂ ਆਪਣੇ ਇਲਾਕੇ 'ਚ ਸਦੀਕ ਸਾਬ ਦਾ ਹਰ ਅਖਾੜਾ ਦੇਖਿਆ। ਸਦੀਕ ਸਾਬ ਤੇ ਰਣਜੀਤ ਕੌਰ ਭੈਣਜੀ ਜਦੋਂ ਅਖਾੜਾ ਲਾ ਕੇ ਨਿਕਲਦੇ ਸੀ ਤਾਂ ਕਾਰ ਮਗਰ ਅਸੀਂ ਕਿੰਨੀ-ਕਿੰਨੀ ਦੂਰ ਤਕ ਭੱਜੀ ਚਲੀ ਜਾਂਦੇ ਸੀ, ਗਾਰਡ ਫੈਕ ਕੇ ਵੀ ਸਵਾਦ ਆਉਂਦਾ ਸੀ, ਇਹ ਓਹੀ ਸਦੀਕ ਸਾਬ ਆ, ਓਦੋਂ ਵੀ ਐਨਾ ਹੀ ਰਿਗਾਰਡ ਸੀ ਤੇ ਅੱਜ ਵੀ ਉਹ ਉੱਚੀ ਥਾਂ ਏ ਸਾਡੇ ਲਈ ਤੇ ਹਮੇਸ਼ਾ ਹੀ ਰਹੇਗੀ।

 
 
 
 
 
 
 
 
 
 
 
 
 
 

https://youtu.be/37FM4CN1eMs

A post shared by Babbu Maan (@babbumaaninsta) on Jul 27, 2020 at 2:16pm PDT

ਅਮਰ ਗਾਇਕੀ ਸਦੀਕ ਸਾਬ ਦੀ ਪ੍ਰਮਾਤਮਾ 100 ਸਾਲ ਜ਼ਿੰਦਗੀ ਹੋਰ ਦੇਵੇ ਇੰਨਾ ਨੂੰ। ਮੇਰੇ ਲਈ ਲਈ ਮਾਨ ਦੀ ਗੱਲ ਹੈ ਕਿ ਮੈਂ ਸਦੀਕ ਸਾਬ ਨਾਲ ਇਕ ਗਾਣਾ ਕੀਤਾ, ਜਿਹੜੀ ਚਿਰ ਤੋਂ ਮੇਰੀ ਖਵਾਹਿਸ਼ ਸੀ, ਭੈਣ ਰਣਜੀਤ ਕੌਰ ਬਾਹਰ ਹਨ ਜਦੋਂ ਆਉਣਗੇ ਉਨ੍ਹਾਂ ਨਾਲ ਵੀ ਗਾਣਾ ਬਣਾਵਾਂਗੇ ਬੇਇਮਨ।'
PunjabKesari
ਇਸ ਤੋਂ ਪਹਿਲਾਂ ਵੀ ਜਦ ਬੱਬੂ ਮਾਨ ਨੇ ਸ਼ਿਪਰਾ ਗੋਇਲ ਲਈ ਗੀਤ ਬਣਇਆ ਸੀ ਤਾਂ ਉਨ੍ਹਾਂ ਦਿਲ ਤੋਂ ਸ਼ਿਪਰਾ ਲਈ ਨੋਟ ਲਿਖਿਆ ਸੀ। ਹੁਣ ਫਿਰ ਓਹੀ ਅੰਦਾਜ਼ ਬੱਬੂ ਮਾਨ ਨੇ ਪੇਸ਼ ਕੀਤਾ ਹੈ, ਜੋ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita