‘ਉਸਤਾਦ ਜੀ’ ਲਈ ਇਕੱਠੇ ਹੋਏ ਬੱਬੂ ਮਾਨ ਤੇ ਗੁਰੂ ਰੰਧਾਵਾ, ਧਮਾਕੇਦਾਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ

Monday, Jul 22, 2024 - 04:05 PM (IST)

‘ਉਸਤਾਦ ਜੀ’ ਲਈ ਇਕੱਠੇ ਹੋਏ ਬੱਬੂ ਮਾਨ ਤੇ ਗੁਰੂ ਰੰਧਾਵਾ, ਧਮਾਕੇਦਾਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ

ਜਲੰਧਰ (ਬਿਊਰੋ)– ਬੱਬੂ ਮਾਨ ਤੇ ਗੁਰੂ ਰੰਧਾਵਾ ਦੇ ਲੱਖਾਂ ਲੋਕ ਦੀਵਾਨੇ ਹਨ। ਹਾਲ ਹੀ ’ਚ ਦੋਵਾਂ ਨੂੰ ‘ਪਾਗਲ’ ਗੀਤ ’ਚ ਇਕੱਠੇ ਗਾਇਕੀ ਕਰਦੇ ਦੇਖਿਆ ਗਿਆ ਸੀ। ਦੋਵਾਂ ਨੇ ਇਸ ਗੀਤ ’ਚ ਫੀਚਰ ਵੀ ਕੀਤਾ ਸੀ, ਜਿਸ ਨੂੰ ਯੂਟਿਊਬ ’ਤੇ 40 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਹੁਣ ਦੋਵਾਂ ਸਿਤਾਰਿਆਂ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਦੋਵੇਂ ਸਿਤਾਰੇ ਬਹੁਤ ਜਲਦ ਇਕੱਠੇ ਪੰਜਾਬੀ ਫ਼ਿਲਮ ’ਚ ਨਜ਼ਰ ਆਉਣ ਵਾਲੇ ਹਨ, ਜਿਸ ਦਾ ਨਾਂ ‘ਉਸਤਾਦ ਜੀ’ ਹੈ। ਜਿਥੇ ਬੱਬੂ ਮਾਨ ਨੂੰ ਆਖਰੀ ਵਾਰ ਫ਼ਿਲਮ ‘ਬੰਜਾਰਾ’ ’ਚ ਦੇਖਿਆ ਗਿਆ ਸੀ, ਉਥੇ ਗੁਰੂ ਰੰਧਾਵਾ ਦੀ ਪਿਛਲੇ ਸਾਲ ਹਿੰਦੀ ਫ਼ਿਲਮ ‘ਕੁਛ ਖੱਟਾ ਹੋ ਜਾਏ’ ਰਿਲੀਜ਼ ਹੋਈ ਸੀ।

PunjabKesari

‘ਉਸਤਾਦ ਜੀ’ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਬੌਸ ਮਿਊਜ਼ਿਕਾ ਵਲੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲ ਫ਼ਿਲਮੀਲੋਕ ਵੀ ਜੁੜਿਆ ਹੋਇਆ ਹੈ। ਇਸ ਫ਼ਿਲਮ ਨੂੰ ਲਿਖਣ ਤੇ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਧੀਰਜ ਕੇਦਾਰਨਾਥ ਰਤਨ ਦੇ ਮੋਢਿਆਂ ’ਤੇ ਹੈ। ਫ਼ਿਲਮ ਨੂੰ ਇਸ਼ਾਨ ਕਪੂਰ, ਧਰਮਿੰਦਰ, ਸ਼ਾਹ ਜੰਡਿਆਲੀ ਤੇ ਡਾ. ਬੰਟੀ ਪ੍ਰੋਡਿਊਸ ਕਰ ਰਹੇ ਹਨ। ਫ਼ਿਲਹਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਮੀਦ ਹੈ ਕਿ ਇਹ ਫ਼ਿਲਮ ਸਾਲ 2025 ’ਚ ਰਿਲੀਜ਼ ਹੋ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News