B'Day Spl: ਅੱਧੀ ਰਾਤ ਨੂੰ ਨੇਹਾ ਕੱਕੜ ਨੇ ਪਤੀ ਰੋਹਨ ਨੂੰ ਦਿੱਤਾ ਸਰਪ੍ਰਾਈਜ਼, ਵੀਡੀਓ ਵਾਇਰਲ

Tuesday, Dec 01, 2020 - 11:09 AM (IST)

B'Day Spl: ਅੱਧੀ ਰਾਤ ਨੂੰ ਨੇਹਾ ਕੱਕੜ ਨੇ ਪਤੀ ਰੋਹਨ ਨੂੰ ਦਿੱਤਾ ਸਰਪ੍ਰਾਈਜ਼, ਵੀਡੀਓ ਵਾਇਰਲ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ 1 ਦਸੰਬਰ ਨੂੰ ਆਪਣਾ 26ਵਾਂ ਜਨਮਦਿਨ ਮਨ੍ਹਾ ਰਹੇ ਹਨ। ਜਨਮਦਿਨ 'ਤੇ ਰੋਹਨ ਨੂੰ ਉਨ੍ਹਾਂ ਦੀ ਪਤਨੀ ਨੇ ਬਹੁਤ ਹੀ ਪਿਆਰਾ ਸਰਪ੍ਰਾਈਜ਼ ਦਿੱਤਾ ਹੈ। ਇਸ ਦੌਰਾਨ ਦਾ ਵੀਡੀਓ ਨੇਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। 

PunjabKesari
ਵੀਡੀਓ 'ਚ ਨੇਹਾ ਨੇ ਅੱਧੀ ਰਾਤ ਨੂੰ ਪਤੀ ਰੋਹਨ ਨੂੰ ਸਰਪ੍ਰਾਈਜ਼ ਦਿੱਤਾ ਹੈ। ਕੇਕ ਕੱਟਦੇ ਸਮੇਂ ਨੇਹਾ ਰੋਹਨਪ੍ਰੀਤ ਸਿੰਘ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਨੇਹਾ ਅਤੇ ਰੋਹਨ ਦੀ ਇਹ ਵੀਡੀਓ ਸੋਸ਼ਲ ਸਾਈਟ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਨੇਹਾ ਕੱਕੜ 24 ਅਕਤੂਬਰ ਨੂੰ ਦਿੱਲੀ ਦੇ ਗੁਰੂਦੁਆਰੇ 'ਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਜੋੜੇ ਦੇ ਰੋਕੇ ਸੈਰੇਮਨੀ ਤੋਂ ਲੈ ਕੇ ਹਲਦੀ, ਮਹਿੰਦੀ, ਸੰਗੀਤ, ਰਿਸੈਪਸ਼ਨ ਅਤੇ ਫੇਰੇ ਤੱਕ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਜੋੜਾ ਦੁਬਈ 'ਚ ਹਨੀਮੂਨ ਮਨਾਉਣ ਲਈ ਗਿਆ ਸੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਜੋੜੇ ਨੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ।

 

 
 
 
 
 
 
 
 
 
 
 
 
 
 
 
 

A post shared by 💖NEHEART4LYF💖 (@nehakakkar_aashiqui)


author

Aarti dhillon

Content Editor

Related News