ਫਿਲਮ ‘ਬੀ ਹੈਪੀ’ ਦੀ ਸਕ੍ਰੀਨਿੰਗ ’ਤੇ ਪੁੱਜੇ ਬੀ. ਟਾਊਨ ਸਿਤਾਰੇ

Friday, Mar 14, 2025 - 11:27 AM (IST)

ਫਿਲਮ ‘ਬੀ ਹੈਪੀ’ ਦੀ ਸਕ੍ਰੀਨਿੰਗ ’ਤੇ ਪੁੱਜੇ ਬੀ. ਟਾਊਨ ਸਿਤਾਰੇ

ਮੁੰਬਈ- ਮੁੰਬਈ ਵਿਚ ਅਭੀਸ਼ੇਕ ਬੱਚਨ, ਚਾਈਲਡ ਕਲਾਕਾਰ ਇਨਾਇਤ ਵਰਮਾ ਅਤੇ ਨੋਰਾ ਫਤੇਹੀ ਸਟਾਰਰ ਫਿਲਮ ‘ਬੀ ਹੈਪੀ’ ਦਾ ਪ੍ਰੀਮੀਅਰ ਰੱਖਿਆ ਗਿਆ। ਪ੍ਰੀਮੀਅਰ ’ਤੇ ਟਾਈਗਰ ਸ਼ਰਾਫ, ਧਨਸ਼੍ਰੀ ਵਰਮਾ, ਰੈਮੋ ਡਿਸੂਜ਼ਾ, ਲਵ ਰੰਜਨ, ਲਿਜ਼ੇਲ ਡਿਸੂਜ਼ਾ, ਆਕਾਂਕਸ਼ਾ ਸ਼ਰਮਾ, ਜੌਨੀ ਲੀਵਰ, ਰਮੇਸ਼ ਤੌਰਾਨੀ, ਮਲਾਇਕਾ ਅਰੋੜਾ, ਗੀਤਾ ਕਪੂਰ ਅਤੇ ਕੁਣਾਲ ਖੇਮੂ ਤੋਂ ਇਲਾਵਾ ਹੋਰ ਕਈ ਸਟਾਰਜ਼ ਪੁੱਜੇ।

ਫਿਲਮ ਦਾ ਡਾਇਰੈਕਸ਼ਨ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਨੇ ਕੀਤਾ ਹੈ। ਫਿਲਮ ‘ਬੀ ਹੈਪੀ’ ਡਾਂਸ ਬੇਸਡ ਫਿਲਮ ਹੈ, ਜਿਸ ਵਿਚ ਅਭੀਸ਼ੇਕ ਨੇ ਪਿਤਾ ਦਾ ਰੋਲ ਨਿਭਾਇਆ ਹੈ। ਉਸ ਦੀ ਧੀ ਦਾ ਕਿਰਦਾਰ ਇਨਾਇਤ ਵਰਮਾ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਅਭਿਸ਼ੇਕ ਸ਼ੂਜੀਤ ਸਰਕਾਰ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਆਈ ਵਾਂਟ ਟੂ ਟਾਕ’ ਵਿਚ ਨਜ਼ਰ ਆਏ ਸਨ। 


author

cherry

Content Editor

Related News