ਅਨੁਭਵ ਸਰ ਤੇ ਮੇਰਾ ਡੀ. ਐੱਨ. ਏ. ਇਕ ਹੀ ਹੈ : ਆਯੂਸ਼ਮਾਨ ਖੁਰਾਣਾ

Wednesday, May 18, 2022 - 12:29 PM (IST)

ਅਨੁਭਵ ਸਰ ਤੇ ਮੇਰਾ ਡੀ. ਐੱਨ. ਏ. ਇਕ ਹੀ ਹੈ : ਆਯੂਸ਼ਮਾਨ ਖੁਰਾਣਾ

ਮੁੰਬਈ (ਬਿਊਰੋ)– ਅਦਾਕਾਰ ਆਯੂਸ਼ਮਾਨ ਖੁਰਾਣਾ ਦਾ ਮੰਨਣਾ ਹੈ ਕਿ ਸਿਨੇਮਾ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੇ ਮੈਂਟਰ-ਡਾਇਰੈਕਟਰ ਅਨੁਭਵ ਸਿਨਹਾ ਤੇ ਉਨ੍ਹਾਂ ਦਾ ਡੀ. ਐੱਨ. ਏ. ਇਕ ਹੀ ਹੈ। ਅਨੁਭਵ ਤੇ ਆਯੂਸ਼ਮਾਨ ਫ਼ਿਲਮ ‘ਅਨੇਕ’ ਲਈ ਇਕ ਵਾਰ ਮੁੜ ਇਕੱਠੇ ਨਜ਼ਰ ਆ ਰਹੇ ਹਨ, ਜਿਸ ’ਚ ਆਯੂਸ਼ਮਾਨ ਉੱਤਰ-ਪੂਰਬੀ ਭਾਰਤ ’ਚ ਪੋਸਟਿਡ ਇਕ ਅੰਡਰਕਵਰ ਕਾਪ ਦੀ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਬਾਲੀਵੁੱਡ ਡੈਬਿਊ ਤੋਂ ਪਹਿਲਾਂ ਨਿਕਲੇ ਹੰਝੂ

ਫ਼ਿਲਮ ਦੇ ਟਰੇਲਰ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਇੰਡਸਟਰੀ ਨੂੰ ਉਮੀਦ ਹੈ ਕਿ ‘ਅਨੇਕ’ ਬਾਕਸ ਆਫਿਸ ’ਤੇ ਬਹੁਤ ਧਮਾਕਾ ਕਰੇਗੀ। ਆਯੂਸ਼ਮਾਨ ਕਹਿੰਦੇ ਹਨ ਕਿ ਅਨੁਭਵ ਸਰ ਤੇ ਮੇਰਾ ਇਕ ਕਾਰਮਿਕ ਕਨੈਕਸ਼ਨ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਸਿਨੇਮਾ ਦੀ ਗੱਲ ਆਉਂਦੀ ਹੈ ਤਾਂ ਸਾਡਾ ਡੀ. ਐੱਨ. ਏ. ਇਕ ਹੀ ਹੈ।

ਉਹ ਅਜੋਕੇ ਹਾਲਾਤ ਨੂੰ ਚੁਣੌਤੀ ਦੇਣ ਵਾਲੇ ਫ਼ਿਲਮ ਨਿਰਮਾਤਾ ਹਨ, ਉਹ ਬੇਹੱਦ ਰਿਸਕ ਟੇਕਿੰਗ ਤੇ ਆਜ਼ਾਦ ਸੋਚ ਵਾਲੇ ਇਨਸਾਨ ਹਨ। ਉਨ੍ਹਾਂ ਦੀ ਕੋਰ ਵੈਲਿਊ ਨਾਲ ਮੈਂ ਜੁੜਿਆ ਮਹਿਸੂਸ ਕਰਦਾ ਹਾਂ, ਇਸ ਲਈ ਸਾਡੇ ’ਚ ਇਕ ਅਜਿਹਾ ਰਿਸ਼ਤਾ ਹੈ ਜੋ ਪੂਰੀ ਉਮਰ ਬਰਕਰਾਰ ਰਹੇਗਾ।

ਆਯੂਸ਼ਮਾਨ ਅੱਗੇ ਕਹਿੰਦੇ ਹਨ ਕਿ ਮੈਂ ਹਮੇਸ਼ਾ ਤੋਂ ਹੀ ਲਕੀਰ ਤੋਂ ਹੱਟ ਕੇ ਫ਼ਿਲਮਾਂ ਨੂੰ ਤਰਜੀਹ ਦਿੱਤੀ ਹੈ ਤੇ ‘ਅਨੇਕ’ ਅਜਿਹੀ ਹੀ ਇਕ ਚੰਗੀ ਫ਼ਿਲਮ ਹੈ। ‘ਅਨੇਕ’ ਫ਼ਿਲਮ 27 ਮਈ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News