ਲੰਡਨ ’ਚ ਸ਼ੂਟਿੰਗ ਕਰਨ ਨੂੰ ਲੈ ਕੇ ਰੋਮਾਂਚਿਤ ਨੇ ਆਯੂਸ਼ਮਾਨ ਖੁਰਾਣਾ

01/21/2022 10:40:28 AM

ਮੁੰਬਈ (ਬਿਊਰੋ)– ਯੰਗ ਬਾਲੀਵੁੱਡ ਸਟਾਰ ਤੇ ਭਾਰਤ ’ਚ ਕੰਟੈਂਟ ਸਿਨੇਮਾ ਦੇ ਪੋਸਟਰ ਬੁਆਏ ਆਯੂਸ਼ਮਾਨ ਖੁਰਾਣਾ ਆਪਣੇ ਕਰੀਅਰ ’ਚ ਪਹਿਲੀ ਵਾਰ ਲੰਡਨ ’ਚ ਸ਼ੂਟਿੰਗ ਕਰਨ ਨੂੰ ਲੈ ਕੇ ਬੇਹੱਦ ਰੋਮਾਂਚਿਤ ਹਨ। ਆਯੂਸ਼ਮਾਨ ਆਪਣੀ ਅਗਲੀ ਫ਼ਿਲਮ ‘ਐਨ ਐਕਸ਼ਨ ਹੀਰੋ’ ਦੀ ਸ਼ੂਟਿੰਗ ਲਈ ਯੂ. ਕੇ. ’ਚ ਹਨ, ਜਿਸ ਦੇ ਨਿਰਮਾਤਾ ਆਨੰਦ ਐੱਲ. ਰਾਏ ਹਨ।

ਡੈਬਿਊਟੈਂਟ ਡਾਇਰੈਕਟਰ ਅਨਿਰੁਧ ਅਈਯਰ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ, ਜਿਸ ’ਚ ਆਯੂਸ਼ਮਾਨ ਇਕ ਐਕਸ਼ਨ ਸਟਾਰ ਦੀ ਭੂਮਿਕਾ ’ਚ ਨਜ਼ਰ ਆਉਣਗੇ, ਜਿਸ ਨੂੰ ਮਜਬੂਰੀ ’ਚ ਰੀਅਲ ਲਾਈਫ ਐਕਸ਼ਨ ਕਰਨਾ ਪੈਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ‘ਕੇ. ਜੀ. ਐੱਫ. 2’ ’ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਅ ਰਹੀ ਹੈ ਰਵੀਨਾ ਟੰਡਨ, ਜਾਣੋ ਸੱਚਾਈ

ਆਯੂਸ਼ਮਾਨ ਕਹਿੰਦੇ ਹਨ ਕਿ ‘ਐਨ ਐਕਸ਼ਨ ਹੀਰੋ’ ਵਰਗੀ ਫ਼ਿਲਮ ਨੂੰ ਵੱਡੇ ਪੱਧਰ ’ਤੇ ਬਣਾਉਣ ਦੀ ਜ਼ਰੂਰਤ ਸੀ ਤੇ ਇਸ ਤਰ੍ਹਾਂ ਇਸ ਨੂੰ ਲੰਡਨ ’ਚ ਸ਼ੂਟ ਕਰਨਾ ਜ਼ਰੂਰੀ ਸੀ।

ਉਹ ਕਹਿੰਦੇ ਹਨ, ‘ਇਹ ਪਹਿਲੀ ਵਾਰ ਹੈ ਜਦੋਂ ਮੈਂ ਲੰਡਨ ’ਚ ਸ਼ੂਟਿੰਗ ਕਰਾਂਗਾ। ਮੈਂ ਇਸ ਦੇਸ਼ (ਬ੍ਰਿਟੇਨ) ਦੀ ਸੁੰਦਰਤਾ ਨੂੰ ਕਰੀਬ ਤੋਂ ਦੇਖਣ ਤੇ ਐਕਸਪਲੋਰ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਾਂ। ਇਕ ਐਕਸ਼ਨ ਹੀਰੋ ਨੂੰ ਵੱਡੇ ਸਕੇਲ ’ਤੇ ਸ਼ੂਟ ਕਰਨ ਲਈ ਵੱਡੀ ਲੋਕੇਸ਼ਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਭਾਰਤ ਦੀਆਂ ਕੁਝ ਖ਼ੂਬਸੂਰਤ ਥਾਵਾਂ ਦੇ ਨਾਲ ਹੀ ਅਸੀਂ ਬ੍ਰਿਟੇਨ ’ਚ ਚੰਗੀਆਂ ਲੋਕੇਸ਼ਨਜ਼ ’ਤੇ ਵੀ ਸ਼ੂਟਿੰਗ ਕਰਾਂਗੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News