ਬੱਚਿਆਂ ਖ਼ਿਲਾਫ਼ ਹਿੰਸਾ ਰੋਕਣ ਲਈ ਆਯੂਸ਼ਮਾਨ ਨੇ ਦਿੱਤਾ ਖ਼ਾਸ ਸੁਨੇਹਾ

01/12/2022 10:37:24 AM

ਮੁੰਬਈ (ਬਿਊਰੋ)– ਯੂਥ ਆਈਕਨ ਤੇ ਬਾਲੀਵੁੱਡ ਸੁਪਰਸਟਾਰ ਆਯੂਸ਼ਮਾਨ ਖੁਰਾਣਾ ਇਕ ਵਿਚਾਰਵਾਨ ਇਨਸਾਨ ਹਨ। ਆਯੂਸ਼ਮਾਨ ਖੁਰਾਣਾ ਨੂੰ ਹਾਲ ਹੀ ’ਚ ਗਲੋਬਲ ਮੁਹਿੰਮ ‘ਐਂਡਿੰਗ ਵਾਇਲੈਂਸ ਅਗੇਂਸਟ ਚਿਲਡਰਨ’ ਲਈ ਯੂਨੀਸੇਫ ਦਾ ਸੈਲੇਬ੍ਰਿਟੀ ਐਡਵੋਕੇਟ ਨਿਯੁਕਤ ਕੀਤਾ ਗਿਆ ਹੈ।

ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ’ਤੇ ਆਯੂਸ਼ਮਾਨ ਨੇ ਬੱਚਿਆਂ ਖ਼ਿਲਾਫ਼ ਹਿੰਸਾ ਨੂੰ ਰੋਕਣ ਲਈ ਸਾਡੇ ਦੇਸ਼ ਨੂੰ ਇਕ ਖ਼ਾਸ ਸੁਨੇਹਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ

ਆਯੂਸ਼ਮਾਨ ਕਹਿੰਦੇ ਹਨ, ‘‘ਰਾਸ਼ਟਰੀ ਯੁਵਾ ਦਿਵਸ ਸਾਡੇ ਲਈ ਇਕ ਜ਼ਰੂਰੀ ਮੁੱਦੇ ਪ੍ਰਤੀ ਆਪਣੇ ਆਪ ਨੂੰ ਪ੍ਰਤਿਬੱਧ ਕਰਨ ਦਾ ਇਕ ਹੋਰ ਮੌਕਾ ਹੈ। ਆਓ ਜੀ! ਇਸ ਸਾਲ ਦੀ ਸ਼ੁਰੂਆਤ ਦੇ ਨਾਲ ਅਸੀਂ ਹਰ ਜਗ੍ਹਾ ਬੱਚਿਆਂ ਦੇ ਖ਼ਿਲਾਫ਼ ਹਿੰਸਾ ਨੂੰ ਖ਼ਤਮ ਕਰਨ ਲਈ ਹੱਥ ਮਿਲਾਈਏ।’’

ਜਿਵੇਂ ਕ‌ਿ ਅਸੀਂ ਸਾਰੇ ਜਾਣਦੇ ਹਾਂ ਕਿ ਹਿੰਸਾ ਬੱਚਿਆਂ ਨੂੰ ਹਰ ਜਗ੍ਹਾ ਤੇ ਉਨ੍ਹਾਂ ਦੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਬਚਪਨ ’ਚ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ। ਉਨ੍ਹਾਂ ਕਿਹਾ, ‘‘ਮੈਂ ਮੁੜ ਕਹਿਣਾ ਚਾਹੁੰਦਾ ਹਾਂ ਕਿ ਹਿੰਸਾ ਤੇ ਬੁਲਿੰਗ ਕਿਸੇ ਵੀ ਰੂਪ ’ਚ ਸਵੀਕਾਰ ਨਹੀਂ ਕੀਤੀ ਜਾ ਸਕਦੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News