ਆਯੁਸ਼ਮਾਨ ਤੇ ਜੈਦੀਪ ਦੀ ‘ਐਨ ਐਕਸ਼ਨ ਹੀਰੋ’ ਨੂੰ ਮਿਲੀ ਪ੍ਰਸ਼ੰਸਾ (ਵੀਡੀਓ)

Sunday, Nov 13, 2022 - 03:03 PM (IST)

ਆਯੁਸ਼ਮਾਨ ਤੇ ਜੈਦੀਪ ਦੀ ‘ਐਨ ਐਕਸ਼ਨ ਹੀਰੋ’ ਨੂੰ ਮਿਲੀ ਪ੍ਰਸ਼ੰਸਾ (ਵੀਡੀਓ)

ਮੁੰਬਈ (ਬਿਊਰੋ) - ਕਲਰ ਯੈਲੋ ਪ੍ਰੋਡਕਸ਼ਨ ਤੇ ਟੀ-ਸੀਰੀਜ਼ ਨੇ ਹਾਲ ਹੀ ’ਚ ਸੀਜ਼ਨ ਦੀ ਸਭ ਤੋਂ ਵਧ ਉਡੀਕੀ ਜਾ ਰਹੀ ਫ਼ਿਲਮ ‘ਐਨ ਐਕਸ਼ਨ ਹੀਰੋ’ ਦਾ ਟਰੇਲਰ ਰਿਲੀਜ਼ ਕੀਤਾ ਹੈ। ਇਹ ਫ਼ਿਲਮ ਮੁੱਖ ਅਭਿਨੇਤਾ ਆਯੁਸ਼ਮਾਨ ਖੁਰਾਣਾ ਤੇ ਜੈਦੀਪ ਅਹਲਾਵਤ ਵਿਚਾਲੇ ਦੇ ਆਮ ਸਬੰਧਾਂ ਨੂੰ ਪੇਸ਼ ਕਰਦੇ ਹੋਏ, ਥ੍ਰਿਲਰ ਬੇਅੰਤ,ਚੇਜ਼ ਸੀਕਵੈਂਸ, ਐਕਸ਼ਨ ਦੀ ਭਰਪੂਰਤਾ, ਆਨ ਪੁਆਂਇੰਟ ਡਾਇਲਗਸ ਤੇ ਬੇਮਿਸਾਲ ਹਾਸੇ ਨਾਲ ਇਕ ਰੋਲਰਕੋਸਟਰ ਬਣਨ ਦਾ ਵਾਅਦਾ ਕਰਦੀ ਹੈ। ਜਿਵੇਂ ਕਿ ਆਯੁਸ਼ਮਾਨ ਦੀ ਭੂਮਿਕਾ ਦਿਲਖਿੱਚਵੀਂ ਹੈ, ਜੈਦੀਪ ਹਰਿਆਣਵੀ ਬੋਲੀ ਨਾਲ ਫ਼ਿਲਮ ਦੀ ਤੇਜ਼ੀ ਨੂੰ ਵਧਾਉਂਦੇ ਹਨ। ਇਕ ਪੂਰਾ ਸੰਤੁਲਨ ਕਾਇਮ ਕਰਦੇ ਹੋਏ ਫ਼ਿਲਮ ਆਮ ਐਕਸ਼ਨ ਸ਼ੈਲੀ ’ਚ ਹੈਰਾਨੀਜਨਕ ਮੋੜਾਂ ਨਾਲ ਭਰੀ ਹੋਈ ਹੈ। 

ਆਨੰਦ. ਐੱਲ. ਰਾਏ ਤੇ ਭੂਸ਼ਣ ਕੁਮਾਰ ਦੁਆਰਾ ਨਿਰਮਿਤ, ਅਨਿਰੁਧ ਅਈਅਰ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਨੂੰ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੁਆਰਾ ਸਰਾਹਿਆ ਜਾ ਰਿਹਾ ਹੈ। ਜਿਵੇਂ ਹੀ ਟਰੇਲਰ ਸੋਸ਼ਲ ਮੀਡੀਆ ’ਤੇ ਰਿਲੀਜ਼ ਹੋਇਆ। ਆਪਣੀ ਸ਼ਾਨਦਾਰ ਐਕਸ਼ਨ ਤੇ ਆਫਬੀਟ, ਵਿਅੰਗਮਈ ਭਾਵਨਾ ਦੇ ਨਾਲ ‘ਐਨ ਐਕਸ਼ਨ ਹੀਰੋ’ ਇਸ 2 ਦਸੰਬਰ ਨੂੰ ਵੱਡੇ ਪਰਦੇ ’ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। 

ਗੁਲਸ਼ਨ ਕੁਮਾਰ, ਟੀ-ਸੀਰੀਜ਼ ਤੇ ਆਨੰਦ ਐੱਲ. ਰਾਏ ਪੇਸ਼ ਕਰਦੇ ਹਨ ‘ਐਨ ਐਕਸ਼ਨ ਹੀਰੋ’, ਕਲਰ ਯੈਲੋ ਪ੍ਰੋਡਕਸ਼ਨ ਦੁਆਰਾ ਨਿਰਦੇਸ਼ਿਤ ਅਨਿਰੁਧ ਅਈਅਰ, ਆਨੰਦ. ਐੱਲ. ਰਾਏ ਦੁਆਰਾ ਨਿਰਮਿਤ, ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੁਆਰਾ ਨਿਰਮਿਤ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਸਾਂਝੀ ਕਰੋ।


author

sunita

Content Editor

Related News