ਆਯੁਸ਼ਮਾਨ ਖੁਰਾਣਾ ਨੂੰ ਏਂਜਲ ਨਿਵੇਸ਼ ''ਚ 400 ਫੀਸਦੀ ਰਿਟਰਨ

Saturday, Sep 07, 2024 - 12:17 PM (IST)

ਆਯੁਸ਼ਮਾਨ ਖੁਰਾਣਾ ਨੂੰ ਏਂਜਲ ਨਿਵੇਸ਼ ''ਚ 400 ਫੀਸਦੀ ਰਿਟਰਨ

ਮੁੰਬਈ- ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਣਾ, ਜੋ ਕਿ ਇਕ ਕੁਸ਼ਲ ਨਿਵੇਸ਼ਕ ਵੀ ਹੈ, ਨੇ 'ਦਿ ਮੈਨ ਕੰਪਨੀ' 'ਚ ਆਪਣੇ ਏਂਜਲ ਨਿਵੇਸ਼ 'ਤੇ 400 ਫੀਸਦੀ ਰਿਟਰਨ ਬੁੱਕ ਕੀਤਾ ਹੈ। ਪ੍ਰੀਮੀਅਮ ਪੁਰਸ਼ਾਂ ਦੇ ਗਰੂਮਿੰਗ ਬ੍ਰਾਂਡ 'ਦਿ ਮੈਨ ਕੰਪਨੀ', ਜੋ ਹੁਣ ਹਰ ਘਰ 'ਚ ਪਛਾਣਿਆ ਜਾਂਦਾ, ਨੂੰ ਇਮਾਮੀ ਲਿਮ. 400 ਕਰੋੜ ਰੁਪਏ ਦੇ ਮੁਲਾਂਕਣ ਨਾਲ ਐਕਵਾਇਰ ਕਰਨ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਚੱਲਦੇ ਸ਼ੋਅ 'ਚ ਗਾਇਕ ਕਰਨ ਔਜਲਾ 'ਤੇ ਹੋਇਆ ਹਮਲਾ

ਆਯੁਸ਼ਮਾਨ ਨੇ 2018 'ਚ ਕੰਪਨੀ 'ਚ ਰਣਨੀਤਕ ਨਿਵੇਸ਼ ਨਾਲ ਕਾਰੋਬਾਰ ਦੀ ਦੁਨੀਆ 'ਚ ਪ੍ਰਵੇਸ਼ ਕੀਤਾ। ਇਸ ਦੀ ਮਜ਼ਬੂਤ ​​ਮੁਹਿੰਮ, ਉਤਪਾਦ ਨਵੀਨਤਾ ਤੇ ਪੁਰਸ਼ਾਂ ਦੀ ਜੀਵਨ ਸ਼ੈਲੀ ਦੀ ਸਮਝ ਨਾਲ ਬ੍ਰਾਂਡ ਦੇ ਵਿਕਾਸ ਨੂੰ ਚਲਾਉਣ 'ਚ ਮੁੱਖ ਭੂਮਿਕਾ ਨਿਭਾਈ। ਯਸ਼ਰਾਜ ਫਿਲਮਜ਼ ਤੇ ਇਸਦੀ ਪ੍ਰਤਿਭਾ ਪ੍ਰਬੰਧਨ ਸ਼ਾਖਾ ਵਾਈ. ਐੱਫ. ਆਰ. ਟੇਲੈਂਟ ਨੇ ਆਯੁਸ਼ਮਾਨ ਤੇ 'ਦਿ ਮੈਨ ਕੰਪਨੀ' ਵਿਚਾਲੇ ਸਾਂਝੇਦਾਰੀ 'ਚ ਅਹਿਮ ਭੂਮਿਕਾ ਨਿਭਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News