ਹਾਈ ਕਵਾਲਿਟੀ ਕੰਟੈਂਟ ਵਾਲੀਆਂ ਫ਼ਿਲਮਾਂ ਲਈ ਆਯੁਸ਼ਮਾਨ ਖੁਰਾਨਾ ਨੇ ਆਖੀ ਇਹ ਗੱਲ
Wednesday, Sep 08, 2021 - 01:10 PM (IST)
ਮੁੰਬਈ (ਬਿਊਰੋ) - ਯੰਗ ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਨੇ ਕੋਰੋਨਾ ਮਹਾਮਾਰੀ ਦੌਰਾਨ ਤਿੰਨ ਵੱਡੀਆਂ ਫ਼ਿਲਮਾਂ ਪੂਰੀਆਂ ਕਰ ਲਈਆਂ ਹਨ ਅਤੇ ਹੁਣ ਉਨ੍ਹਾਂ ਦੀਆਂ ਇਸ ਹਾਈ ਕਵਾਲਿਟੀ ਕੰਟੈਂਟ ਵਾਲੀਆਂ ਫ਼ਿਲਮਾਂ ਦਾ ਸਿਨੇਮਾਘਰਾਂ 'ਚ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਆਯੁਸ਼ਮਾਨ ਦੀ ਅਭੀਸ਼ੇਕ ਕਪੂਰ ਨਿਰਦੇਸ਼ਿਤ 'ਚੰਡੀਗੜ੍ਹ ਕਰੇ ਆਸ਼ਿਕੀ', ਅਨੁਭਵ ਸਿਨ੍ਹਾ ਨਿਰਦੇਸ਼ਿਤ 'ਅਨੇਕ' ਅਤੇ ਅਨੁਭਵ ਕਸ਼ਅਪ ਨਿਰਦੇਸ਼ਿਤ 'ਡਾਕਟਰ ਜੀ' ਫ਼ਿਲਮਾਂ ਹਨ, ਜੋ ਵੱਡੇ ਪਰਦੇ 'ਤੇ ਰਿਲੀਜ਼ਿੰਗ ਲਈ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ - ਰੈਪਰ ਲਿਲ ਉਜ਼ੀ ਦੇ ਮੱਥੇ 'ਚੋਂ ਫੈਨ ਨੇ ਕੱਢਿਆ 175 ਕਰੋੜ ਰੁਪਏ ਦਾ ਹੀਰਾ, ਵਹਿੰਦੇ ਖ਼ੂਨ 'ਚ ਵਾਇਰਲ ਹੋਈਆਂ ਤਸਵੀਰਾਂ
ਆਯੁਸ਼ਮਾਨ ਖੁਰਾਨਾ ਕਹਿੰਦੇ ਹਨ ਕਿ ਮਹਾਮਾਰੀ 'ਚ ਤਿੰਨ ਨਵੀਆਂ ਫ਼ਿਲਮਾਂ ਪੂਰੀ ਕਰ ਲੈਣ 'ਚ ਕਾਮਯਾਬ ਰਿਹਾ। ਮੈਂ ਆਪਣੇ-ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ। ਇਨ੍ਹਾਂ ਚੰਗੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਉਣ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਇਨ੍ਹਾਂ 'ਚ ਵੱਖਰਾਪਨ ਹੈ ਅਤੇ ਇਹ ਹੈਰਾਨ ਕਰ ਦੇਣ ਵਾਲੀਆਂ ਫ਼ਿਲਮਾਂ ਹਨ। ਇਹ ਅਜਿਹੀਆਂ ਫ਼ਿਲਮਾਂ ਹਨ ਜੋ ਲੋਕਾਂ ਨੂੰ ਚਰਚਾ ਅਤੇ ਬਹਿਸ ਕਰਨ ਲਈ ਇਕ ਨਵਾਂ ਅਨੁਭਵ ਦੇਣਗੀਆਂ।
ਇਹ ਖ਼ਬਰ ਵੀ ਪੜ੍ਹੋ - ਸਿਧਾਰਥ ਦੀ ਮੌਤ ਨਾਲ ਮਿਲਿੰਦ ਗਾਬਾ ਨੂੰ ਲੱਗਾ ਧੱਕਾ, ਕਿਹਾ– ‘ਮੈਂ ਅੰਦਰੋਂ ਹਿੱਲ ਗਿਆ ਹਾਂ’
ਆਯੁਸ਼ਮਾਨ ਖੁਰਾਨਾ ਸਾਰਿਆਂ ਨੂੰ ਸੁਰੱਖਿਅਤ ਸ਼ੂਟਿੰਗ ਦਾ ਅਨੁਭਵ ਦੇਣ ਦਾ ਕ੍ਰੈਡਿਟ ਆਪਣੇ ਪ੍ਰਾਜੈਕਟਸ ਦੇ ਫ਼ਿਲਮ ਨਿਰਮਾਤਾਵਾਂ ਨੂੰ ਦਿੰਦੇ ਹਨ। ਉਹ ਕਹਿੰਦੇ ਹਨ ਕਿ ''ਮੈਂ ਇਨ੍ਹਾਂ ਪ੍ਰਾਜੈਕਟਸ ਦੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਮਹਾਮਾਰੀ ਦੌਰਾਨ ਉਨ੍ਹਾਂ ਨੇ ਜੋ ਕੀਤਾ ਹੈ, ਉਹ ਇਕ ਬਹੁਤ ਚੰਗਾ ਕੰਮ ਹੈ। ਉਨ੍ਹਾਂ ਨੇ ਮੁਸ਼ਕਲ ਸਮੇਂ 'ਚ ਇਹ ਯਕੀਨੀ ਕੀਤਾ ਹੈ ਕਿ ਸ਼ੂਟਿੰਗ ਸਹੀ ਅਤੇ ਸੁਰੱਖਿਅਤ ਰੂਪ ਨਾਲ ਅਤੇ ਪ੍ਰਫੈਕਟ ਬਾਯੋ-ਬਬਲ 'ਚ ਹੋਵੇ। ਆਯੁਸ਼ਮਾਨ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਪ੍ਰਾਜੈਕਟਸ ਲੋਕਾਂ ਨੂੰ ਸਿਨੇਮਾਘਰਾਂ 'ਚ ਵਾਪਸ ਲਿਆਉਣ 'ਚ ਅਹਿਮ ਭੂਮਿਕਾ ਨਿਭਾਉਣਗੇ।
ਇਹ ਖ਼ਬਰ ਵੀ ਪੜ੍ਹੋ - ਮੌਤ ਤੋਂ 6 ਦਿਨ ਪਹਿਲਾਂ ਸਿਧਾਰਥ ਸ਼ੁਕਲਾ ਨੇ ਕੀਤਾ ਸੀ ਇਹ ਨੇਕ ਕੰਮ, ਕਿਹਾ ਸੀ 'ਜ਼ਿੰਦਗੀ ਕਿੰਨੀ ਸਸਤੀ ਹੋ ਗਈ ਹੈ'