ਫ਼ਿਲਮ ‘ਡਾਕਟਰ ਜੀ’ ’ਚ ਆਯੂਸ਼ਮਾਨ ਖੁਰਾਣਾ ਦੇ ਲੁੱਕ ਤੋਂ ਉਠਿਆ ਪਰਦਾ

07/02/2022 11:53:39 AM

ਮੁੰਬਈ (ਬਿਊਰੋ)– ਨੈਸ਼ਨਲ ਡਾਕਟਰਸ ਡੇ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਖ਼ਾਸ ਸਰਪ੍ਰਾਈਜ਼ ਦਿੰਦਿਆਂ ਆਯੂਸ਼ਮਾਨ ਖੁਰਾਣਾ ਨੇ ਆਪਣੀ ਆਉਣ ਵਾਲੀ ਫ਼ਿਲਮ ‘ਡਾਕਟਰ ਜੀ’ ਦੀ ਟੀਮ ਨਾਲ ਮਿਲ ਕੇ ਫ਼ਿਲਮ ਤੋਂ ਆਪਣਾ ਲੁੱਕ ਜਾਰੀ ਕੀਤਾ ਹੈ। ਇਹ ਫ਼ਿਲਮ ਜੰਗਲੀ ਪਿਕਚਰਜ਼ ਵਲੋਂ ਬਣਾਈ ਗਈ ਹੈ।

ਫ਼ਿਲਮ ਦਾ ਨਿਰਦੇਸ਼ਨ ਅਨੁਭੂਤੀ ਕਸ਼ਯਪ ਨੇ ਕੀਤਾ ਹੈ। ਇਸ ਕੈਂਪਸ ਕਾਮੇਡੀ ਡਰਾਮਾ ਫ਼ਿਲਮ ’ਚ ਆਯੂਸ਼ਮਾਨ ਖੁਰਾਣਾ ਪਹਿਲੀ ਵਾਰ ਇਕ ਗਾਇਨੋਕੋਲਾਜਿਸਟ ਦੀ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਇਸ ’ਚ ਉਹ ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਦਿੱਗਜ ਅਦਾਕਾਰਾ ਸ਼ੈਫਾਲੀ ਸ਼ਾਹ ਨਾਲ ਨਜ਼ਰ ਆਉਣ ਵਾਲੇ ਹਨ।

ਆਯੂਸ਼ਮਾਨ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ’ਤੇ ਫ਼ਿਲਮ ਤੋਂ ਆਪਣੇ ਲੁੱਕ ਦੀ ਤਾਜ਼ਾ ਝਲਕ ਨੂੰ ਸਾਂਝਾ ਕਰਦਿਆਂ ਲਿਖਿਆ, ‘‘ਜੀ ਸੇ ਗਾਇਨੋਕੋਲਾਜਿਸਟ... ਜੀ ਸੇ ਗੁਪਤਾ।’’ ਇਹ ਹੈ ਸਾਡਾ #DOCTORG.

ਦੱਸ ਦੇਈਏ ਕਿ ਆਯੂਸ਼ਮਾਨ ਖੁਰਾਣਾ ਦੀ ਇਹ ਫ਼ਿਲਮ ਪਹਿਲਾਂ 17 ਜੂਨ, 2022 ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦੇ ਚਲਦਿਆਂ ਇਸ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਅਜੇ ਤਕ ਨਹੀਂ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News