ਪ੍ਰਸ਼ੰਸਕ ਵੱਲੋਂ ਸਾਂਝੀਆਂ ਕੀਤੀਆਂ ਯਾਦਾਂ ਨੂੰ ਦੇਖ ਭਾਵੁਕ ਹੋਏ ਆਯੁਸ਼ਮਾਨ ਖੁਰਾਨਾ
Saturday, May 29, 2021 - 04:25 PM (IST)
ਮੁੰਬਈ: ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਬਹੁਤ ਭਾਵੁਕ ਕਰਨ ਵਾਲੀ ਪੋਸਟ ਸਾਂਝੀ ਕੀਤੀ ਹੈ। ਆਯੁਸ਼ਮਾਨ ਨੇ ਇਸ ਪੋਸਟ ’ਚ ਲਿਖਿਆ ਕਿ ਮਹਾਮਾਰੀ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਸਟੇਜ ’ਤੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਪਲ ਉਨ੍ਹਾਂ ਲਈ ਬਹੁਤ ਭਾਵੁਕ ਹੋਵੇਗਾ ਅਤੇ ਉਹ ਰੋ ਪੈਣਗੇ। ਦਰਅਸਲ ਆਯੁਸ਼ਮਾਨ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫੈਨ ਪੇਜ ਦੀ ਵੀਡੀਓ ਰੀਪੋਸਟ ਕੀਤੀ ਸੀ। ਇਸ ਵੀਡੀਓ ’ਚ ਆਯੁਸ਼ਮਾਨ ਚੰਡੀਗੜ੍ਹ ’ਚ ਸਟੇਜ ’ਤੇ ਹਜ਼ਾਰਾਂ-ਲੱਖਾਂ ਦੀ ਭੀੜ ਦੇ ਸਾਹਮਣੇ ਲਾਈਵ ਪਰਫਾਰਮ ਕਰਦੇ ਦਿਖ ਰਹੇ ਹਨ।
ਇਸ ਦੌਰਾਨ ਆਯੁਸ਼ਮਾਨ ਆਪਣੀ ਫ਼ਿਲਮ ‘ਵਿੱਕੀ ਡੋਨਰ’ ਦਾ ਗਾਣਾ ‘ਪਾਣੀ ਦਾ ਰੰਗ’ ਗਾਉਂਦੇ ਨਜ਼ਰ ਆਉਂਦੇ ਹਨ। ਇਸ ਪੁਰਾਣੇ ਪਲ ਨੂੰ ਯਾਦ ਕਰਦੇ ਹੋਏ ਆਯੁਸ਼ਮਾਨ ਨੇ ਇਹ ਗੱਲ ਆਖੀ। ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ ਨਾਲ ਕੀਤੀ ਸੀ। ਆਯੁਸ਼ਮਾਨ ਨੇ ਆਪਣੇ ਕਰੀਅਰ ਦੌਰਾਨ ਕਈ ਗਾਣੇ ਵੀ ਲਿਖੇ ਹਨ ਅਤੇ ਗਾਣੇ ਵੀ ਹਨ ਅਤੇ ਅੱਜ ਉਨ੍ਹਾਂ ਦੀ ਗਿਣਤੀ ਦੇਸ਼ ਦੇ ਚੁਨਿੰਦਾ ਸਿਤਾਰਿਆਂ ’ਚ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਯੁਸ਼ਮਾਨ ਅਤੇ ਉਨ੍ਹਾਂ ਦੀ ਪਤਨੀ, ਫ਼ਿਲਮਮੇਕਰ ਅਤੇ ਲੇਖਿਕਾ ਤਾਹਿਰਾ ਕਸ਼ਯਪ, ਕੋਰੋਨਾ ਸੰਕਰਮਣ ਨਾਲ ਲੜਣ ਲਈ ਮਹਾਰਾਸ਼ਟਰ ਚੀਫ ਮਿਨਿਸਟਰ ਰਾਹਤ ਫੰਡ ’ਚ ਡੋਨੇਸ਼ਨ ਦੇ ਕੇ ਚਰਚਾ ’ਚ ਆਏ ਸਨ। ਜੇਕਰ ਆਯੁਸ਼ਮਾਨ ਦੀ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਅਭਿਸ਼ੇਕ ਕਪੂਰ ਦੀ ‘ਚੰਡੀਗੜ੍ਹ ਕਰੇ ਆਸ਼ਿਕੀ’, ‘ਅਨੇਕ’ ਅਤੇ ‘ਡਾਕਟਰ ਜੀ’ ’ਚ ਨਜ਼ਰ ਆਉਣਗੇ।