ਵੈਲੇਨਟਾਈਨ ਡੇ ’ਤੇ ਆਇਸ਼ਾ ਖ਼ਾਨ ਨੂੰ ਮਿਲਿਆ ਨਵਾਂ ਪਿਆਰ! ਮਿਸਟਰੀ ਮੈਨ ਦਾ ਹੱਥ ਫੜ ਤਸਵੀਰ ਕੀਤੀ ਸਾਂਝੀ

Thursday, Feb 15, 2024 - 11:16 AM (IST)

ਵੈਲੇਨਟਾਈਨ ਡੇ ’ਤੇ ਆਇਸ਼ਾ ਖ਼ਾਨ ਨੂੰ ਮਿਲਿਆ ਨਵਾਂ ਪਿਆਰ! ਮਿਸਟਰੀ ਮੈਨ ਦਾ ਹੱਥ ਫੜ ਤਸਵੀਰ ਕੀਤੀ ਸਾਂਝੀ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਆਮ ਤੋਂ ਖ਼ਾਸ ਤੱਕ, ਹਰ ਕੋਈ ਵੈਲੇਨਟਾਈਨ ਡੇ ਦੇ ਰੰਗਾਂ ’ਚ ਡੁੱਬਿਆ ਹੋਇਆ ਹੈ। ਪਿਆਰ ਦੇ ਇਸ ਦਿਨ ’ਤੇ ਜੋੜੇ ਇਕ-ਦੂਜੇ ਨੂੰ ਵਧਾਈ ਦੇ ਰਹੇ ਹਨ ਤਾਂ ਕੋਈ ਗਿਫ਼ਟ ਦੇ ਕੇ ਆਪਣੇ ਪਾਰਟਨਰ ਨੂੰ ਖ਼ੁਸ਼ ਕਰ ਰਿਹਾ ਹੈ। ਇਸ ਦੌਰਾਨ ‘ਬਿੱਗ ਬੌਸ 17’ ਫੇਮ ਤੇ ਮੁਨੱਵਰ ਫਾਰੂਕੀ ਦੀ ਸਾਬਕਾ ਪ੍ਰੇਮਿਕਾ ਆਇਸ਼ਾ ਖ਼ਾਨ ਨੂੰ ਵੀ ਆਪਣਾ ਵੈਲੇਨਟਾਈਨ ਮਿਲ ਗਿਆ ਹੈ। ਅਦਾਕਾਰਾ ਨੇ ਆਪਣੇ ਮਿਸਟਰੀ ਮੈਨ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਆਇਸ਼ਾ ਖ਼ਾਨ ਨੂੰ ਮਿਲਿਆ ਨਵਾਂ ਪਿਆਰ?
ਆਇਸ਼ਾ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਉਹ ਇਕ ਰਹੱਸਮਈ ਵਿਅਕਤੀ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਤਸਵੀਰ ’ਚ ਕਿਸੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਰਹੱਸਮਈ ਵਿਅਕਤੀ ਦੇ ਹੱਥ ’ਚ ਇਕ ਘੜੀ ਹੈ ਤੇ ਉਸ ਨੇ ਇਕ ਕਮੀਜ਼ ਦੇ ਨਾਲ ਇਕ ਬਲੇਜ਼ਰ ਪਾਇਆ ਹੋਇਆ ਹੈ, ਜੋ ਤਸਵੀਰ ’ਚ ਦਿਖਾਈ ਦੇ ਰਿਹਾ ਹੈ ਪਰ ਅਦਾਕਾਰਾ ਨੇ ਇਸ ਤਸਵੀਰ ਨਾਲ ਕੁਝ ਨਹੀਂ ਲਿਖਿਆ ਹੈ। ਕੀ ਹੁਣ ਆਇਸ਼ਾ ਖ਼ਾਨ ਨੂੰ ਸੱਚਮੁੱਚ ਨਵਾਂ ਪਿਆਰ ਮਿਲਿਆ ਹੈ ਜਾਂ ਉਹ ਵੀ ਮੁਨੱਵਰ ਫਾਰੂਕੀ ਵਾਂਗ ਆਪਣੇ ਪ੍ਰਸ਼ੰਸਕਾਂ ਨਾਲ ਮਜ਼ਾਕ ਕਰ ਰਹੀ ਹੈ।

ਦਰਅਸਲ, ਮੁਨੱਵਰ ਨੇ ਹਾਲ ਹੀ ’ਚ ਇਕ ਰਹੱਸਮਈ ਕੁੜੀ ਦਾ ਹੱਥ ਫੜੀ ਇਕ ਤਸਵੀਰ ਸ਼ੇਅਰ ਕੀਤੀ ਸੀ ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ‘ਬਿੱਗ ਬੌਸ 17’ ਦੇ ਵਿਜੇਤਾ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਸਿਰਫ਼ ਮਜ਼ਾਕ ਕਰ ਰਿਹਾ ਸੀ ਤੇ ਉਸ ਦੀ ਜ਼ਿੰਦਗੀ ’ਚ ਕੋਈ ਕੁੜੀ ਨਹੀਂ ਹੈ।

 
 
 
 
 
 
 
 
 
 
 
 
 
 
 
 

A post shared by Ayesha Khan (@ayeshaakhan_official)

ਆਇਸ਼ਾ ਨੇ ਵੀਡੀਓ ਸ਼ੇਅਰ ਕਰਕੇ ਵੈਲੇਨਟਾਈਨ ਡੇ ਦੀ ਵਧਾਈ ਦਿੱਤੀ
ਇਸ ਸਟੋਰੀ ਤੋਂ ਇਲਾਵਾ ਆਇਸ਼ਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕਰਕੇ ਵੈਲੇਨਟਾਈਨ ਡੇ ਦੀ ਵਧਾਈ ਦਿੱਤੀ ਹੈ। ਇਸ ਵੀਡੀਓ ’ਚ ਉਸ ਨੇ ਲਾਲ ਰੰਗ ਦੀ ਲੰਬੀ ਬਾਡੀਕੋਨ ਡਰੈੱਸ ਪਹਿਨੀ ਹੈ। ਆਇਸ਼ਾ ਖੁੱਲ੍ਹੇ ਵਾਲਾਂ, ਲਾਲ ਲਿਪਸਟਿਕ ਤੇ ਚਮਕਦਾਰ ਅੱਖਾਂ ’ਚ ਬਹੁਤ ਹੌਟ ਤੇ ਖ਼ੂਬਸੂਰਤ ਲੱਗ ਰਹੀ ਹੈ। ਇਸ ਵੀਡੀਓ ਦੇ ਨਾਲ ਅਦਾਕਾਰਾ ਨੇ ਲਿਖਿਆ ਹੈ, ‘‘ਹੈਪੀ ਵੈਲੇਨਟਾਈਨ ਡੇ’’।

 
 
 
 
 
 
 
 
 
 
 
 
 
 
 
 

A post shared by AbhishekKumar (@aebyborntoshine)

ਤੁਹਾਨੂੰ ਦੱਸ ਦੇਈਏ ਕਿ ਆਇਸ਼ਾ ਖ਼ਾਨ ‘ਬਿੱਗ ਬੌਸ 17’ ’ਚ ਵਾਈਲਡ ਕਾਰਡ ਦੇ ਰੂਪ ’ਚ ਆਈ ਸੀ। ਸ਼ੋਅ ’ਚ ਆ ਕੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਮੁਨੱਵਰ ਫਾਰੂਕੀ ਨਾਲ ਰਿਲੇਸ਼ਨਸ਼ਿਪ ’ਚ ਸੀ। ਮੁਨੱਵਰ ਨੇ ਵੀ ਇਸ ਨੂੰ ਸਹੀ ਕਿਹਾ ਸੀ ਪਰ ਹੌਲੀ-ਹੌਲੀ ਸ਼ੋਅ ’ਚ ਆਇਸ਼ਾ ਨੇ ਮੁਨੱਵਰ ’ਤੇ ਕਈ ਗੰਭੀਰ ਦੋਸ਼ ਲਾਏ। ਹਾਲਾਂਕਿ ਜਦੋਂ ਆਇਸ਼ਾ ਖ਼ਾਨ ਸ਼ੋਅ ’ਚ ਆਈ ਤੇ ਮੁਨੱਵਰ ’ਤੇ ਇਲਜ਼ਾਮ ਲਗਾਏ ਤਾਂ ਸਲਮਾਨ ਖ਼ਾਨ ਨੇ ਉਸ ਨੂੰ ਤਾੜਨਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News