‘ਸਕੂਲ ਆਫ ਲਾਈਜ਼’: ਇਕ ਸੱਚ ਨੂੰ ਲੁਕਾਉਣ ਲਈ ਕਈ ਸੱਚ ਮਿਟਾਉਣੇ ਪੈਂਦੇ ਹਨ?

06/02/2023 1:06:43 PM

ਅਸੀਂ ਕਈ ਵਾਰ ਸੁਣਿਆ ਹੈ ਕਿ ਇਕ ਸੱਚ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਹਨ ਪਰ ਕੀ ਇਕ ਸੱਚ ਨੂੰ ਲੁਕਾਉਣ ਲਈ ਬਹੁਤ ਸਾਰੇ ਸੱਚ ਮਿਟਾਉਣੇ ਵੀ ਪੈਂਦੇ ਹਨ? ਇਹ ਜਾਣਨ ਲਈ ਤੁਹਾਨੂੰ ਅਪਕਮਿੰਗ ਵੈੱਬ ਸੀਰੀਜ਼ ‘ਸਕੂਲ ਆਫ ਲਾਈਜ਼’ ਵੇਖਣੀ ਹੋਵੇਗੀ। ਇਹ ਸੀਰੀਜ਼ 2 ਜੂਨ, 2023 ਨੂੰ ਡਿਜ਼ਨੀ ਪਲੱਸ ਹਾਟਸਟਾਰ ’ਤੇ ਰਿਲੀਜ਼ ਹੋਣ ਵਾਲੀ ਹੈ, ਜਿਸ ਵਿਚ ਨਿਮਰਤ ਕੌਰ ਅਤੇ ਸੋਨਾਲੀ ਕੁਲਕਰਨੀ ਸਮੇਤ ਕਈ ਬਿਹਤਰੀਨ ਸਟਾਰ ਨਜ਼ਰ ਆਉਣਗੇ। ਵੈੱਬ ਸੀਰੀਜ਼ ਨੂੰ ਲੈ ਕੇ ਲੀਡ ਐਕਟ੍ਰੈੱਸ ਨਿਮਰਤ ਕੌਰ ਅਤੇ ਡਾਇਰੈਕਟਰ ਅਵਿਨਾਸ਼ ਅਰੁਣ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਨਿਮਰਤ ਕੌਰ:

ਤੁਸੀਂ ਇਸ ਸੀਰੀਜ਼ ਦਾ ਹਿੱਸਾ ਕਿਵੇਂ ਬਣੇ?
ਨਿਮਰਤ ਮੁਸਕੁਰਾਉਂਦੇ ਹੋਏ ਕਹਿੰਦੀ ਹੈ ਕਿ ਦਰਅਸਲ ਅਵਿਨਾਸ਼ ਦਾ ਕੰਮ ਮੈਂ ਕਈ ਦਿਨਾਂ ਤੋਂ ਫਾਲੋ ਕਰ ਰਹੀ ਹਾਂ। ਉਨ੍ਹਾਂ ਵਿਚ ਵੱਖਰਾ ਟੈਲੇਂਟ ਹੈ, ਉਨ੍ਹਾਂ ਦੇ ਕੰਮ ਨੂੰ ਕਈ ਸਾਲਾਂ ਤੱਕ ਵੇਖਿਆ ਜਾਵੇਗਾ ਅਤੇ ਸ਼ਲਾਘਾ ਕੀਤੀ ਜਾਵੇਗਾ। ਮੇਰੀ ਹਮੇਸ਼ਾ ਤੋਂ ਇੱਛਾ ਸੀ ਕਿ ਮੈਂ ਉਨ੍ਹਾਂ ਦੇ ਨਾਲ ਕੰਮ ਕਰ ਸਕਾਂ ਅਤੇ ਜਦੋਂ ਮੇਰੇ ਕੋਲ ‘ਸਕੂਲ ਆਫ਼ ਲਾਈਜ਼’ ਦਾ ਆਫ਼ਰ ਆਇਆ ਤਾਂ ਮੈਂ ਤੁਰੰਤ ਹਾਂ ਬੋਲ ਦਿੱਤਾ, ਕਿਉਂਕਿ ਮੈਂ ਅਜਿਹਾ ਕਿਰਦਾਰ ਪਹਿਲਾਂ ਕਦੇ ਨਹੀਂ ਨਿਭਾਇਆ ਸੀ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਰੋਲ ਕੀਤਾ, ਇਸ ਦੌਰਾਨ ਮੈਨੂੰ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ, ਜਿਸ ਨੂੰ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ।

ਇਸ ਸੀਰੀਜ਼ ਵਿਚ ਤੁਸੀਂ ਬੱਚਿਆਂ ਦੇ ਨਾਲ ਕੰਮ ਕੀਤਾ ਹੈ, ਇਸ ਦਾ ਐਕਸਪੀਰੀਅੈਂਸ ਕਿਵੇਂ ਰਿਹਾ?
ਬੱਚੇ ਬੇਸ਼ੱਕ ਕੱਦ ਵਿਚ ਛੋਟੇ ਹੁੰਦੇ ਹਨ ਪਰ ਉਹ ਬੇਹੱਦ ਸਮਝਦਾਰ ਹੁੰਦੇ ਹਨ। ਮੈਨੂੰ ਉਨ੍ਹਾਂ ਸਾਰਿਆਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ। ਮੈਂ ਉਂਝ ਵੀ ਹਰ ਉਮਰ ਦੇ ਬੱਚਿਆਂ ਨੂੰ ਇੰਡੀਵਿਜੁਅਲ ਤੌਰ ’ਤੇ ਵੇਖਦੀ ਹਾਂ, ਜਿਸ ਨਾਲ ਉਹ ਸਾਡੇ ਨਾਲ ਖੁੱਲ੍ਹਦੇ ਵੀ ਹਨ ਅਤੇ ਬੇਝਿਜਕ ਹੋ ਕੇ ਆਪਣੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰਦੇ ਹਨ। ਮੈਨੂੰ ਉਂਝ ਵੀ ਬੱਚਿਆਂ ਦੇ ਨਾਲ ਘੁਲਣ-ਮਿਲਣ ਵਿਚ ਕਾਫ਼ੀ ਮਜ਼ਾ ਆਉਂਦਾ ਹੈ।

ਤੁਹਾਨੂੰ ਆਪਣੇ ਕਿਰਦਾਰ ਤੋਂ ਕੀ ਜਾਣਨ ਨੂੰ ਮਿਲਿਆ?
ਮੇਰੀ ਭੈਣ ਸਟੂਡੈਂਟ ਕੌਂਸਲਰ ਸਨ ਤਾਂ ਮੈਂ ਉਨ੍ਹਾਂ ਨੂੰ ਕੰਮ ਕਰਦਿਆਂ ਬਹੁਤ ਕਰੀਬ ਤੋਂ ਵੇਖਿਆ ਹੈ। ਉਨ੍ਹਾਂ ਦੀ ਜਿੰਦਗੀ ਬਹੁਤ ਚੈਲੇਂਜਿੰਗ ਸੀ, ਕਿਉਂਕਿ ਉਹ ਕਦੇ-ਕਦੇ ਬਹੁਤ ਡਿਸਟਰਬ ਹੋ ਜਾਂਦੇ ਸਨ ਕਿ ਇੰਨੇ ਛੋਟੇ-ਛੋਟੇ ਬੱਚਿਆਂ ਵਿਚ ਇੰਨੇ ਇਸ਼ੂਜ਼ ਕਿਵੇਂ ਹੋ ਜਾਂਦੇ ਹਨ ਅਤੇ ਵੈੱਬ ਸੀਰੀਜ਼ ਵਿਚ ਵੀ ਕੁੱਝ ਅਜਿਹਾ ਹੀ ਹੈ। ਇਸ ਸੀਰੀਜ਼ ਵਿਚ ਮੈਨੂੰ ਬਹੁਤ ਕੁੱਝ ਜਾਣਨ ਨੂੰ ਮਿਲਿਆ, ਕਹਾਣੀ ਵਿਚ ਵਿਖਾਇਆ ਗਿਆ ਹੈ ਕਿ ਜਦੋਂ ਕੁੱਝ ਚੀਜ਼ਾਂ ਇਕਦਮ ਤੋਂ ਉਭਰ ਕੇ ਸਾਹਮਣੇ ਆਉਂਦੀਆਂ ਹਨ, ਇਸ ਤੋਂ ਬਾਅਦ ਕੀ ਹੁੰਦਾ ਹੈ, ਕਿਸ ਤਰ੍ਹਾਂ ਦੀ ਸਥਿਤੀ ਸਾਹਮਣੇ ਹੁੰਦੀ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਜਾਂਦਾ ਹੈ।

ਅਵਿਨਾਸ਼ ਦੀ ਕੋਈ ਖਾਸੀਅਤ, ਜੋ ਕੰਮ ਕਰਦੇ ਸਮੇਂ ਪਤਾ ਲੱਗੀ ਹੋਵੇ?
ਇਸ ਦੀ ਤਾਂ ਮੇਰੇ ਕੋਲ ਬਹੁਤ ਵੱਡੀ ਲਿਸਟ ਹੈ। ਇਹ ਉਨ੍ਹਾਂ ਕੁਝ ਚੁਨਿੰਦਾ ਲੋਕਾਂ ਵਿਚੋਂ ਹਨ, ਜੋ ਸੈੱਟ ’ਤੇ ਬਹੁਤ ਵਧੀਆ ਮਾਹੌਲ ਬਣਾ ਕੇ ਰੱਖਦੇ ਹਨ, ਕਿਉਂਕਿ ਸੈੱਟ ’ਤੇ ਡਾਇਰੈਕਟਰ ਲਾਈਟ ਹਾਊਸ ਦੀ ਤਰ੍ਹਾਂ ਹੁੰਦਾ ਹੈ, ਜੋ ਮਾਹੌਲ ਨੂੰ ਖੁਸ਼ਨੁਮਾ ਬਣਾ ਕੇ ਰੱਖਦਾ ਹੈ। ਇਸ ਦੇ ਨਾਲ ਇਹ ਬਹੁਤ ਚੰਗੇ ਸਿਨੇਮੈਟੋਗ੍ਰਾਫ਼ਰ ਵੀ ਹਨ।

ਅਵਿਨਾਸ਼ ਅਰੁਣ

ਕੀ ਇਹ ਵੈੱਬ ਸੀਰੀਜ਼ ਸੱਚੀ ਘਟਨਾ ’ਤੇ ਆਧਾਰਿਤ ਹੈ?
ਵੈੱਬ ਸੀਰੀਜ਼ ’ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਸ ਦੀ ਰਿਸਰਚ ’ਤੇ ਕਾਫ਼ੀ ਧਿਆਨ ਦਿੱਤਾ ਹੈ। ਇਸ ਦੇ ਨਾਲ ਅਸੀਂ ਬਹੁਤ ਸਾਰੇ ਘਟਨਾਕ੍ਰਮ ਇਕੱਠੇ ਕੀਤੇ, ਫਿਰ ਉਨ੍ਹਾਂ ਦਾ ਬਰੀਕੀ ਨਾਲ ਅਧਿਐਨ ਕੀਤਾ, ਉਸ ਤੋਂ ਬਾਅਦ ‘ਸਕੂਲ ਆਫ਼ ਲਾਈਜ਼’ ਦੀ ਕਹਾਣੀ ਲਿਖੀ ਗਈ ਹੈ। ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ।

ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹੀ ਕਿਹੜੀ ਚੀਜ਼ ਹੈ ਜੋ ਬੱਚਿਆਂ ਨੂੰ ਸਾਈਕੋਲਾਜੀ ਵੱਲ ਖਿੱਚਦੀ ਹੈ?
ਬੱਚਿਆਂ ਦਾ ਮਨ ਬਹੁਤ ਸਾਫ਼ ਹੁੰਦਾ ਹੈ, ਤੁਸੀਂ ਜਿਸ ਤਰ੍ਹਾਂ ਉਨ੍ਹਾਂ ਨਾਲ ਵਿਵਹਾਰ ਕਰੋਗੇ, ਉਹ ਉਹੋ ਜਿਹਾ ਹੀ ਸਿੱਖਣਗੇ। ਸਾਈਕੋਲਾਜੀ ਦੇ ਨਜ਼ਰੀਏ ਨਾਲ ਵੇਖੀਏ ਤਾਂ ਅੱਜ ਕੱਲ੍ਹ ਲੋਕ ਆਪਣੇ ਬੱਚਿਆਂ ਨਾਲ ਬਹੁਤ ਘੱਟ ਗੱਲਾਂ ਕਰਦੇ ਹਨ, ਜਿਸ ਨਾਲ ਪਤਾ ਨਹੀਂ ਚੱਲਦਾ ਕਿ ਉਨ੍ਹਾਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ। ਸਾਡੇ ਸਮੇਂ ਵਿਚ ਅਜਿਹਾ ਨਹੀਂ ਸੀ, ਮੈਂ ਅੱਜ ਵੀ ਆਪਣੇ ਬਚਪਨ ਨੂੰ ਕਾਫ਼ੀ ਮਿਸ ਕਰਦਾ ਹਾਂ, ਅਜਿਹਾ ਲੱਗਦਾ ਹੈ ਕਿ ਮੇਰਾ ਬਚਪਨ ਅਜੇ ਵੀ ਕਿਤੇ ਰੁਕਿਆ ਹੋਇਆ ਹੈ ਅਤੇ ਜ਼ਿੰਦਾ ਹੈ। ਉਹ ਸਮਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਬਿਹਤਰ ਸੀ ਅਤੇ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਸ ਤੱਕ ਜਾ ਸਕਾਂ। ਜਿਵੇਂ ਮੈਂ ਉਦੋਂ ਮਹਿਸੂਸ ਕਰਦਾ ਸੀ, ਮੈਂ ਫਿਰ ਤੋਂ ਉਹੋ ਜਿਹਾ ਹੀ ਫ਼ੀਲ ਕਰਨਾ ਚਾਹੁੰਦਾ ਹਾਂ। ਹਿੰਦੀ ਮਨੋਰੰਜਨ ਜਗਤ ਵਿਚ ਬਹੁਤ ਹੀ ਘੱਟ ਕੰਟੈਂਟ ਬੱਚਿਆਂ ਲਈ ਬਣਾਇਆ ਜਾਂਦਾ ਹੈ, ਕਾਰਟੂਨ ਤਾਂ ਹਨ ਪਰ ਸੀਰੀਅਸ ਪਾਰਟ ਆਫ਼ ਕੰਟੈਂਟ ਜਿੱਥੇ ਬੱਚੇ ਹੋਣ, ਉਹ ਬਹੁਤ ਘੱਟ ਹੈ।

ਤੁਸੀਂ ਇਕ ਐਕਟਰ ਦੇ ਨਾਲ ਕੰਮ ਕਰਨ ਤੋਂ ਪਹਿਲੇ ਉਸ ਵਿਚ ਕਿਹੜੀ ਖਾਸੀਅਤ ਵੇਖਦੇ ਹੋ ਅਤੇ ਇਸ ਸੀਰੀਜ਼ ਲਈ ਤੁਸੀਂ ਨਿਮਰਤ ਨੂੰ ਹੀ ਕਿਉਂ ਚੁਣਿਆ?
ਮੈਂ ਤਾਂ ਹਮੇਸ਼ਾ ਤੋਂ ਹੀ ਨਿਮਰਤ ਨਾਲ ਕੰਮ ਕਰਨਾ ਚਾਹੁੰਦਾ ਸੀ, ਹੁਣ ਜਾ ਕੇ ਕਿਤੇ ਮੌਕਾ ਮਿਲਿਆ, ਇਸ ਦੇ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਉਨ੍ਹਾਂ ਦੇ ਨਾਲ ਅੱਗੇ ਵੀ ਬਹੁਤ ਕੰਮ ਕਰਨਾ ਹੈ। ਇਕ ਐਕਟਰ ਨੂੰ ਕੈਮਰੇ ’ਤੇ ਦਿਖਾਉਣਾ ਹੁੰਦਾ ਹੈ ਕਿ ਉਹ ਕਿੰਨੇ ਸਬਰ ਅਤੇ ਸੰਜਮ ਨਾਲ ਆਪਣਾ ਰੋਲ ਨਿਭਾਅ ਸਕਦਾ ਹੈ। ਮੈਂ ਵੀ ਕੁੱਝ ਅਜਿਹਾ ਹੀ ਚਾਹੁੰਦਾ ਸੀ, ਜੋ ਸਭ ਕੁਝ ਮੈਨੂੰ ਨਿਮਰਤ ਵਿਚ ਮਿਲਿਆ। ਮੈਂ ਇਨ੍ਹਾਂ ਦੇ ਕੰਮ ਤੋਂ ਵੀ ਕਾਫ਼ੀ ਪ੍ਰਭਾਵਿਤ ਹੋਇਆ।


sunita

Content Editor

Related News