ਕਪਿਲ ਦੇ ਸ਼ੋਅ ''ਚ ਟੈਰੇਂਸ ਲੁਈਸ ''ਤੇ ਸਖਸ਼ ਨੇ ਲਾਏ ਗੰਭੀਰ ਦੋਸ਼, ਸੁਣ ਮਲਾਇਕਾ, ਗੀਤਾ ਤੇ ਅਰਚਨਾ ਦੇ ਉੱਡੇ ਹੋਸ਼ (ਵੀਡੀਓ)

Saturday, Oct 09, 2021 - 11:35 AM (IST)

ਕਪਿਲ ਦੇ ਸ਼ੋਅ ''ਚ ਟੈਰੇਂਸ ਲੁਈਸ ''ਤੇ ਸਖਸ਼ ਨੇ ਲਾਏ ਗੰਭੀਰ ਦੋਸ਼, ਸੁਣ ਮਲਾਇਕਾ, ਗੀਤਾ ਤੇ ਅਰਚਨਾ ਦੇ ਉੱਡੇ ਹੋਸ਼ (ਵੀਡੀਓ)

ਨਵੀਂ ਦਿੱਲੀ (ਬਿਊਰੋ) : 'ਦਿ ਕਪਿਲ ਸ਼ਰਮਾ ਸ਼ੋਅ' ਦੇ ਹਾਲਿਆ ਐਪੀਸੋਡ 'ਚ ਇਕ ਵਿਅਕਤੀ ਨੇ ਸ਼ੋਅ ਨੂੰ ਰੋਕਣ ਦੀ ਧਮਕੀ ਦਿੱਤੀ। ਇਸ ਦੇ ਨਾਲ ਉਨ੍ਹਾਂ ਨੇ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਕਿ ਟੈਰੇਂਸ ਲੁਈਸ ਦੀ ਟੀਮ ਦੇ ਇਕ ਮੈਂਬਰ ਨੇ ਉਸ ਕੋਲੋਂ 50 ਹਜ਼ਾਰ ਰੁਪਏ ਲਏ ਹਨ ਅਤੇ ਉਹ ਵਾਪਸ ਨਹੀਂ ਕਰ ਰਿਹਾ ਹੈ। ਸਟੇਜ 'ਤੇ ਇਹ ਸਭ ਹੋਣ ਦੌਰਾਨ ਟੈਰੇਂਸ ਲੁਈਸ ਅਤੇ ਕਪਿਲ ਸ਼ਰਮਾ ਦੇ ਚਿਹਰੇ ਦਾ ਰੀਐਕਸ਼ਨ ਦੇਖਣ ਵਾਲਾ ਸੀ। ਇਸ ਦੌਰਾਨ ਟੈਰੇਂਸ ਲੁਈਸ ਨਾਲ ਬੈਠੀ ਅਦਾਕਾਰਾ ਮਲਾਇਕਾ ਅਰੋੜਾ ਤੇ ਗੀਤਾ ਕਪੂਰ ਵੀ ਹੈਰਾਨ ਰਹਿ ਗਈਆਂ। 'ਦਿ ਕਪਿਲ ਸ਼ਰਮਾ ਸ਼ੋਅ' ਦੀ ਜੱਜ ਅਰਚਨਾ ਪੂਰਨ ਸਿੰਘ ਵੀ ਇਹ ਸਭ ਵੇਖ ਕੇ ਹੈਰਾਨ ਰਹਿ ਗਈ। ਹਾਲਾਂਕਿ ਬਾਅਦ 'ਚ ਇਹ ਪਤਾ ਲੱਗਾ ਕਿ ਇਹ ਇਕ ਪ੍ਰੈਂਕ ਸੀ। ਇਕ ਵਿਅਕਤੀ ਨੇ ਦਾਅਵਾ ਕੀਤਾ ਕਿ ਟੈਰੇਂਸ ਲੁਈਸ ਦੀ ਟੀਮ ਦੇ ਮੈਂਬਰ ਨੇ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਲਏ ਸਨ, ਜੋ ਕਿ ਅੱਜ ਤੱਕ ਵਾਪਸ ਨਹੀਂ ਕੀਤੇ।

ਵਿਅਕਤੀ ਦਾ ਕਹਿਣਾ ਹੈ, 'ਮੈਂ ਇਕ ਡਾਂਸਰ ਹਾਂ ਅਤੇ ਪਿਛਲੇ 1 ਮਹੀਨੇ ਤੋਂ ਬਹੁਤ ਸੰਘਰਸ਼ ਕਰ ਰਿਹਾ ਹਾਂ। ਮੈਂ ਟੈਰੇਂਸ ਲੁਈਸ ਸਰ ਦੇ ਦਫ਼ਤਰ ਵੀ ਗਿਆ ਸੀ। ਮੇਰੇ ਨਾਲ ਚਾਰ-ਪੰਜ ਲੋਕ ਹੋਰ ਵੀ ਸਨ। ਟੈਰੇਂਸ ਦੀ ਟੀਮ ਨੇ ਮੈਨੂੰ ਰਿਹਰਸਲ ਕਰਨ ਲਈ ਕਿਹਾ। ਇਸ ਤੋਂ ਬਾਅਦ ਟੀਮ ਨੇ ਮੈਨੂੰ ਇੰਤਜ਼ਾਰ ਕਰਨ ਲਈ ਕਿਹਾ ਤੇ ਟੈਰੇਂਸ ਸਰ ਨਾਲ ਮਿਲਵਾਉਣ ਦਾ ਵਾਅਦਾ ਵੀ ਕੀਤਾ। ਇਸ ਦੌਰਾਨ ਮੈਂ ਕਾਫ਼ੀ ਸਮਾਂ ਇੰਤਜ਼ਾਰ ਕੀਤਾ ਪਰ ਟੈਰੇਂਸ ਸਰ ਨੂੰ ਮਿਲ ਨਹੀਂ ਸਕਿਆ। ਮੈਂ ਉਨ੍ਹਾਂ ਦੇ ਇਕ ਅਸਿਸਟੈਂਟ ਨਾਲ ਗੱਲਬਾਤ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਘੱਟ ਤੋਂ ਘੱਟ ਮੈਨੂੰ ਮਿਲਣ ਤਾਂ ਦਿੱਤਾ ਜਾਵੇ।' ਅੱਗੋਂ ਟੀਮ ਨੇ ਮੈਨੂੰ ਕਿਹਾ, 50 ਹਜ਼ਾਰ ਰੁਪਏ ਭੇਜ ਦਿਓ, ਹਾਲਾਂਕਿ ਬਾਅਦ 'ਚ ਮੈਂ ਉਨ੍ਹਾਂ ਨੂੰ 50 ਹਜ਼ਾਰ ਵੀ ਭੇਜ ਦਿੱਤੇ ਪਰ ਫ਼ਿਰ ਵੀ ਉਨ੍ਹਾਂ ਨੇ ਮੇਰਾ ਕੋਈ ਕੰਮ ਨਹੀਂ ਕਰਵਾਇਆ। ਇਸ ਮਾਮਲੇ ਨੂੰ ਲੈ ਕੇ ਮੈਂ ਪਿਛਲੇ 1 ਮਹੀਨੇ ਤੋਂ ਪਰੇਸ਼ਾਨ ਹਾਂ।

ਦੱਸਣਯੋਗ ਹੈ ਟੈਰੇਂਸ ਨੇ ਇਹ ਸਭ ਸੁਣ ਉਸ ਵਿਅਕਤੀ ਨੂੰ ਕਿਹਾ ਕਿ ਜੇਕਰ ਇਹ ਸਭ ਸੱਚ ਹੈ ਤਾਂ ਮੈਂ ਇਹ ਸ਼ੋਅ ਖ਼ਤਮ ਹੋਣ ਤੋਂ ਬਾਅਦ ਤੈਨੂੰ ਤੇਰੇ ਪੈਸੇ ਵਾਪਸ ਕਰ ਕੇ ਜਾਵਾਂਗਾ। ਇਸ ਤੋਂ ਬਾਅਦ ਉਹ ਵਿਅਕਤੀ ਸਟੇਜ 'ਤੇ ਜ਼ਬਰਦਸਤ ਹੰਗਾਮਾ ਕਰਦਾ ਹੈ। ਇਸੇ ਦੌਰਾਨ ਕਪਿਲ ਸ਼ਰਮਾ ਬੋਲਦਾ ਹੈ ਕਿ ਇਹ ਸਭ ਇਕ ਪ੍ਰੈਂਕ ਸੀ। ਇਸ ਤੋਂ ਬਾਅਦ ਆਡੀਅੰਸ ਦੇ ਨਾਲ-ਨਾਲ ਮਲਾਇਕਾ, ਗੀਤਾ ਕਪੂਰ ਤੇ ਅਰਚਨਾ ਪੂਰਨ ਸਿੰਘ ਜ਼ੋਰ ਨਾਲ ਹੱਸਣ ਲੱਗ ਜਾਂਦੀਆਂ ਹਨ। 
 


author

sunita

Content Editor

Related News