ਗਾਇਕ ਕਰਨ ਔਜਲਾ 'ਤੇ ਇਕ-ਦੋ ਵਾਰ ਨਹੀਂ ਸਗੋਂ 4 ਵਾਰ ਹੋ ਚੁੱਕਿਆ ਹਮਲਾ, ਖੁਦ ਕੀਤਾ ਖੁਲਾਸਾ
Sunday, Sep 08, 2024 - 10:08 AM (IST)
ਐਂਟਰਟੇਨਮੈਂਟ ਡੈਸਕ : 'ਤੌਬਾ ਤੌਬਾ' ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਵੱਖਰੀ ਪਛਾਣ ਬਣਾਈ ਹੋਈ ਹੈ। ਗਾਇਕ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ 'ਚ ਖੂਬ ਨਾਂ ਕਮਾ ਰਹੇ ਹਨ। ਹੁਣ ਗਾਇਕ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਇਸ ਵਾਰ ਗਾਇਕ ਆਪਣੇ ਗਾਣਿਆਂ ਕਰਕੇ ਨਹੀਂ ਸਗੋਂ ਲਾਈਵ ਕੰਸਰਟ ਦੌਰਾਨ ਹੋਏ ਉਨ੍ਹਾਂ 'ਤੇ ਹਮਲੇ ਕਾਰਨ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ, ਕਰਨ ਔਜਲਾ 'ਤੇ ਲੰਡਨ 'ਚ ਲਾਈਵ ਸ਼ੋਅ ਦੌਰਾਨ ਇੱਕ ਸਰੋਤੇ ਨੇ ਬੂਟ ਸੁੱਟ ਦਿੱਤਾ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਗਾਇਕ 'ਤੇ ਹਮਲਾ ਹੋਇਆ ਹੈ, ਇਸ ਤੋਂ ਪਹਿਲਾਂ ਵੀ ਉਨ੍ਹਾਂ 'ਤੇ ਕਈ ਪ੍ਰਕਾਰ ਦੇ ਹਮਲੇ ਹੋ ਚੁੱਕੇ ਹਨ। ਇਸ ਸੰਬੰਧੀ ਗਾਇਕ ਨੇ ਖੁਦ ਇੱਕ ਪੋਡਕਾਸਟ ਦੌਰਾਨ ਖੁਲਾਸਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਬੈਨ ਹੋਵੇਗਾ Wikipedia? ਹਾਈ ਕੋਰਟ ਦੀ ਚੇਤਾਵਨੀ ਮਗਰੋਂ ਕੰਪਨੀ ਦਾ ਬਿਆਨ
ਇੱਕ ਪੋਡਕਾਸਟ ਦੌਰਾਨ ਗਾਇਕ ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਧ ਰਹੇ ਖ਼ਤਰਿਆਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਔਜਲਾ ਨੇ ਨਿੱਜੀ ਅਨੁਭਵ ਤੋਂ ਗੱਲ ਕਰਦਿਆਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਘਰ 'ਤੇ ਕਈ ਵਾਰ ਗੋਲੀ ਚੱਲੀ ਹੈ। ਸੁਰੱਖਿਆ ਦੀ ਜ਼ਰੂਰਤ ਬਾਰੇ ਬੋਲਦਿਆਂ ਕਰਨ ਔਜਲਾ ਨੇ ਕਿਹਾ, "ਇਸ ਵਖ਼ਤ ਇਹ ਬਹੁਤ ਮੁਸ਼ਕਲ ਪ੍ਰਸਥਿਤੀ ਬਣ ਗਈ ਹੈ, ਸਾਰੇ ਕਲਾਕਾਰ ਹੀ ਇਸ 'ਚੋਂ ਲੰਘ ਰਹੇ ਹਨ। ਤੁਸੀਂ ਜਾਣਦੇ ਹੋ ਕਿ ਮਾਹੌਲ ਕਿਹੋ ਜਿਹਾ ਹੈ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ
ਆਪਣੀ ਗੱਲ ਦੌਰਾਨ ਗਾਇਕ ਨੇ ਅੱਗੇ ਕਿਹਾ, "ਮੈਂ ਇੱਕ ਕਲਾਕਾਰ ਹਾਂ। ਮੈਂ ਗੀਤ ਬਣਾ ਰਿਹਾ ਹਾਂ। ਮੈਂ ਅਜਿਹਾ ਕੀ ਕੀਤਾ ਹੈ ਕਿ ਜੋ ਇਹ ਹੋ ਰਿਹਾ ਹੈ? ਮੇਰੀਆਂ ਨਿੱਜੀ ਸਮੱਸਿਆਵਾਂ ਵੱਖਰੀਆਂ ਹਨ, ਫਿਰ ਮੇਰੇ ਕਰੀਅਰ ਦੀਆਂ ਸਮੱਸਿਆਵਾਂ ਵੀ ਹਨ ਅਤੇ ਮੈਨੂੰ ਉਨ੍ਹਾਂ ਨਾਲ ਵੀ ਨਜਿੱਠਣਾ ਪੈਂਦਾ ਹੈ। ਮੇਰਾ ਪਰਿਵਾਰ ਹੈ, ਹੁਣ ਮੈਂ ਆਪਣੇ ਪਰਿਵਾਰ ਨੂੰ ਵਧਾਉਣ ਜਾ ਰਿਹਾ ਹਾਂ। ਮੈਂ ਜਲਦ ਹੀ ਬੱਚੇ ਕਰਾਂਗਾ। ਮੇਰੇ ਘਰ ‘ਤੇ ਤਿੰਨ-ਚਾਰ ਵਾਰ ਗੋਲੀ ਚੱਲੀ ਹੈ। ਮੈਂ ਗੋਲੀ ਮੇਰੇ ਕੋਲੋਂ ਲੰਘਦੀ ਦੇਖੀ ਹੈ। ਕੈਨੇਡਾ 'ਚ ਘਰ ਲੱਕੜ ਦਾ ਬਣੇ ਹੁੰਦੇ ਹਨ। ਮੈਂ ਉਹ ਆਵਾਜ਼ ਸੁਣੀ ਹੈ। ਮੈਂ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ।"
ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ ਦੀ ਸਰਕਾਰ ਦਾ ਵੱਡਾ ਐਲਾਨ, ਮੋਬਾਈਲ ਫੋਨ 'ਤੇ ਲਾਈ ਪਾਬੰਦੀ
ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਕਰਨ ਔਜਲਾ ਇਸ ਸਮੇਂ ਸਫ਼ਲਤਾ ਦੀ ਉਚਾਈ ਦਾ ਆਨੰਦ ਮਾਣ ਰਹੇ ਹਨ। ਹਾਲ ਹੀ 'ਚ ਰਿਲੀਜ਼ ਹੋਏ ਕਰਨ ਔਜਲਾ ਦੇ ਗੀਤ 'ਤੌਬਾ ਤੌਬਾ' ਨੂੰ ਸਰੋਤਿਆਂ ਨੇ ਮਣਾਂਮੂਹੀ ਪਿਆਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।