ਸ਼ਾਹਰੁਖ ਖ਼ਾਨ ਤੇ ਵਿਜੇ ਨਾਲ ਫ਼ਿਲਮ ਬਣਾਉਣਗੇ ਐਟਲੀ! ‘ਜਵਾਨ’ ਦੇ ਸੀਕੁਅਲ ’ਤੇ ਤੋੜੀ ਚੁੱਪ

09/17/2023 7:19:47 PM

ਮੁੰਬਈ (ਬਿਊਰੋ)– ਫ਼ਿਲਮ ‘ਜਵਾਨ’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੇ ਫ਼ਿਲਮਕਾਰ ਐਟਲੀ ਕੁਮਾਰ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ। ਪਹਿਲੀ ਫ਼ਿਲਮ ਤੋਂ ਹੀ ਉਸ ਨੇ ਅਜਿਹਾ ਧਮਾਲ ਮਚਾ ਦਿੱਤਾ, ਜਿਸ ਦੀ ਸ਼ਾਇਦ ਹੀ ਕਿਸੇ ਨੂੰ ਉਮੀਦ ਹੋਵੇਗੀ। ਐਟਲੀ ਪਹਿਲਾਂ ਹੀ ਸਾਊਥ ’ਚ ਚਾਰ ਵੱਡੀਆਂ ਹਿੱਟ ਫ਼ਿਲਮਾਂ ਦੇ ਚੁੱਕੇ ਹਨ ਤੇ ਹੁਣ ਬਾਲੀਵੁੱਡ ’ਚ ਵੀ ਉਨ੍ਹਾਂ ਦੀ ਪਹਿਲੀ ਫ਼ਿਲਮ ’ਜਵਾਨ’ ਸਫਲ ਰਹੀ।

ਫ਼ਿਲਮ ‘ਜਵਾਨ’ ਨੇ ਘਰੇਲੂ ਬਾਕਸ ਆਫਿਸ ’ਤੇ 10 ਦਿਨਾਂ ’ਚ ਆਸਾਨੀ ਨਾਲ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਜਦਕਿ ਦੁਨੀਆ ਭਰ ’ਚ ਇਹ 700 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਈ ਹੈ। ਜਿਸ ਰਫ਼ਤਾਰ ਨਾਲ ਫ਼ਿਲਮ ਅੱਗੇ ਵੱਧ ਰਹੀ ਹੈ, ਉਸ ਨੂੰ ਦੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ 1000 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਲਵੇਗੀ।

ਰਿਪੋਰਟ ਮੁਤਾਬਕ ਐਟਲੀ ਕੁਮਾਰ ਨੇ ਫ਼ਿਲਮ ‘ਜਵਾਨ’ ਦੇ ਸੀਕੁਅਲ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਉਨ੍ਹਾਂ ਕਿਸੇ ਫ਼ਿਲਮ ਦਾ ਸੀਕੁਅਲ ਨਹੀਂ ਬਣਾਇਆ ਹੈ। ਜੇਕਰ ਉਹ ‘ਜਵਾਨ’ ਫ਼ਿਲਮ ਲਈ ਕੁਝ ਚੰਗਾ ਲੈ ਕੇ ਆਉਂਦਾ ਹੈ ਤਾਂ ਉਹ ਭਾਗ ਦੋ ਬਣਾਉਣਗੇ। ਉਹ ਜਲਦੀ ਜਾਂ ਬਾਅਦ ’ਚ ਇਸ ਫ਼ਿਲਮ ਦਾ ਸੀਕੁਅਲ ਬਣਾ ਸਕਦੇ ਹਨ। ਉਨ੍ਹਾਂ ਨੇ ਇਸ ਲਈ ਆਪਣੇ ਆਪ ਨੂੰ ਬੰਨ੍ਹਿਆ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ

ਐਟਲੀ ਨੇ ਵਿਜੇ ਨਾਲ ਕੋਲੀਵੁੱਡ ’ਚ ਤਿੰਨ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਹਾਲ ਹੀ ’ਚ ਸ਼ਾਹਰੁਖ ਖ਼ਾਨ ਤੇ ਐਟਲੀ ਨਾਲ ਵਿਜੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਨੂੰ ਦੇਖ ਕੇ ਕਿਆਸ ਲਗਾਈ ਜਾ ਰਹੀ ਸੀ ਕਿ ਵਿਜੇ ਵੀ ਫ਼ਿਲਮ ‘ਜਵਾਨ’ ਦਾ ਹਿੱਸਾ ਹੋਣਗੇ। ਹਾਲਾਂਕਿ, ਅਜਿਹਾ ਨਹੀਂ ਹੋਇਆ।

ਇਸ ’ਤੇ ਐਟਲੀ ਨੇ ਕਿਹਾ ਕਿ ਉਹ ਸ਼ਾਹਰੁਖ ਖ਼ਾਨ ਤੇ ਵਿਜੇ ਲਈ ਜ਼ਰੂਰ ਕੁਝ ਲਿਖਣਗੇ। ਦੋਵਾਂ ਨੇ ਆਪਣੇ ਕਰੀਅਰ ’ਚ ਬਿਹਤਰੀਨ ਪ੍ਰਦਰਸ਼ਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦਿਨ ਉਹ ਦੋਵਾਂ ਲਈ ਸਕ੍ਰਿਪਟ ਲਿਖ ਕੇ ਇਕੋ ਫ਼ਿਲਮ ’ਚ ਕਾਸਟ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News