ਪਾਕਿ ਗਾਇਕ ਆਤਿਫ ਅਸਲਮ ਦੀ 7 ਸਾਲਾਂ ਬਾਅਦ ਹੋਵੇਗੀ ਬਾਲੀਵੁੱਡ ’ਚ ਐਂਟਰੀ, ਇਸ ਫ਼ਿਲਮ ਲਈ ਗਾਇਆ ਗੀਤ

Thursday, Feb 01, 2024 - 01:32 PM (IST)

ਪਾਕਿ ਗਾਇਕ ਆਤਿਫ ਅਸਲਮ ਦੀ 7 ਸਾਲਾਂ ਬਾਅਦ ਹੋਵੇਗੀ ਬਾਲੀਵੁੱਡ ’ਚ ਐਂਟਰੀ, ਇਸ ਫ਼ਿਲਮ ਲਈ ਗਾਇਆ ਗੀਤ

ਮੁੰਬਈ (ਬਿਊਰੋ)– ਪਾਕਿਸਤਾਨੀ ਗਾਇਕ ਆਤਿਫ ਅਸਲਮ ਨੇ ਕਈ ਸਾਲਾਂ ਤੋਂ ਬਾਲੀਵੁੱਡ ’ਚ ਕੋਈ ਗੀਤ ਨਹੀਂ ਗਾਇਆ ਹੈ ਪਰ ਪਾਕਿਸਤਾਨੀ ਕਲਾਕਾਰਾਂ ’ਤੇ ਪਾਬੰਦੀ ਤੋਂ ਪਹਿਲਾਂ ‘ਟਾਈਗਰ ਜ਼ਿੰਦਾ ਹੈ’ ’ਚ ਸਲਮਾਨ ਖ਼ਾਨ ਲਈ ਗਾਇਆ ਗੀਤ ‘ਦਿਲ ਦੀਆਂ ਗੱਲਾਂ’ ਅੱਜ ਵੀ ਲੋਕਾਂ ਦਾ ਪਸੰਦੀਦਾ ਹੈ। ਸਾਲ 2005 ’ਚ ਆਈ ਫ਼ਿਲਮ ‘ਕਲਯੁਗ’ ਦੇ ਗੀਤ ‘ਆਦਤ’ ’ਚ ਪਹਿਲੀ ਵਾਰ ਉਸ ਦੀ ਆਵਾਜ਼ ਸੁਣਨ ਵਾਲੇ ਬਾਲੀਵੁੱਡ ਪ੍ਰਸ਼ੰਸਕਾਂ ਨੇ ਹਮੇਸ਼ਾ ਹੀ ਉਸ ਦੀ ਆਵਾਜ਼ ਨੂੰ ਕਾਫੀ ਪਸੰਦ ਕੀਤਾ ਹੈ। ਹੁਣ ਆਤਿਫ ਦੇ ਪ੍ਰਸ਼ੰਸਕਾਂ ਲਈ ਇਕ ਬਹੁਤ ਵੱਡੀ ਖ਼ੁਸ਼ਖ਼ਬਰੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

ਭਾਰਤ ’ਚ ਆਪਣਾ ਆਖਰੀ ਗੀਤ ਰਿਕਾਰਡ ਕਰਨ ਤੋਂ ਕਰੀਬ 7 ਸਾਲਾਂ ਬਾਅਦ ਆਤਿਫ ਹੁਣ ਬਾਲੀਵੁੱਡ ’ਚ ਵਾਪਸੀ ਕਰਨ ਜਾ ਰਹੇ ਹਨ। ਬਾਲੀਵੁੱਡ ਫ਼ਿਲਮ ‘ਲਵ ਸਟੋਰੀ ਆਫ 90s’ (LSO90’s) ਦੇ ਨਿਰਮਾਤਾ ਆਪਣੀ ਨਵੀਂ ਫ਼ਿਲਮ ਲਈ ਆਤਿਫ ਨਾਲ ਕੰਮ ਕਰਨ ਜਾ ਰਹੇ ਹਨ। ਨਿਰਦੇਸ਼ਕ ਅਮਿਤ ਕਸਾਰੀਆ ਦੀ ਇਸ ਫ਼ਿਲਮ ’ਚ ਅਧਿਅਨ ਸੁਮਨ ਤੇ ਮਿਸ ਯੂਨੀਵਰਸ ਡੀਵਾ ਦਿਵਿਤਾ ਰਾਏ ਮੁੱਖ ਭੂਮਿਕਾਵਾਂ ’ਚ ਹਨ।

ਆਤਿਫ ਦੀ ਬਾਲੀਵੁੱਡ ’ਚ ਵਾਪਸੀ
ਬਾਕਸ ਆਫਿਸ ਵਰਲਡਵਾਈਡ ਦੀ ਇਕ ਰਿਪੋਰਟ ਅਨੁਸਾਰ, ‘‘ਫ਼ਿਲਮ ‘ਲਵ ਸਟੋਰੀ ਆਫ 90s’ ਦੇ ਨਿਰਮਾਤਾ ਵਿਤਰਕ ਹਰੇਸ਼ ਸੰਗਾਨੀ ਤੇ ਧਰਮੇਸ਼ ਸੰਗਾਨੀ ਨੇ ਕਿਹਾ, ‘‘ਆਤਿਫ ਅਸਲਮ ਲਈ 7-8 ਸਾਲਾਂ ਬਾਅਦ ਵਾਪਸੀ ਕਰਨਾ ਬਹੁਤ ਹੀ ਭਰੋਸੇਮੰਦ ਗੱਲ ਹੈ। ਅਸੀਂ ਬਹੁਤ ਖ਼ੁਸ਼ ਹਾਂ ਕਿਉਂਕਿ ਉਸ ਨੇ ਸਾਡੀ ਫ਼ਿਲਮ ‘ਲਵ ਸਟੋਰੀ ਆਫ 90s’ ਦਾ ਪਹਿਲਾ ਗੀਤ ਗਾਇਆ ਹੈ। ਆਤਿਫ ਅਸਲਮ ਦੇ ਪ੍ਰਸ਼ੰਸਕ ਬਹੁਤ ਰੋਮਾਂਚਿਤ ਹੋਣਗੇ। ਉਹ ਸਾਡੀ ਫ਼ਿਲਮ ਰਾਹੀਂ ਬਾਲੀਵੁੱਡ ’ਚ ਵਾਪਸੀ ਕਰਨ ਜਾ ਰਹੇ ਹਨ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News