16 ਸਾਲ ਦੀ ਉਮਰ ’ਚ 150 ਕਿਲੋ ਦੇ ਹੋ ਗਏ ਸਨ ਅਰਜੁਨ ਕਪੂਰ, ਅਦਾਕਾਰ ਨੇ ਦੱਸਿਆ ਕਾਰਨ

Friday, Apr 30, 2021 - 03:13 PM (IST)

16 ਸਾਲ ਦੀ ਉਮਰ ’ਚ 150 ਕਿਲੋ ਦੇ ਹੋ ਗਏ ਸਨ ਅਰਜੁਨ ਕਪੂਰ, ਅਦਾਕਾਰ ਨੇ ਦੱਸਿਆ ਕਾਰਨ

ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੀ ਲੁੱਕ ਨੂੰ ਲੈ ਕੇ ਕਾਫ਼ੀ ਚਰਚਾ ’ਚ ਰਹਿੰਦੇ ਸਨ। ਇਸ ਤੋਂ ਇਲਾਵਾ ਉਹ ਮਲਾਇਕਾ ਅਰੋੜਾ ਦੇ ਨਾਲ ਵੀ ਕਈ ਥਾਵਾਂ ’ਤੇ ਸਪਾਟ ਕੀਤੇ ਜਾਂਦੇ ਹਨ। ਇੰਨਾ ਹੀ ਨਹੀਂ ਦੋਵੇਂ ਇਕ-ਦੂਜੇ ਨਾਲ ਕਈ ਵਾਰ ਪਿਆਰ ਦਾ ਇਜ਼ਹਾਰ ਵੀ ਕਰ ਚੁੱਕੇ ਹਨ। ਹੁਣ ਅਰਜੁਨ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਲੈ ਕੇ ਚਰਚਾ ’ਚ ਹਨ। ਦਰਅਸਲ ਡਿਸਕਵਰੀ ਪਲੱਸ ਦੇ ਸ਼ੋਅ ਸਟਾਰ ਵਰਸੇਜ ਫੂਡ ’ਚ ਇਸ ਵਾਰ ਅਰਜੁਨ ਕਪੂਰ ਆਏ ਸਨ। ਇਸ ਸ਼ੋਅ ਦੀ ਥੀਮ ਮੁਤਾਬਕ ਸੈਲੇਬਿਰਿਟੀ ਦੇ ਆਪਣੇ ਕਰੀਬੀ ਨੂੰ ਖਾਣੇ ’ਤੇ ਬੁਲਾਉਣਾ ਹੁੰਦਾ ਹੈ ਅਤੇ ਆਪਣੇ ਹੱਥ ਦਾ ਬਣਿਆ ਖਾਣਾ ਵੀ ਖਵਾਉਣਾ ਹੁੰਦਾ ਹੈ।

 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

ਅਰਜੁਨ ਦੇ ਐਪੀਸੋਡ ’ਚ ਉਨ੍ਹਾਂ ਨੇ ਸੰਜੇ ਕਪੂਰ ਅਤੇ ਮਹੀਪ ਕਪੂਰ ਨੂੰ ਲੰਚ ’ਤੇ ਬੁਲਾਇਆ ਸੀ। ਦੋਵਾਂ ਲਈ ਅਰਜੁਨ ਤੋਂ ਸਪੈਸ਼ਲ ਖਾਣਾ ਬਣਾਇਆ ਸੀ ਅਤੇ ਖ਼ੂਬ ਸਾਰੀਆਂ ਗੱਲਾਂ ਵੀ ਕੀਤੀਆਂ। ਅਰਜੁਨ ਕਪੂਰ ਦੇ ਨਾਲ ਵੀ ਖਾਣਾ ਬਣਾਉਣ ਨੂੰ ਲੈ ਕੇ ਕਈ ਸਾਰੀਆਂ ਪਰੇਸ਼ਾਨੀਆਂ ਹੋ ਰਹੀਆਂ ਸਨ ਜਿਵੇਂ ਕਿ ਕਰੀਨਾ ਕਪੂਰ ਦੇ ਨਾਲ ਹੋਈ ਸੀ ਪਰ ਉਨ੍ਹਾਂ ਦੀ ਮਦਦ ਲਈ ਉਥੇ ਸ਼ੈੱਫ ਗੁਲਾਮ ਗੋਸ ਦੀਵਾਨੀ ਵੀ ਮੌਜੂਦ ਸਨ। ਇਸ ਦੌਰਾਨ ਅਰਜੁਨ ਆਪਣੇ ਬਚਪਨ ਦੀਆਂ ਜੁੜੀਆਂ ਗੱਲਾਂ ਦੱਸਦੇ ਹਾਂ ਉਹ ਖਾਣੇ ਦੇ ਕਿੰਨੇ ਸ਼ੌਕੀਨ ਸਨ।

PunjabKesari 
ਅਰਜੁਨ ਦੱਸਦੇ ਹਾਂ ਕਿ ਬਚਪਨ ਅਤੇ ਟੀਨੇਜ ਦੌਰਾਨ ਉਹ ਖਾਣੇ ਦੇ ਇੰਨੇ ਸ਼ੌਕੀਨ ਸਨ ਕਿ ਇਸ ਦਾ ਉਨ੍ਹਾਂ ’ਤੇ ਨੈਗੇਟਿਵ ਪ੍ਰਭਾਵ ਵੀ ਪਿਆ ਕਿਉਂਕਿ ਉਨ੍ਹਾਂ ਦੀ ਮੈਡੀਕਲ ਕੰਡੀਸ਼ਨ ਖਰਾਬ ਹੋ ਗਈ ਸੀ ਜਿਸ ਦਾ ਮੁੱਖ ਕਾਰਨ ਸੀ ਉਨ੍ਹਾਂ ਦਾ ਭਾਰ, ਅਰਜੁਨ ਨੇ ਦੱਸਿਆ ਕਿ ਉਸ ਸਮੇਂ ’ਤੇ ਆ ਕੇ ਉਨ੍ਹਾਂ ਦਾ ਭਾਰ 150 ਕਿਲੋਗ੍ਰਾਮ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਰੀਬ ਦੋੋ ਸਾਲ ਤੱਕ ਚੌਲ ਅਤੇ ਮਿੱਠਾ ਬਿਲਕੁੱਲ ਵੀ ਨਹੀਂ ਖਾਧਾ। ਇਕ ਪੁਆਇੰਟ ਮੇਰਾ ਭਾਰ ਉੱਥੇ ਪਹੁੰਚ ਗਿਆ ਸੀ ਕਿ ਮੈਨੂੰ ਅਸਥਮਾ ਹੋ ਗਿਆ ਸੀ ਮੈਨੂੰ ਇੰਜਰੀ ਹੋ ਜਾਂਦੀ ਹੈ ਕਿਉਂਕਿ ਮੈਂ 150 ਕਿਲੋਗ੍ਰਾਮ ਦਾ ਹੋ ਗਿਆ ਸੀ। ਉਦੋਂ ਮੈਂ ਸਿਰਫ਼ 16 ਸਾਲ ਦਾ ਸੀ। PunjabKesari
ਅਰਜੁਨ ਕਪੂਰ ਨੇ ਵੱਧਦੇ ਭਾਰ ਲਈ ਮਾਤਾ-ਪਿਤਾ ਦੇ ਖਰਾਬ ਸਬੰਧ ਨੂੰ ਦੱਸਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਦੇ ਵਿਚਕਾਰ ਮਨ-ਮੁਟਾਅ ਸੀ ਤਾਂ ਉਨ੍ਹਾਂ ਨੂੰ ਖਾਣੇ ’ਚ ਬਹੁਤ ਆਨੰਦ ਆਉਂਦਾ ਸੀ। ਮੈਂ ਇਸ ਤਰ੍ਹਾਂ ਜ਼ਿਆਦਾ ਖਾਣਾ ਸ਼ੁਰੂ ਕਰ ਦਿੱਤਾ। ਫਾਸਟ ਫੂਡ ਤਾਂ ਫਾਸਟ ਫੂਡ ਹੀ ਹੈ। ਤੁਸੀਂ ਸਕੂਲ ਤਾਂ ਆਉਂਦੇ ਹੋ ਤਾਂ ਅਤੇ ਆਰਾਮ ਨਾਲ ਇਸ ਨੂੰ ਖਾ ਲੈਂਦੇ ਹੋ ਪਰ ਇਸ ਨੂੰ ਫਿਰ ਅੰਤ ਤੱਕ ਪਹੁੰਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਉਥੇ ਤੁਹਾਨੂੰ ਰੋਕਣ ਵਾਲਾ ਕੋਈ ਹੁੰਦਾ ਨਹੀਂ ਹੈ।


author

Aarti dhillon

Content Editor

Related News