ਹੁਣ ਸਲਮਾਨ ਖ਼ਾਨ 'ਤੇ 'ਬਿੱਗ ਬੌਸ' ਫ਼ੇਮ ਆਸਿਮ ਰਿਆਜ਼ ਨੇ ਲਾਏ ਵੱਡੇ ਇਲਜ਼ਾਮ

Tuesday, Aug 23, 2022 - 01:22 PM (IST)

ਹੁਣ ਸਲਮਾਨ ਖ਼ਾਨ 'ਤੇ 'ਬਿੱਗ ਬੌਸ' ਫ਼ੇਮ ਆਸਿਮ ਰਿਆਜ਼ ਨੇ ਲਾਏ ਵੱਡੇ ਇਲਜ਼ਾਮ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਫੇਮ ਆਸਿਮ ਰਿਆਜ਼ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਉਨ੍ਹਾਂ ਨੇ ਇੱਕ ਮਾਡਲ ਦੇ ਤੌਰ 'ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਦਾ ਰੈਪਰ ਸਟਾਈਲ ਵੀ ਲੋਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਆਸਿਮ ਰਿਆਜ਼ ਨੂੰ ਸਭ ਤੋਂ ਵੱਧ ਪ੍ਰਸਿੱਧੀ 'ਬਿੱਗ ਬੌਸ 13' ਤੋਂ ਮਿਲੀ। ਉਹ ਇਕ ਦਮਦਾਰ ਮੁਕਾਬਲੇਬਾਜ਼ ਸੀ, ਜਿਸ ਨੇ ਆਪਣੀ ਸ਼ਖਸੀਅਤ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਆਸਿਮ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਲੋਕ ਉਨ੍ਹਾਂ ਨੂੰ ਫ਼ਿਲਮਾਂ 'ਚ ਦੇਖਣ ਦੀ ਮੰਗ ਕਰ ਰਹੇ ਸਨ।

ਇਸ ਫ਼ਿਲਮ ਨਾਲ ਕਰਨਾ ਸੀ ਡੈਬਿਊ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਖ਼ਬਰਾਂ ਮੁਤਾਬਕ, ਆਸਿਮ ਰਿਆਜ਼ ਨੇ ਕੁਝ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਉਹ ਬਾਲੀਵੁੱਡ ਵਿਚ ਵੀ ਦਬਦਬਾ ਬਣਾਉਣ ਲਈ ਬੇਤਾਬ ਹੈ। ਇਸ ਦੌਰਾਨ ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਆਸਿਮ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ ਅਤੇ ਉਹ ਵੀ ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ। ਹਾਲਾਂਕਿ ਪ੍ਰਸ਼ੰਸਕਾਂ ਦਾ ਦਿਲ ਉਦੋਂ ਟੁੱਟ ਗਿਆ ਜਦੋਂ ਖ਼ਬਰ ਆਈ ਕਿ ਆਸਿਮ ਰਿਆਜ਼ ਦੀ ਜਗ੍ਹਾ ਸਲਮਾਨ ਦੇ ਜੀਜਾ ਅਭਿਨੇਤਾ ਆਯੂਸ਼ ਸ਼ਰਮਾ ਨੇ ਲੈ ਲਈ ਹੈ। ਹੁਣ ਆਸਿਮ ਰਿਆਜ਼ ਨੇ ਬਿਨਾਂ ਨਾਂ ਲਏ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਆਸਿਮ ਨੇ ਸਲਮਾਨ 'ਤੇ ਕੱਸਿਆ ਤੰਜ
ਆਸਿਮ ਰਿਆਜ਼ ਨੇ ਹਾਲ ਹੀ 'ਚ ਟਵਿੱਟਰ 'ਤੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਸਲਮਾਨ ਖ਼ਾਨ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਨਾਲ ਹੀ ਉਨ੍ਹਾਂ 'ਤੇ ਝੂਠੇ ਵਾਅਦੇ ਕਰਨ ਦਾ ਵੀ ਦੋਸ਼ ਲਗਾਇਆ ਹੈ। ਆਸਿਮ ਨੇ ਟਵੀਟ ਵਿਚ ਲਿਖਿਆ, ''ਮੇਰੇ ਪਿਤਾ ਨੂੰ ਇੰਡਸਟਰੀ ਦੀ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਨੇ ਇੱਕ ਪ੍ਰੋਜੈਕਟ ਦੇਣ ਦਾ ਵਾਅਦਾ ਕੀਤਾ ਸੀ, ਇੱਕ ਸਾਲ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪ੍ਰਮੋਟ ਕਰਨ ਲਈ ਮੇਰੇ ਨਾਮ ਦੀ ਵਰਤੋਂ ਕੀਤੀ, ਸਾਰੇ ਵੱਡੇ ਮੀਡੀਆ ਪ੍ਰਕਾਸ਼ਨਾਂ ਨੇ ਇਸ ਬਾਰੇ ਗੱਲ ਕੀਤੀ ਅਤੇ ਇਸ ਦੀ ਪੁਸ਼ਟੀ ਵੀ ਕੀਤੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਸਾਰੇ ਝੂਠੇ ਵਾਅਦੇ ਨਾ ਕਰਨ। ਉਨ੍ਹਾਂ ਨੇ ਜੋ ਦਬਾਅ ਅਤੇ ਚਿੰਤਾ ਮੈਨੂੰ ਦਿੱਤੀ ਹੈ।" ਆਸਿਮ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।

PunjabKesari

ਸਾਬਕਾ ਪ੍ਰੇਮਿਕਾ ਸੋਮੀ ਅਲੀ ਵੀ ਲਾ ਚੁੱਕੀ ਹੈ ਗੰਭੀਰ ਦੋਸ਼
ਸਲਮਾਨ ਖ਼ਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਇਕ ਨੋਟ ਲਿਖਿਆ ਸੀ, ਜੋ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਇਆ ਸੀ। ਸੋਮੀ ਨੇ ਸਲਮਾਨ ਖ਼ਾਨ 'ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ‘ਵੂਮੇਨ ਬੀਟਰ’ ਕਿਹਾ ਹੈ। ਸੋਮੀ ਨੇ ਜਿਸ ਅਕਾਊਂਟ ਤੋਂ ਇਹ ਪੋਸਟ ਸਾਂਝੀ ਕੀਤੀ ਸੀ, ਉਹ ਆਧਿਕਾਰਤ ਅਕਾਊਂਟ ਨਹੀਂ ਹੈ ਪਰ ਕਿਹਾ ਜਾ ਰਿਹਾ ਸੀ ਕਿ ਇਹ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਦਾ ਅਕਾਊਂਟ ਹੈ। ਇਸ ਪੋਸਟ ਨਾਲ ਸੋਮੀ ਨੇ ‘ਮੈਂਨੇ ਪਿਆਰ ਕਿਯਾ’ ਫ਼ਿਲਮ ਦਾ ਇਕ ਪੋਸਟਰ ਵੀ ਸਾਂਝਾ ਕੀਤਾ ਹੈ ਪਰ ਗੱਲ ਸਿਰਫ਼ ਇੰਨੀ ਹੀ ਨਹੀਂ ਹੈ। ਇਸ ਪੋਸਟ ਨਾਲ ਸੋਮੀ ਨੇ ਕੈਪਸ਼ਨ ਵਿਚ ਲਿਖਿਆ ਹੈ, ‘‘ਮਹਿਲਾਵਾਂ ਨੂੰ ਮਾਰਨ ਵਾਲਾ, ਸਿਰਫ਼ ਮੈਂ ਨਹੀਂ ਬਹੁਤ ਸਾਰੇ ਹਨ। ਇਸ ਦੀ ਪੂਜਾ ਕਰਨੀ ਬੰਦ ਕਰੋ।’’

ਦੱਸਣਯੋਗ ਹੈ ਕਿ ਸੋਮੀ ਨੇ ਕੁਝ ਮਹੀਨੇ ਪਹਿਲਾ ਵੀ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਸੀ। ਇਸ ਵਿਚ ਉਸ ਨੇ ਐਸ਼ਵਰਿਆ ਰਾਏ ਦਾ ਨਾਂ ਵੀ ਲਿਖਿਆ ਸੀ। ਉਸ ਨੇ ਲਿਖਿਆ ਸੀ ਕਿ ‘‘ਬਾਲੀਵੁੱਡ ਦੇ ਹਾਰਵੀ ਵੀਨਸਟੀਨ, ਇਕ ਦਿਨ ਤੁਹਾਡਾ ਪਰਦਾਫਾਸ਼ ਹੋਵੇਗਾ। ਜਿਨ੍ਹਾਂ ਮਹਿਲਾਵਾਂ ਨਾਲ ਬੁਰਾ ਸਲੂਕ ਕੀਤਾ ਹੈ, ਇਕ ਦਿਨ ਉਹ ਸਾਹਮਣੇ ਆਉਣਗੀਆਂ ਤੇ ਆਪਣਾ ਸੱਚ ਦੱਸਣਗੀਆਂ। ਜਿਵੇਂ ਐਸ਼ਵਰਿਆ ਰਾਏ ਬੱਚਨ ਨੇ ਕੀਤਾ ਸੀ।’’ ਇਸ ਦੇ ਨਾਲ ਹੀ ਉਸ ਨੇ ਸਲਮਾਨ ਖ਼ਾਨ ਦੀ ਇਕ ਫ਼ਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਸੀ। ਸੋਮੀ ਅਲੀ ਤੇ ਸਲਮਾਨ ਦਾ ਰਿਸ਼ਤਾ ਪੂਰੇ 8 ਸਾਲ ਚੱਲਿਆ ਸੀ ਪਰ ਫਿਰ ਇਹ ਰਿਸ਼ਤਾ ਅਜਿਹਾ ਟੁੱਟਿਆ ਕਿ ਸੋਮੀ ਨੇ ਬਾਲੀਵੁੱਡ ਛੱਡ ਕੇ ਆਪਣੇ ਦੇਸ਼ ਅਮਰੀਕਾ ਚੱਲੀ ਗਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News